27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਹਲਕਾ ਨਿਹਾਲ ਸਿੰਘ ਵਾਲਾ ’ਚ ਕੋਈ ਵੀ ਸੜਕ ਬਣਨ ਤੋਂ ਵਾਂਝੀ ਨਹੀਂ ਰਹਿਣ ਦਿੱਤੀ ਜਾਵੇਗੀ-ਮਨਜੀਤ ਸਿੰਘ ਬਿਲਾਸਪੁਰ

ਬੱਧਨੀ ਕਲਾਂ, 26 ਅਕਤੂਬਰ (ਸੰਜੀਵ ਕੋਛੜ)-ਸਥਾਨਕ ਕਸਬਾ ਬੱਧਨੀ ਕਲਾਂ ਵਿਖੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਤੋਂ ਹਾਈਵੇ ਨੂੰ ਜੋੜਦੀ ਟੁੱਟੀ ਹੋਈ ਸੜਕ ਨੂੰ ਨਵੀਂ ਬਣਾਉਣ ਸਬੰਧੀ ਬੀਤੇ ਤਕਰੀਬਨ 20 ਸਾਲਾਂ ਤੋਂ ਲੋਕਾਂ ਦੀ ਲਟਕਦੀ ਆ ਰਹੀ ਮੰਗ ਨੂੰ ਅੱਜ ਉਸ ਸਮੇਂ ਬੂਰ ਪਿਆ ਜਦੋਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸੜਕ ਤੇ ਪ੍ਰੀਮਿਕਸ ਪਵਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਸਮੇਂ ਹਲਕਾ ਵਿਧਾਇਕ ਨੇ ਕਿਹਾ ਕਿ ਅਕਸਰ ਹੀ ਲੋਕ ਇਸ ਸੜਕ ਨੂੰ ਬਣਾਉਣ ਸਬੰਧੀ ਮੰਗ ਕਰਦੇ ਸਨ ਅਤੇ ਇਸ ਸੜਕ ਦਾ ਹਾਲ ਵੀ ਬਹੁਤ ਜ਼ਿਆਦਾ ਭੈੜਾ ਹੋ ਚੁੱਕਾ ਸੀ ਤਾਂ ਇਸ ਏਰੀਏ ‘ਚ ਰਹਿੰਦੇ ਲੋਕਾਂ ਅਤੇ ਰਾਹਗੀਰਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਪੈਟਰੋਲ ਪੰਪ ਤੋਂ ਲੈ ਕੇ ਨੈਸ਼ਨਲ ਹਾਈਵੇ ਨੂੰ ਜੋੜਦੀ ਤਕਰੀਬਨ 1-17 ਕਿੱਲੋਮੀਟਰ ਲੰਮੀ ਸੜਕ ਨੂੰ ਪੀ.

ਅਜੀਤ ਡੈਸਕ 27-10-2026
ਬੱਧਨੀ ਕਲਾਂ, 26 ਅਕਤੂਬਰ (ਸੰਜੀਵ ਕੋਛੜ)-ਸਥਾਨਕ ਕਸਬਾ ਬੱਧਨੀ ਕਲਾਂ ਵਿਖੇ ਪੈਟਰੋਲ ਪੰਪ ਦੇ ਪਿਛਲੇ ਪਾਸੇ ਤੋਂ ਹਾਈਵੇ ਨੂੰ ਜੋੜਦੀ ਟੁੱਟੀ ਹੋਈ ਸੜਕ ਨੂੰ ਨਵੀਂ ਬਣਾਉਣ ਸਬੰਧੀ ਬੀਤੇ ਤਕਰੀਬਨ 20 ਸਾਲਾਂ ਤੋਂ ਲੋਕਾਂ ਦੀ ਲਟਕਦੀ ਆ ਰਹੀ ਮੰਗ ਨੂੰ ਅੱਜ ਉਸ ਸਮੇਂ ਬੂਰ ਪਿਆ ਜਦੋਂ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸੜਕ ਤੇ ਪ੍ਰੀਮਿਕਸ ਪਵਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਸਮੇਂ ਹਲਕਾ ਵਿਧਾਇਕ ਨੇ ਕਿਹਾ ਕਿ ਅਕਸਰ ਹੀ ਲੋਕ ਇਸ ਸੜਕ ਨੂੰ ਬਣਾਉਣ ਸਬੰਧੀ ਮੰਗ ਕਰਦੇ ਸਨ ਅਤੇ ਇਸ ਸੜਕ ਦਾ ਹਾਲ ਵੀ ਬਹੁਤ ਜ਼ਿਆਦਾ ਭੈੜਾ ਹੋ ਚੁੱਕਾ ਸੀ ਤਾਂ ਇਸ ਏਰੀਏ ‘ਚ ਰਹਿੰਦੇ ਲੋਕਾਂ ਅਤੇ ਰਾਹਗੀਰਾਂ ਦੀਆਂ ਮੁਸ਼ਕਲਾਂ ਨੂੰ ਸਮਝਦੇ ਹੋਏ ਪੈਟਰੋਲ ਪੰਪ ਤੋਂ ਲੈ ਕੇ ਨੈਸ਼ਨਲ ਹਾਈਵੇ ਨੂੰ ਜੋੜਦੀ ਤਕਰੀਬਨ 1-17 ਕਿੱਲੋਮੀਟਰ ਲੰਮੀ ਸੜਕ ਨੂੰ ਪੀ.ਸੀ ਵਰਕ ਅਤੇ 20 ਫੁੱਟ ਚੌੜੀ ਕਰਕੇ 2 ਕਰੋੜ 62 ਲੱਖ ਰੁਪਏ ਦੀ ਲਾਗਤ ਨਾਲ ਠੇਕੇਦਾਰ ਬੀ.ਕੇ. ਬਾਂਸਲ ਦੀ ਟੀਮ ਵਲੋਂ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜਾ ਰਿਹਾ ਹੈ, ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੂਬੇ ਭਰ ‘ਚ ਸੜਕਾਂ ਦਾ ਜਾਲ ਪੂਰੀ ਤਰਾਂ ਨਾਲ ਵਿਛਾਇਆ ਜਾ ਰਿਹਾ ਹੈ ਅਤੇ ਹਲਕਾ ਨਿਹਾਲ ਸਿੰਘ ਵਾਲਾ ‘ਚ ਕੋਈ ਵੀ ਸੜਕ ਬਣਨ ਤੋਂ ਵਾਂਝੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਸਮੇਂ ਨਗਰ ਪੰਚਾਇਤ ਦੇ ਪ੍ਰਧਾਨ ਜਗਜੀਤ ਸਿੰਘ ਦੀਸ਼ਾ, ਮਾਰਕੀਟ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਭੁੱਲਰ ਨੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਲਕੇ ਦੀ ਨੁਹਾਰ ਬਦਲਣ ਲਈ ਕੀਤੀ ਜਾਂਦੀ ਹਰ ਮੰਗ ਨੂੰ ਉਨ੍ਹਾਂ ਵਲੋਂ ਪੂਰਾ ਕੀਤਾ ਜਾਂਦਾ ਹੈ ਤੇ ਅਧਿਕਾਰੀਆਂ, ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਹਿਰਾਂ ਪਿੰਡਾਂ ਦੇ ਵਿਕਾਸ ਕੰਮ ਜੰਗੀ ਪੱਧਰ ਤੇ ਚੱਲ ਰਹੇ ਹਨ। ਸੜਕ ਬਣਨ ਦੀ ਖ਼ੁਸ਼ੀ ‘ਚ ਪ੍ਰਧਾਨ ਜਗਜੀਤ ਸਿੰਘ ਨੇ ਵਿਧਾਇਕ ਅਤੇ ਪਹੁੰਚੇ ਹੋਰਨਾਂ ਪਤਵੰਤੇ ਸੱਜਣਾਂ ਦਾ ਲੱਡੂਆਂ ਨਾਲ ਮੂੰਹ ਵੀ ਮਿੱਠਾ ਕਰਵਾਇਆ। ਇਸ ਮੌਕੇ ਬਰਿੰਦਰ ਕੁਮਾਰ ਸ਼ਰਮਾ ਜ਼ਿਲ੍ਹਾ ਪ੍ਰਧਾਨ, ਨੰਬਰਦਾਰ ਅਮਨਦੀਪ ਸਿੰਘ ਸਿੱਧੂ ਬਲਾਕ ਪ੍ਰਧਾਨ, ਰਵੀ ਸ਼ਰਮਾ ਚੇਅਰਮੈਨ ਬ੍ਰਾਹਮ ਵੈੱਲਫੇਅਰ ਬੋਰਡ, ਜਗਜੀਤ ਸਿੰਘ ਦੀਸ਼ਾ ਪ੍ਰਧਾਨ, ਪਰਮਜੀਤ ਸਿੰਘ ਭੁੱਲਰ ਪ੍ਰਧਾਨ, ਕੁਲਦੀਪ ਸਿੰਘ ਮਿਆਣਾ ਕੌਂਸਲਰ, ਅਮਰਿੰਦਰ ਸਿੰਘ ਕਾਰਜ ਸਾਧਕ ਅਫ਼ਸਰ, ਸੁਨੀਲ ਸਿਆਲ ਏ.ਐਮ.ਈ, ਸੁਖਦੀਪ ਸਿੰਘ ਜੇ.ਈ, ਮਨਪ੍ਰੀਤ ਸਿੰਘ ਵਰਕਸ ਕਲਰਕ, ਮਹਿੰਦਰਪਾਲ ਸਭਰਵਾਲ ਪ੍ਰਧਾਨ ਖੱਤਰੀ ਸਭਾ, ਬਿੰਦਰ ਸੁਨਿਆਰਾ, ਕੁਲਦੀਪ ਸਿੰਘ ਅਮਨਾ ਯੂਥ ਆਗੂ, ਰਾਜ ਕੁਮਾਰ ਗਰਗ ਆਦਿ ਤੋਂ ਇਲਾਵਾ ਨਗਰ ਪੰਚਾਇਤ ਦੇ ਸਟਾਫ਼ ਮੈਂਬਰ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਮੋਗਾ ਵਿਖੇ ਫਾਇਰਿੰਗ ’ਚ ਦੋ ਦੀ ਮੌਤ ਹੋ ਜਾਣ ’ਤੇ ਮਾਲਵਿਕਾ ਸੂਦ ਨੇ ਕਾਨੂੰਨ ਵਿਵਸਥਾ ’ਤੇ ਖੜ੍ਹੇ ਕੀਤੇ ਸਵਾਲ ਅਗਲੀ ਖ਼ਬਰ ਸਰਪੰਚ ਯੂਨੀਅਨ ਨੇ ਪੰਚਾਇਤਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।