17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮੇਰੀ ਸਿੱਖੀ ਮੇਰੀ ਪਹਿਚਾਣ ਤਹਿਤ ਚੌਥਾ ਗੁਰਮਤਿ ਮੁਕਾਬਲਾ ਕਿਸ਼ਨਪੁਰਾ ਕਲਾਂ ਵਿਖੇ ਸਫਲਤਾ ਪੂਰਵਕ ਸੰਪੰਨ

ਕਿਸ਼ਨਪੁਰਾ ਕਲਾਂ 16 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ, ਕੋਠੇ ਬੱਗੂ ਜਗਰਾਉਂ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਪ੍ਰੋਗਰਾਮ ਮੇਰੀ ਸਿੱਖੀ ਮੇਰੀ ਪਹਿਚਾਣ ਤਹਿਤ ਚੌਥਾ ਗੁਰਮਤਿ ਮੁਕਾਬਲਾ ਸੈਂਟਰ ਨੰਬਰ 20, ਪਿੰਡ ਕਿਸ਼ਨਪੁਰਾ ਕਲਾਂ ਵਿਖੇ ਚੜ੍ਹਦੀ ਕਲਾ ਨਾਲ ਕਰਵਾਇਆ ਗਿਆ। ਜੀ.

ਅਜੀਤ ਡੈਸਕ 17-10-2026
ਕਿਸ਼ਨਪੁਰਾ ਕਲਾਂ 16 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਕੈਡਮੀ, ਕੋਠੇ ਬੱਗੂ ਜਗਰਾਉਂ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਚਲਾਏ ਜਾ ਰਹੇ ਪ੍ਰੋਗਰਾਮ ਮੇਰੀ ਸਿੱਖੀ ਮੇਰੀ ਪਹਿਚਾਣ ਤਹਿਤ ਚੌਥਾ ਗੁਰਮਤਿ ਮੁਕਾਬਲਾ ਸੈਂਟਰ ਨੰਬਰ 20, ਪਿੰਡ ਕਿਸ਼ਨਪੁਰਾ ਕਲਾਂ ਵਿਖੇ ਚੜ੍ਹਦੀ ਕਲਾ ਨਾਲ ਕਰਵਾਇਆ ਗਿਆ। ਜੀ.ਐਚ.ਜੀ. ਅਕੈਡਮੀ ਦੇ ਸਟਾਫ਼ ਮੈਂਬਰ ਹਰਵਿੰਦਰ ਸਿੰਘ ਅਤੇ ਹਰਭਜਨ ਸਿੰਘ ਦੇ ਵਿਸ਼ੇਸ਼ ਯਤਨਾਂ ਸਦਕਾ ਸਥਾਨਕ ਪੰਥਕ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਤਕਰੀਬਨ 100 ਤੋਂ ਵੱਧ ਬੱਚਿਆਂ ਨੇ ਗੁਰ-ਇਤਿਹਾਸ ਸਬੰਧੀ ਪੇਪਰ ਵਿਚ ਭਾਗ ਲਿਆ। ਮਾਸਟਰ ਹਰਵਿੰਦਰ ਸਿੰਘ ਅਤੇ ਮੈਡਮ ਹਰਜਿੰਦਰ ਕੌਰ ਔਲਖ ਨੇ ਕਿਹਾ ਕਿ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ, ਮਹਾਨ ਇਤਿਹਾਸ ਅਤੇ ਕੁਰਬਾਨੀਆਂ ਨੂੰ ਯਾਦ ਰੱਖਦਿਆਂ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਗੌਰਵਮਈ ਸਿੱਖ ਇਤਿਹਾਸ ਨਾਲ ਜੋੜਨ ਦੇ ਮਕਸਦ ਨਾਲ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਉਪਰਾਲੇ ਦੀ ਸ਼ਲਾਘਾਯੋਗ ਕੀਤੀ। ਇਸ ਉਪਰਾਲੇ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਹਰਵਿੰਦਰ ਸਿੰਘ ਅਤੇ ਮੈਡਮ ਹਰਜਿੰਦਰ ਕੌਰ ਔਲਖ ਨੇ ਦੱਸਿਆ ਕਿ ਸੈਮੀ ਫਾਈਨਲ ਮੁਕਾਬਲਾ ਅਕੈਡਮੀ ਵਿਖੇ ਨਵੰਬਰ ਮਹੀਨੇ ਅਤੇ ਫਾਈਨਲ ਮੁਕਾਬਲਾ ਦਸੰਬਰ ਮਹੀਨੇ ਹੋਵੇਗਾ। ਅੰਤ ਵਿਚ ਅਧਿਆਪਕ ਸੁਖਵੀਰ ਸਿੰਘ ਅਤੇ ਹਰਜਿੰਦਰ ਕੌਰ ਔਲਖ ਵਲੋਂ ਸਮੂਹ ਨਗਰ ਨਿਵਾਸੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜੀ.ਐਚ.ਜੀ. ਅਕੈਡਮੀ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਕੋਟ ਈਸੇ ਖਾਂ ’ਚ ਇਸ ਵਾਰ ਵੀ ਧੂਮ-ਧਾਮ ਨਾਲ ਮਨਾਇਆ ਜਾਵੇਗਾ ਦੁਸਹਿਰਾ-ਪੰਡਤ ਭੀਮ ਸੈਨ ਆਜ਼ਾਦ ਅਗਲੀ ਖ਼ਬਰ ਕਸ਼ਯਪ ਰਾਜਪੂਤ ਮਹਿਰਾ ਸਮਾਜ ਵਲੋਂ ਧਰਮਕੋਟ ਵਿਖੇ ਵਿਸ਼ਾਲ ਸਮਾਗਮ 31 ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਬਤੌਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।