13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਸਾਬਕਾ ਸੈਨਿਕ ਯੂਨੀਅਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਹੋਈ

ਬਾਘਾ ਪੁਰਾਣਾ, 12 ਅਕਤੂਬਰ (ਟਿੰਕੂ ਕਾਠਪਾਲ)-ਸਾਬਕਾ ਸੈਨਿਕ ਯੂਨੀਅਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੂਬੇਦਾਰ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੂਬੇਦਾਰ ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਅਨ ਦਾ ਮੁੱਖ ਮਨੋਰਥ ਸਾਬਕਾ ਸੈਨਿਕਾਂ ਨੂੰ ਪੈਨਸ਼ਨ ਸਬੰਧੀ ਆਉਂਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ, ਸਰਕਾਰ ਵਲੋਂ ਸਮੇਂ-ਸਮੇਂ ’ਤੇ ਜਾਰੀ ਹੁੰਦੇ ਨਵੇਂ ਹੁਕਮਾਂ ਤੋਂ ਜਾਣੂ ਕਰਵਾਉਣਾ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ‘ਗੋਲਡਨ ਐਰੋ ਡਿਵ’ ਦੀ 155 ਅਥਾਰਿਟੀ ਰੈਜੀਮੈਂਟ ਦੇ ਜਵਾਨਾਂ ਵਲੋਂ ਬਾਘਾ ਪੁਰਾਣਾ ਪਹੁੰਚ ਕੇ ‘ਆਨਰ ਡੇ’ ਮਨਾਇਆ ਗਿਆ| ਜਿਸ ਨਾਲ ਸਮੂਹ ਸਾਬਕਾ ਸੈਨਿਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

ਅਜੀਤ ਡੈਸਕ 13-10-2026
ਬਾਘਾ ਪੁਰਾਣਾ, 12 ਅਕਤੂਬਰ (ਟਿੰਕੂ ਕਾਠਪਾਲ)-ਸਾਬਕਾ ਸੈਨਿਕ ਯੂਨੀਅਨ ਬਾਘਾ ਪੁਰਾਣਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੂਬੇਦਾਰ ਹਰਦੀਪ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ| ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸੂਬੇਦਾਰ ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਯੂਨੀਅਨ ਦਾ ਮੁੱਖ ਮਨੋਰਥ ਸਾਬਕਾ ਸੈਨਿਕਾਂ ਨੂੰ ਪੈਨਸ਼ਨ ਸਬੰਧੀ ਆਉਂਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ, ਸਰਕਾਰ ਵਲੋਂ ਸਮੇਂ-ਸਮੇਂ ’ਤੇ ਜਾਰੀ ਹੁੰਦੇ ਨਵੇਂ ਹੁਕਮਾਂ ਤੋਂ ਜਾਣੂ ਕਰਵਾਉਣਾ ਅਤੇ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ‘ਗੋਲਡਨ ਐਰੋ ਡਿਵ’ ਦੀ 155 ਅਥਾਰਿਟੀ ਰੈਜੀਮੈਂਟ ਦੇ ਜਵਾਨਾਂ ਵਲੋਂ ਬਾਘਾ ਪੁਰਾਣਾ ਪਹੁੰਚ ਕੇ ‘ਆਨਰ ਡੇ’ ਮਨਾਇਆ ਗਿਆ| ਜਿਸ ਨਾਲ ਸਮੂਹ ਸਾਬਕਾ ਸੈਨਿਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਸਾਰੇ ਸਾਬਕਾ ਸੈਨਿਕਾਂ ਨੂੰ ਯੂਨੀਅਨ ਨਾਲ ਜੁੜਨ ਦੀ ਅਪੀਲ ਕੀਤੀ| ਈ.ਸੀ.ਐਚ.ਐਸ. ਮੋਗਾ ਦੀਆਂ ਮੈਡੀਕਲ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉੱਥੇ ਵਧੀਆ ਡਾਕਟਰ ਤਾਇਨਾਤ ਹਨ ਪਰ ਦਵਾਈਆਂ ਦੀ ਕਮੀ ਆ ਰਹੀ ਹੈ। ਮੀਟਿੰਗ ਦੌਰਾਨ ਸੂਬਾ ਪੱਧਰੀ ਰੈਲੀ ਬਾਰੇ ਦੱਸਦਿਆਂ ਪ੍ਰਧਾਨ ਨੇ ਕਿਹਾ ਕਿ ਨਵੰਬਰ ਮਹੀਨੇ ਦੇ ਪਹਿਲੇ ਹਫਤੇ ਢੋਲੇਵਾਲਾ ਚੌਕ ਮਿਲਟਰੀ ਕੈਂਪ (ਲੁਧਿਆਣਾ) ਵਿਖੇ ਪੈਨਸ਼ਨਰਾਂ ਦੀ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਰੈਲੀ ਵਿਚ ਜਾਣ ਦੇ ਚਾਹਵਾਨ ਸਾਬਕਾ ਸੈਨਿਕ ਆਪਣੇ ਨਾਂਅ ਦਰਜ ਕਰਵਾਉਣ। ਇਸ ਮੌਕੇ ਕੈਪਟਨ ਗੁਰਚਰਨ ਸਿੰਘ, ਕਰਨੈਲ ਸਿੰਘ, ਬਲਦੇਵ ਸਿੰਘ ਸੁਖਾਨੰਦ, ਜਸਵੰਤ ਸਿੰਘ ਜੋੜਾ, ਤੇਜਾ ਸਿੰਘ, ਗੁਰਦਰਸ਼ਨ ਸਿੰਘ ਨੱਥੂਵਾਲਾ ਗਰਬੀ, ਬਸੰਤ ਸਿੰਘ, ਸੁਰਿੰਦਰ ਸਿੰਘ, ਬਲਵਿੰਦਰ ਸਿੰਘ ਭਲੂਰ, ਅਰਜਨ ਸਿੰਘ, ਇੰਦਰਜੀਤ ਸਿੰਘ, ਪਰਸ਼ਵ ਸਿੰਘ, ਸੁਰਜੀਤ ਸਿੰਘ, ਮੇਜਰ ਸਿੰਘ, ਜੰਗ ਸਿੰਘ, ਰਸ਼ਪਾਲ ਸਿੰਘ, ਸੇਵਾ ਸਿੰਘ , ਜਗਰੂਪ ਸਿੰਘ, ਨੰਬਰਦਾਰ ਰਣਜੀਤ ਸਿੰਘ, ਬਾਬੂ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੀਆਂ ਸੰਗਤਾਂ ਨੇ ਕਰਤਾਰਪੁਰ ਕੋਰੀ ਡੋਰ ਦੇ ਦਰਸ਼ਨ ਕੀਤੇ ਅਗਲੀ ਖ਼ਬਰ ਜੈ ਮਾਂ ਭਗਵਤੀ ਜਾਗਰਣ ਕਲੱਬ ਤਿੰਨ ਨਿਊ ਟਾਊਨ ਦੇ 24ਵੇਂ ਸਾਲਾਨਾ ਜਾਗਰਣ ਦੀਆਂ ਤਿਆਰੀਆਂ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।