14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਐਸ.ਆਈ.ਆਰ. ਨੂੰ ਲੈ ਕੇ ਦੋਗਲੀ ਨੀਤੀ ਅਪਨਾ ਰਹੀ ਹੈ ਆਪ ਸਰਕਾਰ-ਗੋਰਾ ਸੂਦ

ਮੋਗਾ, 13 ਅਕਤੂਬਰ (ਗੁਰਤੇਜ ਸਿੰਘ ਬੱਬੀ)-ਐਸ. ਆਈ.

ਸਕੂਲ ਦੇ ਪ੍ਰਿੰਸੀਪਲ ਮਾਪਿਆਂ ਨਾਲ ਮਿਲਣੀ ਦੌਰਾਨ| ਤਸਵੀਰ : ਕਾਠਪਾਲ ਸੇਂਟ ਜੌਰਡਨ ਸਕੂਲ ’ਚ ਅਧਿਆਪਕ-ਮਾਪੇ ਮਿਲਣੀ ਹੋਈ 14-10-2026
ਮੋਗਾ, 13 ਅਕਤੂਬਰ (ਗੁਰਤੇਜ ਸਿੰਘ ਬੱਬੀ)-ਐਸ.ਆਈ.ਆਰ. ਦਾ ਮੁੱਦਾ ਪੂਰੇ ਦੇਸ਼ ਵਿਚ ਭਖਿਆ ਹੋਇਆ ਹੈ ਅਤੇ ਇਸ ਦੇ ਵਿਰੋਧ ਵਿਚ ਇੰਡੀਆ ਗੱਠਜੋੜ ਸੰਘਰਸ਼ ਕਰ ਰਿਹਾ ਹੈ, ਪਰ ਜੇਕਰ ਸੂਬੇ ਦੀ ਆਪ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜੁਲਾਈ ਮਹੀਨੇ ਇਕ ਬਿਆਨ ਆਇਆ ਸੀ ਕਿ ਐਸ. ਆਰ . ਆਈ. ਦਾ ਵਿਰੋਧ ਨਹੀਂ ਕਰਨਾ ਚਾਹੀਦਾ ਪਰ ਦੂਸਰੇ ਪਾਸੇ ਮੁੱਖ ਮੰਤਰੀ ਦੇ ਆਕਾ ਅਰਵਿੰਦ ਕੇਜਰੀਵਾਲ ਦਿੱਲੀ ਵਿਚ ਇਸ ਦਾ ਵਿਰੋਧ ਕਰ ਰਹੇ ਹਨ ਜਿਸ ਤੋਂ ਸਾਫ਼ ਜਾਹਿਰ ਹੈ ਕਿ ਪੰਜਾਬ ਸਰਕਾਰ ਦੂਹਰੇ ਮਾਪਦੰਡ ਅਪਨਾ ਰਹੀ ਹੈ। ਇਹ ਪ੍ਰਗਟਾਵਾ ਸਿਵਲ ਸੁਸਾਇਟੀ ਮੋਗਾ ਅਤੇ ਸਮਾਜਵਾਦੀ ਅਜੇ ਸੂਦ ਗੋਰਾ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅੰਦਰ ਸਭ ਕੁੱਝ ਅੱਛਾ ਨਹੀਂ ਹੋ ਰਿਹਾ, ਭ੍ਰਿਸ਼ਟਾਚਾਰ ਸਿਖ਼ਰਾਂ ‘ਤੇ ਹੈ ਅਤੇ ਸਰਕਾਰ ਈ.ਡੀ. ਅਤੇ ਸੀ.ਬੀ.ਆਈ. ਦੇ ਘੇਰੇ ਵਿਚ ਹੈ। ਨਾ ਹੀ ਸੂਬੇ ਵਿਚੋਂ ਨਸ਼ੇ ਦਾ ਖ਼ਾਤਮਾ ਹੋਇਆ ਅਤੇ ਨਾ ਹੀ ਬੇਰੁਜ਼ਗਾਰੀ ਦੂਰ ਹੋਈ। ਉਨ੍ਹਾਂ ਨੇ ਸੂਬੇ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਹਰ ਸ਼ਹਿਰ ਵਿਚ ਸਿਵਲ ਸੁਸਾਇਟੀ ਦਾ ਗਠਨ ਹੋਵੇ ਤਾਂ ਕਿ ਸਮਾਜਿਕ ਬੁਰਾਈਆਂ ਅਤੇ ਸਰਕਾਰਾਂ ਦੀਆਂ ਮਨਮਾਨੀਆਂ ਖ਼ਿਲਾਫ਼ ਆਵਾਜ਼ ਉਠਾਈ ਜਾ ਸਕੇ।
ਪਿਛਲੀ ਖ਼ਬਰ ਗੁਰਦੁਆਰਾ ਸਾਹਿਬਾਨ ਵਿਚ ਪੁਲਿਸ ਦਾ ਦਾਖ਼ਲ ਹੋਣਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ-ਜਥੇਦਾਰ ਬੂਟਾ ਸਿੰਘ... ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਤਾਇਕਵਾਂਡੋਂ ਮੁਕਾਬਲਿਆਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।