20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਕੈਨੇਡਾ ਵਿਚ ਅਮਰੀਕ ਨਾਰੰਗ ਸਿਟੀ ਕੌਂਸਲਰ ਵਜੋਂ ਜੇਤੂ ਰਹਿਣ ’ਤੇ ਢੁੱਡੀਕੇ ਨਿਵਾਸੀਆਂ ਵਿਚ ਖੁਸ਼ੀ ਦੀ ਲਹਿਰ

ਅਜੀਤਵਾਲ, 19 ਅਕਤੂਬਰ (ਮਾਨ)-ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਨਾਲ ਸਬੰਧਿਤ ਐਬਸਫੋਰਡ (ਕੈਨੇਡਾ) ਵਿਚ ਅਮਰੀਕ ਨਾਰੰਗ ਦੇ ਸਿਟੀ ਕੌਂਸਲਰ ਵਜੋਂ ਜੇਤੂ ਰਹਿਣ ਤੇ ਢੁੱਡੀਕੇ ਨਿਵਾਸੀਆਂ ਵਿਚ ਬੇਹੱਦ ਖੁਸ਼ੀ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਤੇ ਪ੍ਰਸਿੱਧ ਕਾਰੋਬਾਰੀ ਬਲਦੇਵ ਬਾਵਾ ਨੇ ਦੱਸਿਆ ਕਿ ਅਮਰੀਕ ਨਾਰੰਗ ਐਬਸਫੋਰਡ ਬੇਰੀ ਫਾਰਮਿੰਗ ਦੇ ਕਿੰਗ ਵਜੋਂ ਜਾਣੇ ਜਾਂਦੇ ਗੁਰਮੇਲ ਨਾਰੰਗ ਦੇ ਹੋਣਹਾਰ ਸਪੁੱਤਰ ਹਨ ਜਿਨ੍ਹਾਂ ਨੇ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਜੇਤੂ ਰਹਿ ਕੇ ਆਪਣੇ ਪਰਿਵਾਰ ਅਤੇ ਪਿੰਡ ਢੁੱਡੀਕੇ ਦਾ ਨਾਂਅ ਰੌਸ਼ਨ ਕੀਤਾ ਹੈ।

ਅਜੀਤ ਡੈਸਕ 20-10-2026
ਅਜੀਤਵਾਲ, 19 ਅਕਤੂਬਰ (ਮਾਨ)-ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਨਾਲ ਸਬੰਧਿਤ ਐਬਸਫੋਰਡ (ਕੈਨੇਡਾ) ਵਿਚ ਅਮਰੀਕ ਨਾਰੰਗ ਦੇ ਸਿਟੀ ਕੌਂਸਲਰ ਵਜੋਂ ਜੇਤੂ ਰਹਿਣ ਤੇ ਢੁੱਡੀਕੇ ਨਿਵਾਸੀਆਂ ਵਿਚ ਬੇਹੱਦ ਖੁਸ਼ੀ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਅਤੇ ਪ੍ਰਸਿੱਧ ਕਾਰੋਬਾਰੀ ਬਲਦੇਵ ਬਾਵਾ ਨੇ ਦੱਸਿਆ ਕਿ ਅਮਰੀਕ ਨਾਰੰਗ ਐਬਸਫੋਰਡ ਬੇਰੀ ਫਾਰਮਿੰਗ ਦੇ ਕਿੰਗ ਵਜੋਂ ਜਾਣੇ ਜਾਂਦੇ ਗੁਰਮੇਲ ਨਾਰੰਗ ਦੇ ਹੋਣਹਾਰ ਸਪੁੱਤਰ ਹਨ ਜਿਨ੍ਹਾਂ ਨੇ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਜੇਤੂ ਰਹਿ ਕੇ ਆਪਣੇ ਪਰਿਵਾਰ ਅਤੇ ਪਿੰਡ ਢੁੱਡੀਕੇ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਾਰੰਗ ਪਰਿਵਾਰ ਆਪਣੀ ਪਿੰਡ ਢੁੱਡੀਕੇ ਅਤੇ ਐਬਸਫੋਰਡ ਕੈਨੇਡਾ ਵਿਚ ਹਮੇਸ਼ਾ ਲੋੜਵੰਦਾਂ ਲਈ ਸਹਾਇਤਾ ਕਰਦੇ ਰਹਿੰਦੇ ਹਨ। ਇਸ ਮੌਕੇ ਹਰਬੰਤ ਸਿੰਘ ਦਿਉਲ (ਹੈਪੀ ਸਰੀ), ਸਮੂਹ ਮੈਂਬਰਾਨ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਐਬਸਫੋਰਡ, ਰਣਜੀਤ ਸਿੰਘ ਗਿੱਲ, ਗਾਇਕ ਵੀਤ ਬਲਜੀਤ, ਪਾਲ ਬਰਾੜ, ਕੰਵਰਦੀਪ ਸਿੰਘ ਮਾਨ, ਪ੍ਰੀਤਮ ਸਿੰਘ ਗਿੱਲ, ਸਟੇਟ ਅਵਾਰਡੀ ਮਾ. ਗੁਰਚਰਨ ਸਿੰਘ, ਨਾਮਵਰ ਲੇਖਕ ਮਾ. ਹਰੀ ਸਿੰਘ ਢੁੱਡੀਕੇ, ਜਗਤਾਰ ਸਿੰਘ ਗਿੱਲ ਯੂ.ਐਸ.ਏ., ਰਣਜੀਤ ਸਿੰਘ ਧੰਨਾ, ਬਲਵਿੰਦਰ ਸਿੰਘ ਗਿੱਲ ਸੀਡ ਵਾਲੇ, ਬਲਦੇਵ ਬਾਵਾ, ਬੇਅੰਤ ਬਾਵਾ, ਸਮੂਹ ਨਗਰ ਪੰਚਾਇਤ ਢੁੱਡੀਕੇ ਅਤੇ ਨਗਰ ਵਾਸੀਆਂ ਨੇ ਅਮਰੀਕ ਨਾਰੰਗ ਤੇ ਨਾਰੰਗ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ।
ਪਿਛਲੀ ਖ਼ਬਰ ਪਿੰਡ ਪੱਤੋ ਹੀਰਾ ਸਿੰਘ ਦੀ ਅਨਾਜ ਮੰਡੀ ’ਚ ਝੋਨੇ ਦੀ ਖ਼ਰੀਦ ਚੇਅਰਮੈਨ ਦੀਨਾ ਸਾਹਿਬ ਨੇ ਸ਼ੁਰੂ ਕਰਵਾਈ ਅਗਲੀ ਖ਼ਬਰ ਰਾਮਪੁਰ ਖੇੜਾ ਸਾਹਿਬ ਵਿਖੇ 149 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਕਰਕੇ ਮੁਫ਼ਤ ਲੈਂਜ਼ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।