24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਮੋਗਾ ’ਚ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਵਿਸ਼ਾਲ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ 20 ਨੂੰ

ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ)-ਸਮੂਹ ਸ਼ਿਆਮ ਪ੍ਰੇਮੀਆਂ ਵਲੋਂ 21 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਕਰਵਾਈ ਜਾ ਰਹੀ ਪੰਜਵੀਂ ਵਿਸ਼ਾਲ ਭਜਨ ਸੰਧਿਆ ‘ਮਨ ਕੀ ਬਾਤ, ਸਾਂਵਰੇ ਕੇ ਸਾਥ’ ਦੇ ਸਬੰਧ ਵਿਚ ਸੀ. ਏ.

ਅਜੀਤ ਡੈਸਕ 24-10-2026
ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ)-ਸਮੂਹ ਸ਼ਿਆਮ ਪ੍ਰੇਮੀਆਂ ਵਲੋਂ 21 ਨਵੰਬਰ ਨੂੰ ਪੁਰਾਣੀ ਦਾਣਾ ਮੰਡੀ ਮੋਗਾ ਵਿਖੇ ਕਰਵਾਈ ਜਾ ਰਹੀ ਪੰਜਵੀਂ ਵਿਸ਼ਾਲ ਭਜਨ ਸੰਧਿਆ ‘ਮਨ ਕੀ ਬਾਤ, ਸਾਂਵਰੇ ਕੇ ਸਾਥ’ ਦੇ ਸਬੰਧ ਵਿਚ ਸੀ.ਏ. ਨਰਹਰੀ ਭੂਸ਼ਨ, ਸੁਧਾਂਸ਼ੂ, ਨਿਤੇਸ਼ ਕੌੜਾ, ਅਸ਼ੀਸ਼ ਕੁਮਾਰ (ਬੌਬੀ) ਅਤੇ ਸਮੀਰ ਮਹੇਸ਼ਵਰੀ ਨੂੰ ਸਨਮਾਨ ਸਹਿਤ ਸੱਦਾ ਪੱਤਰ ਭੇਟ ਕੀਤੇ ਗਏ। ਇਹ ਵਿਸ਼ਾਲ ਧਾਰਮਿਕ ਸਮਾਗਮ ਦੀਪਕ ਗੋਸਵਾਮੀ (ਸ੍ਰੀ ਬਾਂਕੇ ਬਿਹਾਰੀ ਮੰਦਰ, ਸ੍ਰੀ ਧਾਮ ਵ੍ਰਿੰਦਾਵਨ) ਦੀ ਛਤਰ-ਛਾਇਆ ਹੇਠ ਸੰਪੰਨ ਹੋਵੇਗਾ। ਸ਼ਿਆਮ ਪ੍ਰੇਮੀ ਗਗਨ ਮਿੱਤਲ, ਹਨੀ ਅਗਰਵਾਲ, ਅੰਕੁਰ ਗੁਪਤਾ, ਅਮਿਤ ਗਰਗ ਅਤੇ ਅੰਕਿਤ ਸਿੰਗਲਾ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਦੇ ਸਬੰਧ ਵਿਚ 20 ਨਵੰਬਰ ਨੂੰ ਮੋਗਾ ਸ਼ਹਿਰ ਵਿਚ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੀ ਵਿਸ਼ਾਲ ਨਿਸ਼ਾਨ ਅਤੇ ਕਲਸ਼ ਸ਼ੋਭਾ ਯਾਤਰਾ ਸ਼ਰਧਾਪੂਰਵਕ ਕੱਢੀ ਜਾਵੇਗੀ। ਇਸ ਨਿਸ਼ਾਨ ਸ਼ੋਭਾ ਯਾਤਰਾ ਅਤੇ ਭਜਨ ਸੰਧਿਆ ਨੂੰ ਲੈ ਕੇ ਸ਼ਹਿਰ ਵਾਸੀਆਂ ਅਤੇ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸ਼ੋਭਾ ਯਾਤਰਾ ਦੌਰਾਨ ਸ਼ਿਆਮ ਬਾਬਾ ਦਾ ਵਿਸ਼ਾਲ ਦਰਬਾਰ ਅਤੇ ਅਲੌਕਿਕ ਸ਼ਿੰਗਾਰ ਖਿੱਚ ਦਾ ਮੁੱਖ ਕੇਂਦਰ ਹੋਵੇਗਾ। 21 ਨਵੰਬਰ ਨੂੰ ਹੋਣ ਵਾਲੀ ਵਿਸ਼ਾਲ ਭਜਨ ਸੰਧਿਆ ਵਿਚ ਭਜਨ ਸਮਰਾਟ ਪ੍ਰਸਿੱਧ ਰਸਿਕ ਸੰਤ ਬਾਬਾ ਸ੍ਰੀ ਚਿੱਤਰ-ਵਿਚਿੱਤਰ (ਸ੍ਰੀ ਧਾਮ ਵ੍ਰਿੰਦਾਵਨ ), ਭਜਨ ਗਾਇਕ ਸ਼ਿਵਮ ਰਾਵਲ (ਇੰਦੌਰ) ਅਤੇ ਭਜਨ ਗਾਇਕਾ ਤ੍ਰਿਪਤੀ ਲੱਡਾ (ਜੈਪੁਰ) ਬਾਬਾ ਸ਼ਿਆਮ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ। ਸ਼ਿਆਮ ਪ੍ਰੇਮੀਆਂ ਨੇ ਸਮੂਹ ਸੰਗਤ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਸ਼ਾਲ ਨਿਸ਼ਾਨ ਸ਼ੋਭਾ ਯਾਤਰਾ ਅਤੇ ਭਜਨ ਸੰਧਿਆ ਵਿਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਬਾਬਾ ਸ਼ਿਆਮ ਦਾ ਆਸ਼ੀਰਵਾਦ ਪ੍ਰਾਪਤ ਕਰਨ।
ਪਿਛਲੀ ਖ਼ਬਰ ਭਾਕਿਯੂ ਲੱਖੋਵਾਲ ਜ਼ਿਲ੍ਹਾ ਮੋਗਾ ਦੀ ਮੀਟਿੰਗ ਹੋਈ ਅਗਲੀ ਖ਼ਬਰ ਸੰਤ ਬਾਬਾ ਭਾਗ ਸਿੰਘ ਵਿੱਦਿਅਕ ਸੰਸਥਾਵਾਂ ਵਿਖੇ ਗੁਰਬਾਣੀ ਤੇ ਨੈਤਿਕ ਕਦਰਾਂ, ਕੀਮਤਾਂ ’ਤੇ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।