02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੰਤ ਬਾਬਾ ਅਜਮੇਰ ਸਿੰਘ ਰੱਬ ਜੀ (ਕਾਰ ਸੇਵਾ ਵਾਲੇ) ਯਾਦਗਾਰੀ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਹੋਇਆ ਬਾਬਾ ਰੱਬ ਜੀ ਨੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ- ਸੰਤ ਗੁਰਦਿਆਲ ਸਿੰਘ ਟਾਂਡੇ ਵਾਲੇ

ਮੋਗਾ, 1 ਨਵੰਬਰ (ਜਸਪਾਲ ਸਿੰਘ ਬੱਬੀ)- ਸੰਤ ਬਾਬਾ ਅਜਮੇਰ ਸਿੰਘ ਰੱਬ ਜੀ (ਕਾਰ ਸੇਵਾ ਵਾਲੇ) ਦੀ 28ਵੀਂ ਸਾਲਾਨਾ ਬਰਸੀ ਮੌਕੇ ਮਾਤਾ ਗਿਆਨ ਕੌਰ ਦੀ ਯਾਦ ’ਚ ਤਿੰਨ ਰੋਜ਼ਾ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਭਰਪੂਰ ਸਿੰਘ ਯੂ. ਕੇ.

ਬਾਬਾ ਰੱਬ ਜੀ ਨੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ- ਸੰਤ ਗੁਰਦਿਆਲ ਸਿੰਘ ਟਾਂਡੇ ਵਾਲੇ 02-11-2026
ਮੋਗਾ, 1 ਨਵੰਬਰ (ਜਸਪਾਲ ਸਿੰਘ ਬੱਬੀ)- ਸੰਤ ਬਾਬਾ ਅਜਮੇਰ ਸਿੰਘ ਰੱਬ ਜੀ (ਕਾਰ ਸੇਵਾ ਵਾਲੇ) ਦੀ 28ਵੀਂ ਸਾਲਾਨਾ ਬਰਸੀ ਮੌਕੇ ਮਾਤਾ ਗਿਆਨ ਕੌਰ ਦੀ ਯਾਦ ’ਚ ਤਿੰਨ ਰੋਜ਼ਾ ਸੰਤ ਸਮਾਗਮ ਅਤੇ ਕੀਰਤਨ ਦਰਬਾਰ ਭਰਪੂਰ ਸਿੰਘ ਯੂ.ਕੇ., ਬਲਵੀਰ ਸਿੰਘ ਰਾਮੂੰਵਾਲਾ, ਸੁਖਚੈਨ ਸਿੰਘ ਰਾਮੂੰਵਾਲਾ, ਦਲਜੀਤ ਸਿੰਘ ਲਵਲੀ, ਨਿਰਮਲ ਸਿੰਘ ਕੈਨੇਡਾ ਦੀ ਅਗਵਾਈ ਹੇਠ ਸਮਾਪਤ ਹੋਇਆ। ਇਸ ਮੌਕੇ ਸਜਾਏ ਧਾਰਮਿਕ ਦੀਵਾਨਾਂ ਵਿਚ ਸੰਤ ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ, ਸੰਤ ਰਾਮ ਤੀਰਥ, ਬਾਬਾ ਰਵਿੰਦਰ ਸਿੰਘ ਜੋਨੀ ਤਖਾਣਵੱਧ ਵਾਲੇ, ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲੇ, ਸੰਤ ਹਰਜੀਤ ਸਿੰਘ ਮਹਿਤਾ ਚੌਕ ਇੰਗਲੈਂਡ ਵਾਲੇ, ਬਾਬਾ ਹਰਵਿੰਦਰ ਸਿੰਘ ਰੌਲੀ ਵਾਲੇ, ਬਾਬਾ ਸਰਬਜੀਤ ਸਿੰਘ ਭਰੋਵਾਲ, ਗਿਆਨੀ ਗੁਰਮੀਤ ਸਿੰਘ ਖੋਸਿਆਂ ਵਾਲੇ, ਭਾਈ ਯਾਦਵਿੰਦਰ ਸਿੰਘ ਨਾਨਕਸਰ ਵਾਲੇ, ਭਾਈ ਹਰਦੀਪ ਸਿੰਘ, ਭਾਈ ਸ਼ਮਸ਼ੇਰ ਸਿੰਘ, ਇਸਤਰੀ ਸਤਿਸੰਗ ਸਭਾ ਸਰਦਾਰ ਨਗਰ ਤੋਂ ਇਲਾਵਾ ਪੰਥ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ। ਇਸ ਮੌਕੇ ਸੰਤ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਨੇ ਦੱਸਿਆ ਕਿ ਸੰਤ ਬਾਬਾ ਅਜਮੇਰ ਸਿੰਘ ਰੱਬ ਦੁਆਰਾ ਅਨੇਕਾਂ ਧਾਰਮਿਕ ਸਥਾਨਾਂ ਦੀ ਸੇਵਾ ਕਰਵਾ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਗੁਰਬਾਣੀ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਉਨ੍ਹਾਂ ਬਾਬਾ ਅਜਮੇਰ ਸਿੰਘ ਰੱਬ ਜੀ ਵਲੋਂ ਕੀਤੇ ਗਏ ਸਮਾਜ ਭਲਾਈ ਕਾਰਜਾਂ, ਗੁਰਦੁਆਰਿਆਂ, ਸਕੂਲਾਂ, ਕਾਲਜਾਂ, ਸ਼ਮਸ਼ਾਨਘਾਟਾਂ ਆਦਿ ਦੀ ਸੇਵਾ ਦਾ ਜ਼ਿਕਰ ਕੀਤਾ। ਸਟੇਜ ਦਾ ਸੰਚਾਲਨ ਭਾਈ ਯਾਦਵਿੰਦਰ ਸਿੰਘ ਨੇ ਕੀਤਾ। ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਬਲਬੀਰ ਸਿੰਘ ਰਾਮੂੰਵਾਲਾ, ਭਰਪੂਰ ਸਿੰਘ ਕੰਡਾ, ਸੁਖਚਰਨ ਸਿੰਘ ਪਿੰਕਾ, ਦਲਜੀਤ ਸਿੰਘ ਲਵਲੀ ਅਤੇ ਸੁਖਚੈਨ ਸਿੰਘ ਰਾਮੂੰਵਾਲਾ, ਨਿਰਮਲ ਸਿੰਘ ਕੈਨੇਡਾ ਨੇ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸੰਤ ਮਹਾਂਪੁਰਸ਼ ਅਤੇ ਪੰਥ ਦੀ ਮਹਾਨ ਸ਼ਖ਼ਸੀਅਤਾਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਭੇਟ ਕਰ ਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਬੀਰ ਸਿੰਘ ਰਾਮੂਵਾਲੀਆ, ਗੁਰਲਾਲ ਸਿੰਘ ਸੋਨਾ, ਮੇਜਰ ਸਿੰਘ, ਸੁਖਚਰਨ ਸਿੰਘ ਪਿੰਕਾ, ਬਾਬਾ ਫੂਲਾ ਸਿੰਘ, ਸੁਖਚੈਨ ਸਿੰਘ ਰਾਮੂਵਾਲੀਆ, ਮਹਿੰਦਰ ਸਿੰਘ ਮਹਿਰੋ, ਪਰਮਿੰਦਰ ਸਿੰਘ ਚੌਹਾਨ, ਹਲਕਾ ਇੰਚਾਰਜ ਕਾਂਗਰਸ ਪਾਰਟੀ ਮਾਲਵਿਕਾ ਸੂਦ, ਮੇਅਰ ਵਿਨੇਪਾਲ ਕੌਰ ਨਗਰ ਨਿਗਮ ਮੋਗਾ, ਵਿੱਕੀ ਦੌਧਰੀਆ ਆਪ ਆਗੂ, ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਸਾਬਕਾ ਚੇਅਰਮੈਨ ਪਰਮਪਾਲ ਸਿੰਘ ਤਖ਼ਤੂਪੁਰਾ, ਅਕਾਲੀ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ, ਡਾ. ਹਰਜੋਤ ਕਮਲ ਜ਼ਿਲ੍ਹਾ ਪ੍ਰਧਾਨ ਭਾਜਪਾ ਮੋਗਾ, ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ, ਟਰੈਫ਼ਿਕ ਇੰਚਾਰਜ ਸੁਖਮੰਦਰ ਸਿੰਘ, ਮਨਜੀਤ ਸਿੰਘ ਧੰਮੂ, ਅਰਵਿੰਦ ਸਿੰਘ ਹੈਪੀ ਕਾਨਪੁਰੀਆ ਕੌਂਸਲਰ, ਐਡਵੋਕੇਟ ਰਬਿੰਦਰ ਸਿੰਘ ਖੋਸਾ, ਐਡਵੋਕੇਟ ਰਾਣੂੰ ਗਿੱਲ, ਗੁਰਸੇਵਕ ਸਿੰਘ ਚੀਮਾ ਸੀਨੀਅਰ ਕਾਂਗਰਸ ਆਗੂ, ਗੁਰਪ੍ਰੀਤਮ ਸਿੰਘ ਚੀਮਾ, ਮਨਜੀਤ ਸਿੰਘ ਮਿੰਦੀ, ਚਰਨਜੀਤ ਸਿੰਘ ਝੰਡੇਆਣਾ, ਹਰਬੰਸ ਸਿੰਘ ਬੰਸੀ, ਆਤਮਾ ਸਿੰਘ ਨੇਤਾ, ਵਿਜੇ ਸਾਥੀ ਸਾਬਕਾ ਵਿਧਾਇਕ, ਸਤਪਾਲ ਸਿੰਘ ਕੰਡਾ, ਮੱਖਣ ਸਿੰਘ, ਸਾਧੂ ਸਿੰਘ, ਗੁਰਜੋਤ ਸਿੰਘ, ਹਰਜੋਤ ਸਿੰਘ, ਹਰਮੀਤ ਸਿੰਘ, ਹਰਜਸਪ੍ਰੀਤ ਸਿੰਘ, ਪੁਨੀਤਪਾਲ ਸਿੰਘ ਸੱਗੂ, ਸਾਬਕਾ ਮੇਅਰ ਬਲਜੀਤ ਸਿੰਘ ਚਾਨੀ, ਹਰਜੀਤ ਸਿੰਘ, ਮਾਨ ਜਗਰਾਉਂ, ਡਾ. ਕੁਲਦੀਪ ਸਿੰਘ, ਗੁਰਮੀਤ ਸਿੰਘ, ਹਾਕਮ ਸਿੰਘ, ਗੁਰਦਿੱਤ ਸਿੰਘ, ਕੁਲਦੀਪ ਸਿੰਘ ਚੌਹਾਨ, ਬਲਤੇਜ ਸਿੰਘ, ਚੇਅਰਮੈਨ ਅਮਰਜੀਤ ਸਿੰਘ ਕਲਕੱਤਾ, ਗੁਰਮੇਜ ਸਿੰਘ ਭੁੱਲਰ, ਜਸਵਿੰਦਰ ਸਿੰਘ ਬਿੱਟੂ, ਜਤਿੰਦਰਪਾਲ ਸਿੰਘ ਪਟਨੇ ਵਾਲੇ, ਸੰਜੀਵ ਕੁਮਾਰ, ਚਮਕੌਰ ਭਿੰਡਰ, ਸੁਖਜੀਵਨ ਸਿੰਘ ਸੁੱਖਾ ਰੌਲੀ ਸਮੇਤ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰੇਮਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ (ਰਜਿ:) ਮੋਗਾ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ ਅਗਲੀ ਖ਼ਬਰ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਬਣੇ ਚੇਅਰਮੈਨ ਪ੍ਰਵੀਨ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।