20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

‘ਆਪ’ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਸਾਥੀਆਂ ਸਮੇਤ ਭਾਜਪਾ ਚ ਸ਼ਾਮਿਲ

ਚੰਡੀਗੜ੍ਹ, 19 ਨਵੰਬਰ (ਅ. ਬ.)

ਅਜੀਤ ਡੈਸਕ 20-11-2026
ਚੰਡੀਗੜ੍ਹ, 19 ਨਵੰਬਰ (ਅ.ਬ.)- ਵਿਦਿਆਰਥੀ ਰਾਜਨੀਤੀ ਤੋਂ ਉੱਭਰੇ ਹਲਕਾ ਮੋਗਾ ਦੇ ਸੀਨੀਅਰ ਆਗੂ ਅਤੇ ‘ਆਪ’ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਦੇ ਨਾਲ ਆਮ ਆਦਮੀ ਪਾਰਟੀ ਦੇ ਮੋਢੀ ਮੈਂਬਰਾਂ ਵਿੱਚੋਂ ਹਲਕਾ ਮੋਗਾ ਦੇ ਇੰਟਲੈਕਚੁਅਲ ਵਿੰਗ ਦੇ ਇੰਚਾਰਜ ਮਨਦੀਪ ਸਿੰਘ ਗਿੱਲ, ਐਸ.ਸੀ.-ਬੀ.ਸੀ. ਵਿੰਗ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਰਿੰਕੂ (ਵਾਰਡ ਨੰਬਰ 5) ਤੇ ਐੱਸ.ਸੀ.-ਬੀ.ਸੀ. ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ ਸੁਖਦੀਪ ਸਿੰਘ ਧਾਮੀ ਵੀ ਭਾਜਪਾ ’ਚ ਸ਼ਾਮਿਲ ਹੋ ਗਏ। ਇਨ੍ਹਾਂ ਦੇ ਨਾਲ ਵਾਰਡ ਪੱਧਰ ‘ਤੇ ਮੋਹਰੀ ਭੂਮਿਕਾ ਨਿਭਾਉਣ ਵਾਲੇ ਸੁਖਵਿੰਦਰ ਸਿੰਘ ਡਿੰਪੀ (ਵਾਰਡ 16), ਰਵਿੰਦਰ ਕੌਰ ਰਾਣੀ (ਵਾਰਡ 29), ਤਜਿੰਦਰ ਮੋਨੂ (ਵਾਰਡ 24), ਸੁਨੀਲ ਰੰਗਾ (ਵਾਰਡ 45), ਸੁਰਿੰਦਰ ਕਟਾਰੀਆ (ਪ੍ਰਧਾਨ, ਅਰੋੜਾ ਸਭਾ), ਵਿਜੇ ਤਿਵਾੜੀ, ਅਖ਼ਤਿਆਰ ਸਿੰਘ (ਪ੍ਰਧਾਨ, ਹੈਵੀ ਇੰਡਸਟਰੀ ਸੈੱਲ), ਨਰੇਸ਼ ਸ਼ਰਮਾ (ਸਾਬਕਾ ਬਲਾਕ ਪ੍ਰਧਾਨ ‘ਆਪ’), ਜਗਰੂਪ ਸਿੰਘ (ਵਾਰਡ 17, ਮੀਤ ਪ੍ਰਧਾਨ ਬੀ.ਸੀ. ਵਿੰਗ), ਸੁਖਵਿੰਦਰ ਸਿੰਘ (ਮੀਤ ਪ੍ਰਧਾਨ, ਸੋਸ਼ਲ ਮੀਡੀਆ ‘ਆਪ’), ਬਲਜਿੰਦਰ ਸਿੰਘ ਕਾਕਾ, ਕਾਲਾ ਨੰਬਰਦਾਰ, ਦਲਜੀਤ ਸਿੰਘ ਜੈਦਕਾ, ਅਮਰਦੀਪ ਸਿੰਘ, ਅਨਮੋਲ, ਪੂਰਨ, ਸ਼੍ਰਵਨ, ਗਗਨ ਗੱਗੀ, ਹਰਦੀਪ ਸਿੰਘ, ਤਰਨਦੀਪ ਸਿੰਘ, ਲਾਡੀ ਤੇ ਜੱਗੀ ਅਮਰਗੜ੍ਹ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ।
ਪਿਛਲੀ ਖ਼ਬਰ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਅੱਜ ਸ਼ਰਧਾ ਪੂਰਵਕ ਮਨਾਈ ਜਾਵੇਗੀ-ਅਮਰਜੀਤ ਸਿੰਘ ਗਿੱਲ ਅਗਲੀ ਖ਼ਬਰ ਨਗਰ ਕੌਂਸਲ ਬਾਘਾ ਪੁਰਾਣਾ ਚੋਣਾਂ-ਆਖ਼ਰੀ ਦਿਨ ਤੱਕ ਕੁੱਲ 67 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖ਼ਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।