20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਵਲੋਂ ਅੱਖਾਂ ਦਾ ਫ਼੍ਰੀ ਚੈੱਕਅਪ/ਆਪ੍ਰੇਸ਼ਨ ਕੈਂਪ 1 ਨਵੰਬਰ ਨੂੰ

ਮੋਗਾ, 19 ਅਕਤੂਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਮੋਗਾ ਦੀ ਐਗਜ਼ੈਕਟਿਵ ਬਾਡੀ ਦੀ ਮੀਟਿੰਗ ਜਸਵੰਤ ਸਿੰਘ ਦਾਨੀ ਦੀ ਪ੍ਰਧਾਨਗੀ ਹੇਠ ਰੈਣ ਬਸੇਰਾ ਵਿਖੇ ਹੋਈ, ਜਿਸ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾਕਟਰਾਂ ਦੁਆਰਾ ਅੱਖਾਂ ਦਾ ਮੁਫ਼ਤ ਚੈੱਕਅਪ/ਅਪ੍ਰੇਸ਼ਨ ਕੈਂਪ ਮਿਤੀ 1 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋ 2 ਵਜੇ ਤੱਕ ਨੈਸ਼ਨਲ ਕਾਨਵੈਂਟ ਸਕੂਲ ਅੰਮ੍ਰਿਤਸਰ ਰੋਡ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿਚ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਮੁਫ਼ਤ ਹਸਪਤਾਲ ਜੈਤੋਂ ਤੋਂ ਕਰਵਾਏ ਜਾਣਗੇ।

ਅਜੀਤ ਡੈਸਕ 20-10-2026
ਮੋਗਾ, 19 ਅਕਤੂਬਰ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਮੋਗਾ ਦੀ ਐਗਜ਼ੈਕਟਿਵ ਬਾਡੀ ਦੀ ਮੀਟਿੰਗ ਜਸਵੰਤ ਸਿੰਘ ਦਾਨੀ ਦੀ ਪ੍ਰਧਾਨਗੀ ਹੇਠ ਰੈਣ ਬਸੇਰਾ ਵਿਖੇ ਹੋਈ, ਜਿਸ ਵਿਚ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਲਾਇਨਜ਼ ਆਈ ਕੇਅਰ ਸੈਂਟਰ ਜੈਤੋ ਦੇ ਮਾਹਿਰ ਡਾਕਟਰਾਂ ਦੁਆਰਾ ਅੱਖਾਂ ਦਾ ਮੁਫ਼ਤ ਚੈੱਕਅਪ/ਅਪ੍ਰੇਸ਼ਨ ਕੈਂਪ ਮਿਤੀ 1 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋ 2 ਵਜੇ ਤੱਕ ਨੈਸ਼ਨਲ ਕਾਨਵੈਂਟ ਸਕੂਲ ਅੰਮ੍ਰਿਤਸਰ ਰੋਡ ਮੋਗਾ ਵਿਖੇ ਲਗਾਇਆ ਜਾ ਰਿਹਾ ਹੈ। ਜਿਸ ਵਿਚ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਮੁਫ਼ਤ ਹਸਪਤਾਲ ਜੈਤੋਂ ਤੋਂ ਕਰਵਾਏ ਜਾਣਗੇ। ਮਰੀਜ਼ਾਂ ਨੂੰ ਫ਼ਰੀ ਲਿਜਾਣ ਅਤੇ ਛੱਡਣ ਦਾ ਪ੍ਰਬੰਧਕ ਹਸਪਤਾਲ ਵਲੋਂ ਕੀਤਾ ਜਾਵੇਗਾ। ਇਹ ਜਾਣਕਾਰੀ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਦਾਨੀ, ਪੈਟਰਨ ਵੀ.ਪੀ.ਸੇਠੀ, ਤ੍ਰਿਲੋਕੀ ਨਾਥ ਗਰੋਵਰ ਸੀਨੀਅਰ ਮੀਤ ਪ੍ਰਧਾਨ, ਮਨਮੋਹਨ ਸਿੰਘ ਬਿੰਦਰਾ ਮੀਤ ਪ੍ਰਧਾਨ, ਪ੍ਰਦੀਪ ਮੰਗਲ ਸਕੱਤਰ, ਵਿਜੇ ਧੀਰ ਲੀਗਲ ਐਡਵਾਈਜ਼ਰ, ਐਸ.ਕੇ.ਬਾਂਸਲ ਮੁੱਖ ਸਲਾਹਕਾਰ, ਦਿਆਲ ਸਿੰਘ, ਅਮਰਜੀਤ ਸਿੰਘ ਜੱਸਲ ਜੁਆਇੰਟ ਸਕੱਤਰ, ਸੁਰਿੰਦਰ ਅਗਰਵਾਲ ਜੁਆਇੰਟ ਵਿਤ ਸਕੱਤਰ, ਕੇ.ਕੇ. ਹਾਂਡਾ ਚੀਫ਼ ਆਡੀਟਰ, ਗੁਰਬੀਰ ਸਿੰਘ ਜੱਸਲ, ਸੁਮਨ ਕਾਂਤ, ਸੁਧੀਰ ਕੋਹਲੀ, ਪ੍ਰਦੀਪ ਬਾਂਸਲ, ਨਰੇਸ਼ ਧੀਰ, ਪ੍ਰੇਮਦੀਪ ਬਾਂਸਲ ਜਨਰਲ ਸਕੱਤਰ ਅਤੇ ਤ੍ਰਿਲੋਕੀ ਨਾਥ ਗਰੋਵਰ ਵਲੋਂ ਸਮੂਹ ਮੈਂਬਰਜ਼ ਨੂੰ ਇਸ ਕੈਂਪ ਵਿਚ ਵਧ ਚੜ ਕੇ ਭਾਗ ਲੈਣ ਅਤੇ ਮਰੀਜ਼ਾਂ ਦੀ ਮਦਦ ਲਈ ਕਿਹਾ। ਉਨ੍ਹਾਂ ਇਹ ਵੀ ਦੱਸਿਆ ਕਿ ਰੈਣ ਬਸੇਰਾ ਨਹਿਰੂ ਪਾਰਕ ਵਿਖੇ ਹਰ ਮਹੀਨੇ ਦੇ ਤੀਸਰੇ ਐਤਵਾਰ ਸਵੇਰੇ 8 ਤੋ 9 ਵਜੇ ਤੱਕ ਸ਼ੂਗਰ ਜਾਂਚ ਦਾ ਫ਼ਰੀ ਕੈਂਪ ਲਗਾਇਆ ਜਾਂਦਾ ਹੈ। ਸਮੂਹ ਹਾਜ਼ਰ ਮੈਂਬਰਜ਼ ਅਤੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਹਰ ਤਰਾਂ ਨਾਲ ਸਮਾਜ ਭਲਾਈ ਦੇ ਕੰਮਾਂ ਅਤੇ ਇਸ ਕੈਂਪ ਨੂੰ ਸਫਲ ਬਣਾਉਣਗੇ। ਅੰਤ ਵਿਚ ਪ੍ਰਧਾਨ ਜਸਵੰਤ ਸਿੰਘ ਦਾਨੀ ਨੇ ਸਭਨਾ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਸੰਧਵਾਲ ’ਚ ਮਹਾਨ ਕੀਰਤਨ ਸਮਾਗਮ 25 ਨੂੰ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।