20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੋਗਾ ਦਾ ਅੰਕਸ ਮਿੱਤਲ ਉੜੀਸਾ ਵਿਖੇ ਹੋ ਰਹੀ ਨੈਸ਼ਨਲ ਲਾਨ ਬਾਲ ਚੈਂਪੀਅਨਸ਼ਿਪ ਵਿਚ ਦਿਖਾਏਗਾ ਆਪਣੇ ਜੌਹਰ

ਮੋਗਾ, 19 ਅਕਤੂਬਰ (ਗੁਰਤੇਜ ਸਿੰਘ ਬੱਬੀ)-ਸੁਨੈਣਾ ਕੁਮਾਰੀ,ਪ੍ਰਧਾਨ ਇੰਡੀਅਨ ਲਾਨ ਬਾਲ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਪੰਜਾਬ ਪ੍ਰਧਾਨ ਗੁਰਮੇਹਰ ਸਿੰਘ ਸੇਖੋਂ, ਕੋਚ ਪ੍ਰਭਜੋਤ ਸਿੰਘ ਮੈਨਰੋ ਦੇ ਦਿਸ਼ਾ ਨਿਰਦੇਸ਼ ਹੇਠ ਬਾਲਣਗੀਰ ਉੜੀਸਾ ਵਿਖੇ ਨੈਸ਼ਨਲ ਲਾਨ ਬਾਲ ਚੈਂਪੀਅਨਸ਼ਿਪ ਜੋ 23 ਅਕਤੂਬਰ ਤੋਂ 27 ਅਕਤੂਬਰ ਤਕ ਹੋ ਰਹੀ ਹੈ ਇਹ ਟੂਰਨਾਮੈਂਟ ਅੰਡਰ-18 ਅਤੇ ਅੰਡਰ-25 ਦੇ ਵਰਗ ਦਰਮਿਆਨ ਹੋ ਰਿਹਾ ਹੈ ਜਿਸ ਵਿਚ ਪੰਜਾਬ ਦੀ ਟੀਮ ਵੀ ਭਾਗ ਲੈ ਰਹੀ ਹੈ ਪੰਜਾਬ ਦੀ ਅੰਡਰ-18 ਟੀਮ ਵਿਚ ਮੋਗਾ ਦੇ ਅੰਤਰਰਾਸ਼ਟਰੀ ਖਿਡਾਰੀ ਵਿਜੈ ਮਿੱਤਲ ਦਾ ਪੋਤਰਾ ਅਤੇ ਵਕੀਲ ਐਡਵੋਕੇਟ ਅਮਿਤ ਮਿੱਤਲ ਦੇ ਪੁੱਤਰ ਅੰਕੁਸ਼ ਮਿੱਤਲ ਦੀ ਚੋਣ ਹੋਈ ਹੈ । ਅੰਕੁਸ਼ ਮਿੱਤਲ ਅੰਡਰ-18 ਟੀਮ ਦਾ ਹਿੱਸਾ ਹੋਵੇਗਾ।

ਅਜੀਤ ਡੈਸਕ 20-10-2026
ਮੋਗਾ, 19 ਅਕਤੂਬਰ (ਗੁਰਤੇਜ ਸਿੰਘ ਬੱਬੀ)-ਸੁਨੈਣਾ ਕੁਮਾਰੀ,ਪ੍ਰਧਾਨ ਇੰਡੀਅਨ ਲਾਨ ਬਾਲ ਫੈਡਰੇਸ਼ਨ ਦੀ ਰਹਿਨੁਮਾਈ ਹੇਠ ਪੰਜਾਬ ਪ੍ਰਧਾਨ ਗੁਰਮੇਹਰ ਸਿੰਘ ਸੇਖੋਂ, ਕੋਚ ਪ੍ਰਭਜੋਤ ਸਿੰਘ ਮੈਨਰੋ ਦੇ ਦਿਸ਼ਾ ਨਿਰਦੇਸ਼ ਹੇਠ ਬਾਲਣਗੀਰ ਉੜੀਸਾ ਵਿਖੇ ਨੈਸ਼ਨਲ ਲਾਨ ਬਾਲ ਚੈਂਪੀਅਨਸ਼ਿਪ ਜੋ 23 ਅਕਤੂਬਰ ਤੋਂ 27 ਅਕਤੂਬਰ ਤਕ ਹੋ ਰਹੀ ਹੈ ਇਹ ਟੂਰਨਾਮੈਂਟ ਅੰਡਰ-18 ਅਤੇ ਅੰਡਰ-25 ਦੇ ਵਰਗ ਦਰਮਿਆਨ ਹੋ ਰਿਹਾ ਹੈ ਜਿਸ ਵਿਚ ਪੰਜਾਬ ਦੀ ਟੀਮ ਵੀ ਭਾਗ ਲੈ ਰਹੀ ਹੈ ਪੰਜਾਬ ਦੀ ਅੰਡਰ-18 ਟੀਮ ਵਿਚ ਮੋਗਾ ਦੇ ਅੰਤਰਰਾਸ਼ਟਰੀ ਖਿਡਾਰੀ ਵਿਜੈ ਮਿੱਤਲ ਦਾ ਪੋਤਰਾ ਅਤੇ ਵਕੀਲ ਐਡਵੋਕੇਟ ਅਮਿਤ ਮਿੱਤਲ ਦੇ ਪੁੱਤਰ ਅੰਕੁਸ਼ ਮਿੱਤਲ ਦੀ ਚੋਣ ਹੋਈ ਹੈ । ਅੰਕੁਸ਼ ਮਿੱਤਲ ਅੰਡਰ-18 ਟੀਮ ਦਾ ਹਿੱਸਾ ਹੋਵੇਗਾ। ਅੱਜ ਉੜੀਸਾ ਲਈ ਰਵਾਨਾ ਹੋਣ ਤੋਂ ਪਹਿਲਾਂ ਲਾਨ ਬਾਲ ਕਮੇਟੀ ਮੋਗਾ ਅਤੇ ਸੀਨੀਅਰ ਕ੍ਰਿਕੇਟ ਕਲੱਬ ਵਲੋਂ ਅੰਕੁਸ਼ ਨੂੰ ਚੰਗੇ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਇਸ ਮੌਕੇ ਜਤਿੰਦਰ ਸਿੰਘ ਬੇਦੀ, ਐਡਵੋਕੇਟ ਅਮਨਦੀਪ ਪਾਸੀ, ਡਾਕਟਰ ਸ਼ਮਸ਼ੇਰ ਸਿੰਘ ਸਿੱਧੂ, ਵਿਸ਼ਾਲ ਵੋਹਰਾ, ਅਮਿਤ ਅਰੋੜਾ, ਵਿਨੈ ਗੁਪਤਾ ਪ੍ਰਧਾਨ ਸੀਨੀਅਰ ਕ੍ਰਿਕੇਟ ਕਲੱਬ, ਆਰ ਕੇ ਜਿੰਦਲ ਚੇਅਰਮੈਨ ਸੀਨੀਅਰ ਕ੍ਰਿਕੇਟ ਕਲੱਬ ਜਸਪ੍ਰੀਤ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਮਨਾਇਆ ਦੁਸਹਿਰੇ ਦਾ ਤਿਉਹਾਰ ਅਗਲੀ ਖ਼ਬਰ ਪਿੰਡ ਦਰੀਆ ਵਿਖੇ ਮਹਾਨ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।