13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

10 ਤਹਿਸੀਲਦਾਰਾਂ ਤੇ 27 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਸਬ ਤਹਿਸੀਲ ਮਮਦੋਟ ਤੇ ਤਲਵੰਡੀ ਭਾਈ ਅਜੇ ਵੀ ਖਾਲੀ

ਮਮਦੋਟ (ਫਿਰੋਜ਼ਪੁਰ), 12 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਮੁੱਖ ਚੋਣ ਕਮਿਸ਼ਨ ਵਲੋਂ 2027 ਵਿਚ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਨੂੰ ਆਪਣੇ ਗ੍ਰਹਿ ਜ਼ਿਲ੍ਹਿਆ ਅਤੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਇਕੋ ਸੀਟ ’ਤੇ ਤਾਇਨਾਤ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ 10 ਨਵੰਬਰ ਨੂੰ 10 ਜ਼ਿਲ੍ਹਾ ਮਾਲ ਅਧਿਕਾਰੀਆਂ, 25 ਤਹਿਸੀਲਦਾਰਾਂ ਅਤੇ 79 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਜਿਸ ਤੋਂ ਬਾਅਦ ਅਧਿਕਾਰੀਆਂ ਵਲੋਂ ਅਜੇ ਚਾਰਜ ਸੰਭਾਲਿਆ ਜਾਣਾ ਸੀ ਕਿ ਬੀਤੇ ਕੱਲ੍ਹ ਬਦਲੇ ਗਏ ਅਧਿਕਾਰੀਆਂ ਵਿਚੋਂ 10 ਤਹਿਸੀਲਦਾਰਾਂ ਅਤੇ 27 ਨਾਇਬ ਤਹਿਸੀਲਦਾਰਾਂ ਨੂੰ ਫਿਰ ਤੋਂ ਬਦਲ ਕੇ ਇੱਧਰ-ਉਧਰ ਤਾਇਨਾਤ ਕਰ ਦਿੱਤਾ ਗਿਆ।

ਅਜੀਤ ਡੈਸਕ 13-11-2026
ਮਮਦੋਟ (ਫਿਰੋਜ਼ਪੁਰ), 12 ਨਵੰਬਰ (ਰਾਜਿੰਦਰ ਸਿੰਘ ਹਾਂਡਾ)-ਮੁੱਖ ਚੋਣ ਕਮਿਸ਼ਨ ਵਲੋਂ 2027 ਵਿਚ ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ਨੂੰ ਆਪਣੇ ਗ੍ਰਹਿ ਜ਼ਿਲ੍ਹਿਆ ਅਤੇ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਇਕੋ ਸੀਟ ’ਤੇ ਤਾਇਨਾਤ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਕਰਨ ਸਬੰਧੀ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ 10 ਨਵੰਬਰ ਨੂੰ 10 ਜ਼ਿਲ੍ਹਾ ਮਾਲ ਅਧਿਕਾਰੀਆਂ, 25 ਤਹਿਸੀਲਦਾਰਾਂ ਅਤੇ 79 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਜਿਸ ਤੋਂ ਬਾਅਦ ਅਧਿਕਾਰੀਆਂ ਵਲੋਂ ਅਜੇ ਚਾਰਜ ਸੰਭਾਲਿਆ ਜਾਣਾ ਸੀ ਕਿ ਬੀਤੇ ਕੱਲ੍ਹ ਬਦਲੇ ਗਏ ਅਧਿਕਾਰੀਆਂ ਵਿਚੋਂ 10 ਤਹਿਸੀਲਦਾਰਾਂ ਅਤੇ 27 ਨਾਇਬ ਤਹਿਸੀਲਦਾਰਾਂ ਨੂੰ ਫਿਰ ਤੋਂ ਬਦਲ ਕੇ ਇੱਧਰ-ਉਧਰ ਤਾਇਨਾਤ ਕਰ ਦਿੱਤਾ ਗਿਆ। ਪਿਛਲੇ ਦੋ ਦਿਨਾਂ ਵਿਚ ਹੋਈਆਂ ਬਦਲੀਆਂ ਦੇ ਬਾਵਜੂਦ ਪਿਛਲੇ ਕਰੀਬ ਇਕ ਸਾਲ ਤੋਂ ਨਾਇਬ ਤਹਿਸੀਲਦਾਰ ਤਾਇਨਾਤ ਨਾ ਹੋਣ ਕਾਰਨ ਵਾਧੂ ਚਾਰਜਾਂ ਅਧੀਨ ਚੱਲ ਰਹੀਆਂ ਫ਼ਿਰੋਜ਼ਪੁਰ ਦੀਆਂ ਸਬ ਤਹਿਸੀਲਾਂ ਮਮਦੋਟ ਅਤੇ ਤਲਵੰਡੀ ਭਾਈ ਸਮੇਤ ਪੰਜਾਬ ਦੀਆਂ ਹੋਰ ਵੀ ਕਈ ਸਬ ਤਹਿਸੀਲਾਂ ਅਧਿਕਾਰੀਆਂ ਤੋਂ ਸੱਖਣੀਆਂ ਹਨ।
ਪਿਛਲੀ ਖ਼ਬਰ ਕ੍ਰਿਸ਼ਨਾ ਪਾਲ ਰਾਜਪੂਤ ਆਈ.ਏ.ਐੱਸ. ਨੇ ਵਧੀਕ ਡਿਪਟੀ ਕਮਿਸ਼ਨਰ (ਜ) ਫ਼ਿਰੋਜ਼ਪੁਰ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਸੜਕ ਹਾਦਸੇ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।