16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਿੰਡ ਬੁੱਧ ਸਿੰਘ ਵਾਲਾ ਵਿਖੇ ਵਿਅਕਤੀ ਨੇ ਆਪਣੇ ਰਿਸ਼ਤੇਦਾਰ ਦੇ ਘਰ ’ਤੇ ਕੀਤੀ ਫਾਇਰਿੰਗ

ਬਾਘਾ ਪੁਰਾਣਾ, 15 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਬਾਘਾ ਪੁਰਾਣਾ ਦੇ ਨਜ਼ਦੀਕ ਪੈਂਦੇ ਪਿੰਡ ਬੁੱਧ ਸਿੰਘ ਵਾਲਾ ਵਿਖੇ ਬੀਤੇ ਦੁਪਹਿਰ ਇਕ ਵਿਅਕਤੀ ਵਲੋਂ ਆਪਣੇ ਰਿਸ਼ਤੇਦਾਰ ਦੇ ਘਰ ਅੱਗੇ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਘਰ ਦੇ ਨਜ਼ਦੀਕ ਰਹਿੰਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਫਾਇਰਿੰਗ ਦੇ ਨਿਸ਼ਾਨ ਵਿਖਾਉਂਦੇ ਹੋਏ ਦੱਸਿਆ ਕਿ ਰਣਧੀਰ ਸਿੰਘ ਵਾਸੀ ਬੁੱਧ ਸਿੰਘ ਵਾਲਾ ਦੇ ਕੁਝ ਪਰਿਵਾਰਕ ਮੈਂਬਰ ਵਿਦੇਸ਼ ਰਹਿੰਦੇ ਹਨ।

ਅਜੀਤ ਡੈਸਕ 16-10-2026
ਬਾਘਾ ਪੁਰਾਣਾ, 15 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)- ਬਾਘਾ ਪੁਰਾਣਾ ਦੇ ਨਜ਼ਦੀਕ ਪੈਂਦੇ ਪਿੰਡ ਬੁੱਧ ਸਿੰਘ ਵਾਲਾ ਵਿਖੇ ਬੀਤੇ ਦੁਪਹਿਰ ਇਕ ਵਿਅਕਤੀ ਵਲੋਂ ਆਪਣੇ ਰਿਸ਼ਤੇਦਾਰ ਦੇ ਘਰ ਅੱਗੇ ਫਾਇਰਿੰਗ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਘਰ ਦੇ ਨਜ਼ਦੀਕ ਰਹਿੰਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਫਾਇਰਿੰਗ ਦੇ ਨਿਸ਼ਾਨ ਵਿਖਾਉਂਦੇ ਹੋਏ ਦੱਸਿਆ ਕਿ ਰਣਧੀਰ ਸਿੰਘ ਵਾਸੀ ਬੁੱਧ ਸਿੰਘ ਵਾਲਾ ਦੇ ਕੁਝ ਪਰਿਵਾਰਕ ਮੈਂਬਰ ਵਿਦੇਸ਼ ਰਹਿੰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰਣਧੀਰ ਸਿੰਘ ਦਾ ਪਿੰਡ ਕੋਟਲਾ ਰਾਏਕਾ ਤੋਂ ਕੋਈ ਰਿਸ਼ਤੇਦਾਰ ਕਿਸੇ ਪਰਿਵਾਰਕ ਮਸਲੇ ਦੇ ਸਬੰਧ ‘ਚ ਖ਼ਫ਼ਾ (ਗ਼ੁੱਸਾ) ਹੁੰਦਾ ਹੋਇਆ ਬੀਤੀ ਦੁਪਹਿਰ 1.30 ਵਜੇ ਕਰੀਬ ਬੁੱਧ ਸਿੰਘ ਵਾਲਾ ਵਿਖੇ ਕਾਲੇ ਰੰਗ ਦੀ ਸਕਾਰਪੀਓ ‘ਤੇ ਸਵਾਰ ਹੋ ਕੇ ਆਇਆ ਅਤੇ ਆਉਂਦੇ ਸਾਰ ਰਾਈਫ਼ਲ ਨਾਲ ਰਣਧੀਰ ਸਿੰਘ ਦੇ ਘਰ ਦੇ ਮੇਨ ਗੇਟ ‘ਤੇ ਫਾਇਰਿੰਗ ਕਰਕੇ ਅਤੇ ਧਮਕੀ ਭਰੀਆਂ ਗਾਲ੍ਹਾਂ ਕੱਢ ਕੇ ਵਾਪਸ ਚਲਾ ਗਿਆ। ਉਕਤ ਘਟਨਾ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰੇ ‘ਚ ਕੈਦ ਹੋ ਗਈ ਅਤੇ ਇਸ ਘਟਨਾ ਤੋਂ ਬਾਅਦ ਪੀੜਤ ਰਣਧੀਰ ਸਿੰਘ ਦੇ ਘਰੇ ਅਤੇ ਪਿੰਡ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਘਰ ਦੇ ਪਰਿਵਾਰਕ ਮੈਂਬਰਾਂ ਨੇ ਬਾਘਾ ਪੁਰਾਣਾ ਥਾਣਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਹੈ ਅਤੇ ਪੁਲਿਸ ਵਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਭਾਰਤ ਦੀ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਆਪਣੇ ਟੀਚੇ ਪ੍ਰਤੀ ਸਮਰਪਿਤ ਸੀ-ਕੋਚ ਸੋਢੀ ਅਗਲੀ ਖ਼ਬਰ ਤਿਉਹਾਰਾਂ ਦੇ ਸੀਜ਼ਨ ’ਚ ਪ੍ਰਤਾਪ ਰੋਡ ਦੀ ਪੁੱਟੀ ਸੜਕ ਨੇ ਦੁਕਾਨਦਾਰਾਂ ਦੇ ਕਾਰੋਬਾਰ ਨੂੰ ਲਾਈ ਬ੍ਰੇਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।