12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਪੰਜਾਬ ਯੂਨੀਵਰਸਿਟੀ ਦੇ ਯੂਥ ਫ਼ੈਸਟੀਵਲ ’ਚ ਸੁਖਾਨੰਦ ਕਾਲਜ ਦੀ ਗਿੱਧੇ ਦੀ ਟੀਮ ਨੇ ਪਾਈਆਂ ਧੁੰਮਾਂ

ਠੱਠੀ ਭਾਈ, 11 ਅਕਤੂਬਰ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਨੇ ਯੁਵਕ ਭਲਾਈ ਵਿਭਾਗ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਦੀਆਂ ਹਦਾਇਤਾਂ ਅਨੁਸਾਰ 67 ਵੇਂ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ ਮੋਗਾ-ਫਿਰੋਜ਼ਪੁਰ, ਜ਼ੋਨ-3 ਵਿਚ ਭਾਗ ਲਿਆ। ਇਸ ਵਰ੍ਹੇ ਯੂਥ ਫ਼ੈਸਟੀਵਲ ਦਾ ਆਯੋਜਨ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਹੋਇਆ।

ਪੰਜਾਬ ਯੂਨੀਵਰਸਿਟੀ ਦੇ ਯੂਥ ਫ਼ੈਸਟੀਵਲ ’ਚ ਪੁਜ਼ੀਸ਼ਨਾਂ ਹਾਸਲ ਕਰਨ ਵਾਲੀ ਸੁਖਾਨੰਦ ਕਾਲਜ ਦੀ ਗਿੱਧੇ ਦੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ। ਅਜੀਤ ਤਸਵੀਰ 12-10-2026
ਠੱਠੀ ਭਾਈ, 11 ਅਕਤੂਬਰ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਨੇ ਯੁਵਕ ਭਲਾਈ ਵਿਭਾਗ ਪੰਜਾਬ ਯੂਨੀਵਰਸਿਟੀ (ਚੰਡੀਗੜ੍ਹ) ਦੀਆਂ ਹਦਾਇਤਾਂ ਅਨੁਸਾਰ 67 ਵੇਂ ਜ਼ੋਨਲ ਯੂਥ ਐਂਡ ਹੈਰੀਟੇਜ ਫ਼ੈਸਟੀਵਲ ਮੋਗਾ-ਫਿਰੋਜ਼ਪੁਰ, ਜ਼ੋਨ-3 ਵਿਚ ਭਾਗ ਲਿਆ। ਇਸ ਵਰ੍ਹੇ ਯੂਥ ਫ਼ੈਸਟੀਵਲ ਦਾ ਆਯੋਜਨ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਹੋਇਆ। ਇਸ ਚਾਰ ਰੋਜ਼ਾ ਯੁਵਕ ਮੇਲੇ ਵਿਚ ਸੁਖਾਨੰਦ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਵੱਖ-ਵੱਖ ਸਭਿਆਚਾਰਕ ਅਤੇ ਵਿਰਾਸਤੀ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਭਾਗ ਲਿਆ। ਮੋਗਾ-ਫਿਰੋਜ਼ਪੁਰ ਜ਼ੋਨ ਦੇ 3 4 ਵੱਖ-ਵੱਖ ਕਾਲਜਾਂ ਦੇ ਕਰੜੇ ਮੁਕਾਬਲਿਆਂ ਵਿਚ ਕਾਲਜ ਦੀਆਂ ਪ੍ਰਤਿਭਾਵਾਨ ਵਿਦਿਆਰਥਣਾਂ ਸ਼ਾਨਦਾਰ ਪ੍ਰਤਿਭਾ ਪ੍ਰਦਰਸ਼ਨ ਕੀਤਾ। ਕਾਲਜ ਦੀ ਗਿੱਧਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਲ ਓਵਰ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ। ਗਿੱਧਾ ਟੀਮ ਚੋਂ ਬੀ.ਕੌਮ. ਭਾਗ ਤੀਜਾ ਦੀ ਵਿਦਿਆਰਥਣ ਪ੍ਰਭਜੋਤ ਕੌਰ, ਮਾਛੀਕੇ ਨੇ ਵਿਅਕਤੀਗਤ ਪਹਿਲਾ, ਲੰਮੀ ਹੇਕ ਵਿਚ ਵਿਦਿਆਰਥਣਾਂ ਦੀ ਟੀਮ ਨੇ ਪਹਿਲਾ, ਲੰਮੀ ਹੇਕ ਵਿਚ ਬੀ.ਕੌਮ. ਭਾਗ ਦੂਜਾ ਦੀ ਪ੍ਰਭਜੋਤ ਕੌਰ ਨੇ ਵਿਅਕਤੀਗਤ ਪਹਿਲਾ, ਪੋਸਟਰ ਮੇਕਿੰਗ ਵਿਚ ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਪਹਿਲਾ, ਬੀ.ਐਸ.ਸੀ. ਫ਼ੈਸ਼ਨ ਡਿਜ਼ਾਇਨਿੰਗ ਭਾਗ ਪਹਿਲਾ ਦੀ ਵਿਦਿਆਰਥਣ ਸੁਖਮਨਦੀਪ ਕੌਰ ਨੇ ਪ੍ਰੰਪਰਾਗਤ ਪਰਾਂਦਾ ਬਣਾਉਣ ਵਿਚ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਔਲਖ ਨੇ ਦੱਸਿਆ ਕਿ ਬਹੁਤ ਸਾਲਾਂ ਬਾਅਦ ਗਿੱਧਾ ਟੀਮ ਨੇ 10 ਗਿੱਧਿਆਂ ‘ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ, ਜਿਸ ਤੇ ਪੂਰੀ ਸੰਸਥਾ ਨੇ ਬੇਹੱਦ ਖ਼ੁਸ਼ੀ ਮਨਾਈ ਅਤੇ ਸਾਰੀ ਸੰਸਥਾ ਵਿਚ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਨੂੰ ਮੈਨੇਜਮੈਂਟ ਵਲੋਂ ਖ਼ੁਸ਼ੀ ਵਿਚ ਲੱਡੂ ਵੰਡੇ ਗਏ। ਮੈਡਮ ਔਲਖ ਨੇ ਕਿਹਾ ਕਿ ਇਹ ਪ੍ਰਾਪਤੀਆਂ ਡੇਰਾ ਭੋਰੇ ਵਾਲਾ ਸੁਖਾਨੰਦ ਦੇ ਗੱਦੀ ਨਸ਼ੀਨ ਸੰਤ ਬਾਬਾ ਕੁਲਵੰਤ ਸਿੰਘ ਚੇਅਰਮੈਨ ਸੰਤ ਬਾਬਾ ਭਾਗ ਸਿੰਘ ਯਾਦਗਾਰੀ ਵਿੱਦਿਅਕ ਸੰਸਥਾਵਾਂ ਦੇ ਆਸ਼ੀਰਵਾਦ ਅਤੇ ਮੈਨੇਜਮੈਂਟ ਦੇ ਪੂਰਨ ਸਹਿਯੋਗ ਨਾਲ ਹੀ ਸੰਭਵ ਹੋਈਆਂ ਹਨ। ਯੁਵਕ ਮੇਲੇ ਦੇ ਕੋਆਰਡੀਨੇਟਰ ਅਤੇ ਮੁੱਖ ਇੰਚਾਰਜ ਪ੍ਰੋਫੈਸਰ ਸੁਨੀਤਾ ਰਾਣੀ ਨੇ ਇਨ੍ਹਾਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ, ਆਈਟਮ ਇੰਚਾਰਜ ਅਤੇ ਆਈਟਮ ਕੋਚ ਦੀ ਸੁਯੋਗ ਅਗਵਾਈ, ਵਿਦਿਆਰਥਣਾਂ ਦੀ ਕਰੜੀ ਮਿਹਨਤ, ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਔਲਖ ਅਤੇ ਸਮੂਹ ਪ੍ਰਬੰਧਕੀ ਕਮੇਟੀ ਵਲੋਂ ਮਿਲੇ ਪੂਰਨ ਸਹਿਯੋਗ ਨੂੰ ਦਿੱਤਾ। ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਬਾਬਾ ਜਗਦੇਵ ਸਿੰਘ, ਚਰਨਜੀਤ ਸਿੰਘ ਗੱਬੀ, ਸੁਖਦੇਵ ਸਿੰਘ, ਚਰਨਜੀਤ ਸਿੰਘ ਸਿੱਧੂ, ਦਿਆ ਸਿੰਘ, ਅਜਮੇਰ ਸਿੰਘ, ਜੱਸਾ ਸਿੰਘ ਅਤੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਔਲਖ ਨੇ ਇਸ ਵਰ੍ਹੇ ਦੇ ਯੂਥ ਫ਼ੈਸਟੀਵਲ ਗਤੀਵਿਧੀਆਂ ਦੇ ਮੁੱਖ ਇੰਚਾਰਜ ਸਹਾਇਕ ਪ੍ਰੋਫੈਸ ਰ ਸੁਨੀਤਾ ਰਾਣੀ ਦੇ ਨਾਲ, ਯੁਵਕ ਮੇਲੇ ਦੇ ਵਿਸ਼ੇਸ਼ ਟੀਮ ਮੈਂਬਰ, ਸਹਾਇਕ ਪ੍ਰੋਫੈਸਰ ਮਨਪ੍ਰੀਤ ਕੌਰ, ਲਖਵੀਰ ਕੌਰ, ਅਮਨਦੀਪ ਕੌਰ ਕੰਪਿਊਟਰ ਵਿਭਾਗ, ਜੋਤਪਾਲ ਕੌਰ, ਪਰਮਿੰਦਰ ਕੌਰ ਅਤੇ ਆਈਟਮ ਇੰਚਾਰਜ ਪ੍ਰੋਫੈਸਰ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਦੀ ਕਰੜੀ ਮਿਹਨਤ ਦੀ ਸ਼ਲਾਘਾ ਕਰਦਿਆਂ ਕੋਚ ਨੂੰ ਵੀ ਵਧਾਈ ਦਿੱਤੀ ਅਤੇ ਵਿਦਿਆਰਥਣਾਂ ਨੂੰ ਭਵਿੱਖ ਵਿਚ ਇਸ ਤੋਂ ਵੀ ਵੱਧ ਬੁਲੰਦੀਆਂ ਛੋਹਣ ਲਈ ਆਸ਼ੀਰਵਾਦ ਦਿੱਤੇ। ਜਾਣਕਾਰੀ ਵਿਚ ਵਾਧਾ ਕਰਦਿਆਂ ਉਨ੍ਹਾਂ ਕਿਹਾ ਕਿ ਯੂਥ ਫ਼ੈਸਟੀਵਲ ਵਿਚ ਜੇਤੂ ਰਹੀਆਂ ਸਾਰੀਆਂ ਵਿਦਿਆਰਥਣਾਂ ਅਤੇ ਟੀਮਾਂ ਦੀ ਚੋਣ ਹੁਣ ਇੰਟਰਜ਼ੋਨਲ ਵਿਚ ਭਾਗ ਲੈਣ ਲਈ ਵੀ ਕੀਤੀ ਜਾ ਚੁੱਕੀ ਹੈ।
ਪਿਛਲੀ ਖ਼ਬਰ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਇਆ ਅਗਲੀ ਖ਼ਬਰ ਮੋਗਾ ਦੇ ਦੋ ਖ਼ੂਨਦਾਨੀਆਂ ਨੂੰ ਮਿਲਿਆ ਦੂਸਰੀ ਵਾਰ ਸਟੇਟ ਅਵਾਰਡ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।