19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਬਲੌਸਮ ਕਾਨਵੈਂਟ ਸਕੂਲ ਵਿਖੇ ਬਿਨਾਂ ਅੱਗ ਤੋਂ ਕੁਕਿੰਗ ਗਤੀਵਿਧੀ ਕਰਵਾਈ ਗਈ

ਕਿਸ਼ਨਪੁਰਾ ਕਲਾਂ, 18 ਅਕਤੂਬਰ (ਅਮੋਲਕ ਸਿੰਘ ਕਲਸੀ)-ਬਲੌਸਮ ਕਾਨਵੈਂਟ ਸਕੂਲ ਵਿਖੇ ਬਿਨਾਂ ਅੱਗ ਤੋਂ ਕੁਕਿੰਗ ਗਤੀਵਿਧੀ ਕਰਵਾਈ ਗਈ। ਜਿਸ ਵਿਚ ਸਕੂਲ ਵਿਚ ਚੱਲ ਰਹੇ ਚਾਰ ਹਾਊਸਜ਼ ਨੇ ਭਾਗ ਲਿਆ।

ਅਜੀਤ ਡੈਸਕ 19-10-2026
ਕਿਸ਼ਨਪੁਰਾ ਕਲਾਂ, 18 ਅਕਤੂਬਰ (ਅਮੋਲਕ ਸਿੰਘ ਕਲਸੀ)-ਬਲੌਸਮ ਕਾਨਵੈਂਟ ਸਕੂਲ ਵਿਖੇ ਬਿਨਾਂ ਅੱਗ ਤੋਂ ਕੁਕਿੰਗ ਗਤੀਵਿਧੀ ਕਰਵਾਈ ਗਈ। ਜਿਸ ਵਿਚ ਸਕੂਲ ਵਿਚ ਚੱਲ ਰਹੇ ਚਾਰ ਹਾਊਸਜ਼ ਨੇ ਭਾਗ ਲਿਆ। ਹਰ ਇਕ ਹਾਊਸ ਵਲੋਂ ਆਪਣੇ ਆਪ ਨੂੰ ਮੋਹਰੀ ਬਣਾਉਣ ਲਈ ਨਵੇਂ ਨਵੇਂ ਪਕਵਾਨ ਪੇਸ਼ ਕੀਤੇ ਗਏ ਇਸ ਗਤੀਵਿਧੀ ਵਿਚ ਅਲਫਾ ਅਤੇ ਗਾਮਾ ਹਾਊਸ ਜੇਤੂ ਰਹੇ। ਇਸ ਦੇ ਨਾਲ ਹੀ ਸਕੂਲ ਦੇ ਪ੍ਰਿੰਸੀਪਲ ਡਾ. ਨਵਨੀਤ ਕੌਰ ਨੇ ਜੇਤੂ ਹਾਊਸ ਨੂੰ ਵਧਾਈ ਦੇਣ ਦੇ ਨਾਲ ਹੀ ਹਰ ਇਕ ਹਾਊਸ ਦੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ਲਾਘਾਯੋਗ ਕੰਮ ਦੀ ਸ਼ਾਬਾਸ਼ ਦਿੱਤੀ ਤੇ ਇਨ੍ਹਾਂ ਵਲੋਂ ਬਣਾਏ ਸਾਰੇ ਪਕਵਾਨ ਕਾਬਲੇ ਤਾਰੀਫ ਹਨ। ਇਸ ਮੌਕੇ ਸਕੂਲ ਦੇ ਪ੍ਰੈਜੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵੀ ਇਨ੍ਹਾਂ ਬੱਚਿਆਂ ਦੀ ਸ਼ਲਾਘਾ ਕੀਤੀ ਤੇ ਇਸ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਕਰਵਾ ਕੇ ਵਿਦਿਆਰਥੀਆਂ ਨੂੰ ਸਰਵਪੱਖੀ ਗਿਆਨਵਾਨ ਦੀ ਇੱਛਾ ਪ੍ਰਗਟ ਕੀਤੀ।
ਪਿਛਲੀ ਖ਼ਬਰ ਬੀ.ਆਈ.ਐਸ. ਡਰੋਲੀ ਭਾਈ ਕਲੱਬ ਨੇ ਵਰਡ ਸਟੈਂਡਰਡ ਦਿਵਸ ’ਤੇ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਲਾਇਨਜ਼ ਕਲੱਬਾਂ ਨੂੰ ਸੇਵਾ ਕੰਮਾਂ ਬਾਰੇ ਦਿੱਤੀ ਜਾਣਕਾਰੀ-ਗੌਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।