22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

‘ਸਾਦਾ ਜੀਵਨ ਸਾਦੇ ਭੋਜ ਨਾ ਕੋਈ ਚਿੰਤਾ ਨਾ ਕੋਈ ਰੋਗ’ ਜਾਗਰੂਕਤਾ ਮੁਹਿੰਮ ਦਾ ਆਗਾਜ਼

ਮੋਗਾ, 21 ਨਵੰਬਰ (ਜਸਪਾਲ ਸਿੰਘ ਬੱਬੀ)-ਤੰਦਰੁਸਤ ਮਨੁੱਖੀ ਜੀਵਨ ਹੀ ਉਸਾਰੂ ਸੋਚ ਤੇ ਵਿਕਾਸ ਦੀ ਭਾਵਨਾ ਨਾਲ ਸਮਾਜ ਨੂੰ ਚੰਗੀ ਸੇਧ ਦੇ ਸਕਦਾ ਹੈ ਅਤੇ ਤੰਦਰੁਸਤੀ ਹਸਪਤਾਲਾਂ ਜਾਂ ਮਹਿੰਗੀਆਂ ਦਵਾਈਆਂ ਖਾਣ ਨਾਲ ਨਹੀਂ ਮਿਲਦੀ ਸਗੋਂ ਆਪਣੇ ਘਰ ਦੀ ਰਸੋਈ, ਕਿਆਰੀ ਤੇ ਖੇਤਾਂ ਤੋ ਪ੍ਰਾਪਤ ਹੋਵੇਗੀ| ਭੋਜਨ ਅਤੇ ਵਾਤਾਵਰਨ ਦੀ ਸੁਰੱਖਿਆ ਬਾਰੇ ਚਿੰਤਾ ਬਿਲਕੁਲ ਵਾਜਬ ਹੈ ਕਿਉਂਕਿ ਖਾਧ ਪਦਾਰਥਾਂ ਵਿੱਚ ਕੀਟਨਾਸ਼ਕਾਂ ਦੇ ਅੰਸ਼ ਸਾਨੂੰ ਜ਼ਹਿਰਾਂ ਰਹਿਤ ਸਬਜ਼ੀਆਂ ਤੇ ਭੋਜਨ ਦੇ ਸੰਦਰਭ ’ਚ ਸਾਵਧਾਨ ਰਹਿਣ ਲਈ ਪ੍ਰੇਰਿਤ ਕਰਦੇ ਹਨ| ਇਹ ਵਿਚਾਰ ਸਾਬਕਾ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਡਾ. ਜਸਵਿੰਦਰ ਸਿੰਘ ਬਰਾੜ, ਸਟੇਟ ਅਵਾਰਡੀ ਨੇ ਮੋਗਾ ਵਿਖੇ ਸਬਜ਼ੀਆਂ ਤੇ ਖੁਰਾਕ ਦੀ ਗੁਣਵੱਤਾ ਬਾਰੇ ਜਾਗਰੂਕਤਾ ਫੈਲਾਉਣ ਦੀ ਵਿੱਢੀ ਵਿਆਪਕ ਮੁਹਿੰਮ ਦੌਰਾਨ ਸਾਂਝੇ ਕੀਤੇ| ਇਸ ਮੌਕੇ ਉਨ੍ਹਾਂ ਕਿਹਾ ਕਿ ਤੰਦਰੁਸਤੀ ਹਸਪਤਾਲਾਂ ਤੋਂ ਨਹੀਂ ਸਗੋਂ ਸੁਰੱਖਿਅਤ ਖੁਰਾਕ ਲਈ ਅਮਲੀ ਸ਼ੁਰੂਆਤ ਘਰ ਦੀ ਕਿਆਰੀ ਅਤੇ ਆਪਣੇ ਖੇਤ ਤੋਂ ਕਰਨੀ ਪਵੇਗੀ| ਉਨ੍ਹਾਂ ਦੱਸਿਆ ਕਿ ਜੇਕਰ ਫਸਲਾਂ ਜਾਂ ਸਬਜ਼ੀਆਂ ਵਿਚ ਜ਼ਿਆਦਾ ਮਾਤਰਾ ਵਿਚ ਯੂਰੀਆ ਖਾਦ ਪਾਵਾਂਗੇ ਤਾਂ ਫਸਲ ਉੱਪਰ ਬਿਮਾਰੀਆਂ ਤੇ ਕੀੜੇ ਮਕੌੜਿਆਂ ਦਾ ਵਧੇਰੇ ਹਮਲਾ ਹੋਵੇਗਾ ਤਾਂ ਫਿਰ ਕੀਟਨਾਸ਼ਕਾਂ ਦੀ ਵੀ ਵਧੇਰੇ ਵਰਤੋਂ ਹੋਵੇਗੀ| ਜਿਸ ਨਾਲ ਸਾਡੇ ਭੋਜਨ ਵਿਚ ਜ਼ਹਿਰੀਲੇ ਪਦਾਰਥਾਂ ਦੇ ਅੰਸ਼ ਪਾਏ ਜਾਣੇ ਸੁਭਾਵਿਕ ਹੈ ਜੋ ਸਾਡੀ ਸਿਹਤ ਅਤੇ ਵਾਤਾਵਰਨ ਪ੍ਰਤੀ ਮਾੜਾ ਪ੍ਰਭਾਵ ਪਾਉਂਦੇ ਰਹਿਣਗੇ| ‘ਸਾਦਾ ਜੀਵਨ ਸਾਦੇ ਭੋਜ, ਨਾ ਕੋਈ ਚਿੰਤਾ ਨਾ ਕੋਈ ਰੋਗ’ ਵਾਲਾ ਜੀਵਨ ਜਿਊਣਾ ਹੀ ਅਸਲ ਤੰਦਰੁਸਤ ਸਮਾਜ ਦਾ ਸਰੋਤ ਹੈ| ਇਸ ਮੌਕੇ ਬਲਰਾਜ ਸਿੰਘ ਖਾਲਸਾ ਤੇ ਗਿਆਨੀ ਬਲਵਿੰਦਰ ਸਿੰਘ ਨੇ ਕਿਹਾ ਇਹ ਲੋਕ ਜਾਗਰੂਕਤਾ ਮੁਹਿੰਮ ਜਿੱਥੇ ਕਿਸਾਨ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦੀ ਹੈ ਉੱਥੇ ਆਪਣੀ ਗੁਣਵੱਤਾ ਵਾਲੀ ਫਸਲ ਦਾ ਖੁਦ ਮੰਡੀਕਰਨ ਕਰਨ ਤੇ ਖਪਤਕਾਰਾਂ ਤੱਕ ਵਾਜਬ ਭਾਅ ਤੇ ਪ੍ਰਦਾਨ ਕਰਨ ਦਾ ਵੀ ਸੰਕੇਤ ਦਿੰਦੀ ਹੈ|

ਅਜੀਤ ਡੈਸਕ 22-11-2026

ਪਿਛਲੀ ਖ਼ਬਰ ਸ਼ਹੀਦ - ਏ-ਆਜ਼ਮ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਪਿੰਡ ਮਲੂਕਾ ਤੋਂ 15 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਮਲੂਕਾ ਵਲੋਂ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।