03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਜਗਤਾਰ ਸਿੰਘ ਰਾਮਾ ਅਤੇ ਮਨਪ੍ਰੀਤ ਮਨੀ ਬਸਪਾ ਯੂਥ ਵਿੰਗ ਜ਼ਿਲ੍ਹਾ ਮੋਗਾ ਦਾ ਪ੍ਰਧਾਨ ਨਿਯੁਕਤ

ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਵਿਖੇ ਬਸਪਾ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਪੰਜਾਬ ਸੰਭਾਲੋ ਮੁਹਿੰਮ ਤਹਿਤ ਨੌਜਵਾਨਾਂ ਨੂੰ ਪਾਰਟੀ ‘ਚ ਬਣਦੀ ਹਿੱਸੇਦਾਰੀ ਦੇਣ ਤਹਿਤ ਨੌਜਵਾਨ ਆਗੂ ਜਗਤਾਰ ਸਿੰਘ ਰਾਮਾ ਅਤੇ ਮਨਪ੍ਰੀਤ ਸਿੰਘ ਮਨੀ ਨੂੰ ਜ਼ਿਲ੍ਹਾ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ ਨਿਯੁਕਤ ਅਹੁਦੇਦਾਰਾਂ ਨੇ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਅਤੇ ਸੂਬਾ ਪ੍ਰਧਾਨ ਡਾ.

ਜਗਤਾਰ ਸਿੰਘ ਰਾਮਾ ਅਤੇ ਮਨਪ੍ਰੀਤ ਮਨੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੁਖਮੰਦਰ ਸਿੰਘ ਤੇ ਮੰਚ ‘ਤੇ ਬੈਠੇ ਹੋਰ ਅਹੁਦੇਦਾਰ। ਅਜੀਤ ਤਸਵੀਰ 03-10-2026
ਮੋਗਾ, 2 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਵਿਖੇ ਬਸਪਾ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ ਵਿਚ ਹਾਈਕਮਾਂਡ ਦੇ ਹੁਕਮਾਂ ਅਨੁਸਾਰ ਪੰਜਾਬ ਸੰਭਾਲੋ ਮੁਹਿੰਮ ਤਹਿਤ ਨੌਜਵਾਨਾਂ ਨੂੰ ਪਾਰਟੀ ‘ਚ ਬਣਦੀ ਹਿੱਸੇਦਾਰੀ ਦੇਣ ਤਹਿਤ ਨੌਜਵਾਨ ਆਗੂ ਜਗਤਾਰ ਸਿੰਘ ਰਾਮਾ ਅਤੇ ਮਨਪ੍ਰੀਤ ਸਿੰਘ ਮਨੀ ਨੂੰ ਜ਼ਿਲ੍ਹਾ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ ਨਿਯੁਕਤ ਅਹੁਦੇਦਾਰਾਂ ਨੇ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਅਤੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਪੰਜਾਬ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ, ਜੋਨ ਇੰਚਾਰਜ ਰਸ਼ਪਾਲ ਸਿੰਘ, ਸੂਬਾ ਜਨਰਲ ਸਕੱਤਰ ਗੁਰਬਖ਼ਸ਼ ਸਿੰਘ ਚੌਹਾਨ, ਸੂਬਾ ਜਨਰਲ ਸਕੱਤਰ ਸੰਤ ਰਾਮ ਮੱਲ੍ਹੀਆਂ, ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਚੜਿੱਕ, ਜ਼ਿਲ੍ਹਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸਹੋਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਅਤੇ ਪਾਰਟੀ ਦੇ ਮਿਸ਼ਨ ਨੂੰ ਨੌਜਵਾਨਾਂ ਵਿਚ ਲੇ ਕੇ ਜਾਵਾਂਗੇ ਤਾਂ ਜੋ ਵੱਧ ਤੋ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਿਆ ਜਾ ਸਕੇ। ਇਸ ਮੌਕੇ ਯੂਥ ਆਗੂ ਬਲਜਿੰਦਰ ਸਿੰਘ ਗਿੱਲ, ਕ੍ਰਿਸ਼ਨ ਮੋਗਾ, ਦੇਵ ਸਿੰਘ ਘਾਲੀ ਹਲਕਾ ਪ੍ਰਧਾਨ ਮੋਗਾ, ਹੈਰੀ ਬਰਾੜ, ਜੱਜ ਕਲਿਆਣ, ਰਵੀ ਘਾਲੀ ਹਾਜ਼ਰ ਸਨ।
ਪਿਛਲੀ ਖ਼ਬਰ ਕਿਚਲੂ ਸਕੂਲ ’ਚ ਗਾਂਧੀ ਜੈਅੰਤੀ ਮਨਾਈ ਮਹਾਤਮਾ ਗਾਂਧੀ ਦਾ ਜੀਵਨ ਕੇਵਲ ਇਤਿਹਾਸ ਦਾ ਅਧਿਆਇ ਨਹੀਂ, ਸਗੋਂ ਨਵੀਂ ਪੀੜ੍ਹੀ ਲਈ... ਅਗਲੀ ਖ਼ਬਰ ਮੇਲੇ ਮਈਆ ਦੇ ਸਮਾਗਮ ਲਈ ਅਨਮੋਲ ਵੈੱਲਫੇਅਰ ਕਲੱਬ ਨੇ ਪਤਵੰਤਿਆਂ ਨੂੰ ਸੱਦਾ ਪੱਤਰ ਕੀਤੇ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।