06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਮਾਂ ਭਗਵਤੀ ਦੀਆਂ ਪਵਿੱਤਰ ਜੋਤਾਂ ਲੈ ਕੇ ਪਰਤੇ ਸੇਵਾਦਾਰਾਂ ਦਾ ਕੀਤਾ ਸਨਮਾਨ

ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈੱਲਫੇਅਰ ਕਲੱਬ ਵਲੋਂ ਨਵਰਾਤਰਿਆਂ ਦੇ ਪਵਿੱਤਰ ਮੌਕੇ ਮਾਂ ਭਗਵਤੀ ਦੇ ਸ਼ਕਤੀ ਪੀਠਾਂ ਮਾਤਾ ਵੈਸ਼ਨੋ ਦੇਵੀ, ਮਹਾ ਮਾਇਆ ਦੇਵੀ ਅਤੇ ਭੈਰਵ ਬਾਵਾ ਦੇ ਦਰਬਾਰ ਤੋਂ ਪਵਿੱਤਰ ਜੋਤਾਂ ਲੈ ਕੇ ਆਏ ਸੇਵਾਦਾਰਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਭਗਤਜਨਾਂ ਨੇ ਮਾਂ ਭਗਵਤੀ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀ ਮਈ ਬਣਾ ਦਿੱਤਾ।

ਅਜੀਤ ਡੈਸਕ 06-10-2026
ਮੋਗਾ, 5 ਅਕਤੂਬਰ (ਸੁਰਿੰਦਰਪਾਲ ਸਿੰਘ)-ਅਨਮੋਲ ਵੈੱਲਫੇਅਰ ਕਲੱਬ ਵਲੋਂ ਨਵਰਾਤਰਿਆਂ ਦੇ ਪਵਿੱਤਰ ਮੌਕੇ ਮਾਂ ਭਗਵਤੀ ਦੇ ਸ਼ਕਤੀ ਪੀਠਾਂ ਮਾਤਾ ਵੈਸ਼ਨੋ ਦੇਵੀ, ਮਹਾ ਮਾਇਆ ਦੇਵੀ ਅਤੇ ਭੈਰਵ ਬਾਵਾ ਦੇ ਦਰਬਾਰ ਤੋਂ ਪਵਿੱਤਰ ਜੋਤਾਂ ਲੈ ਕੇ ਆਏ ਸੇਵਾਦਾਰਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਭਗਤਜਨਾਂ ਨੇ ਮਾਂ ਭਗਵਤੀ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀ ਮਈ ਬਣਾ ਦਿੱਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਅਰੋੜਾ, ਚੇਅਰਮੈਨ ਸੁਰਿੰਦਰ ਤਾਇਲ ਪਿੰਟੂ, ਕੈਸ਼ੀਅਰ ਪ੍ਰਵੀਨ ਸਚਦੇਵਾ, ਸਕੱਤਰ ਵਿਵੇਕ ਮਜੀਠੀਆ, ਗੌਰਵ ਜਿੰਦਲ ਸਮੇਤ ਕਲੱਬ ਦੇ ਮੈਂਬਰਾਂ ਵਲੋਂ ਪਵਿੱਤਰ ਜੋਤਾਂ ਲੈ ਕੇ ਆਉਣ ਵਾਲੇ ਸੇਵਾਦਾਰਾਂ ਦਾ ਸਨਮਾਨ ਕੀਤਾ ਗਿਆ। ਜੋਤ ਦੇ ਮੁੱਖ ਸੇਵਾਦਾਰ ਕਪਿਲ ਕਪੂਰ, ਐਡਵੋਕੇਟ ਪ੍ਰਵੀਨ ਸਚਦੇਵਾ, ਹਰੀ ਚੰਦ ਸਿੰਗਲਾ ਅਤੇ ਰਾਕੇਸ਼ ਕੁਮਾਰ ਰੋਕੀ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਮਾਂ ਭਗਵਤੀ ਦੇ ਵੱਖ-ਵੱਖ ਸ਼ਕਤੀ ਪੀਠਾਂ ਤੋਂ ਪਵਿੱਤਰ ਜੋਤਾਂ ਮੋਗਾ ਲਿਆਂਦੀਆਂ ਜਾਂਦੀਆਂ ਹਨ। ਇਸ ਮੌਕੇ ਕਪਿਲ ਕਪੂਰ, ਐਡਵੋਕੇਟ ਪ੍ਰਵੀਨ ਸਚਦੇਵਾ, ਹਰੀ ਚੰਦ ਸਿੰਗਲਾ, ਰਾਕੇਸ਼ ਕੁਮਾਰ ਰੋਕੀ, ਰਾਘਵ ਗੁਪਤਾ, ਰਾਜੇਸ਼ ਧੀਮਾਨ ਕਾਕੂ, ਜਗਜੀਵ ਧੀਰ, ਰਾਜਿੰਦਰ ਢੰਡ, ਸ਼ਿਵ ਕੌੜਾ, ਜੁਗਿਆਨਸ, ਵਰੁਣ ਸਿੰਗਲਾ, ਅਸ਼ਵਨੀ ਕੁਮਾਰ ਪਿੰਟਾ, ਰਿਧਮ ਸਚਦੇਵਾ, ਸ਼ਿਵਮ ਕੁਮਾਰ, ਸਚਿਨ ਮੋਂਗਾ, ਸ਼ੁਭਮ ਗ ਰਗ, ਸੋਨੂੰ ਜੈਸਵਾਲ, ਵਿਕਾਸ ਸੇਠੀ, ਬੰਟੀ ਵਰਮਾ, ਜਿਸਨੂ ਕੁਮਾਰ, ਗੌਰਵ ਪੋਪਲੀ, ਸਾਹਿਲ ਪੋਪਲੀ, ਸ਼ਿਵਮ ਚੋਪੜਾ, ਵਿਨਾਇਕ ਅਰੋੜਾ, ਨਵਦੀਪ ਵਰਮਾ, ਸੋਨੂੰ ਜੈਸਵਾਲ, ਸੁਮਿਤ ਗਰਗ, ਸਚਿਨ ਮੋਂਗਾ ਸਮੇਤ ਹੋਰ ਭਗਤਜਨ ਹਾਜ਼ਰ ਸਨ।
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਨਾਲ ਨਿਹਾਲ ਸਿੰਘ ਵਾਲਾ ਮਸਜਿਦ ਦੇ ਮੌਲਵੀ ਸਮੇਤ ਮੁਸਲਿਮ ਭਾਈਚਾਰੇ ਦੇ ਲੋਕਾਂ ਤੇ ਸੰਤ ਮਹਾਤਮਾ ਵਲੋਂ ਦ... ਅਗਲੀ ਖ਼ਬਰ ਮਾਤਾ ਸੁਰਜੀਤ ਕੌਰ ਸਾਹੋਕੇ ਦੇ ਅਕਾਲ ਚਲਾਣੇ ’ਤੇ ਸਿੱਧੂ ਪਰਿਵਾਰ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।