2027 ਵਿਧਾਨ ਸਭਾ ਚੋਣਾਂ ’ਚ ਅਕਾਲੀ
ਭਾਜਪਾ ਗੱਠਜੋੜ ਦੀ ਸਰਕਾਰ ਬਣੇਗੀ-ਆਗੂ
ਕੋਟ ਈਸੇ ਖਾਂ, 25 ਨਵੰਬਰ (ਗੁਰਮੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਹੋਏ ਗੱਠਜੋੜ ’ਤੇ ਭਾਰੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਕਾਲੀ ਦਲ ਟਰਾਂਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਗਗੜਾ, ਸ਼੍ਰੋਮਣੀ ਅਕਾਲੀ ਦਲ ਦੇ ਪੀ. ਏ.
ਕੋਟ ਈਸੇ ਖਾਂ, 25 ਨਵੰਬਰ (ਗੁਰਮੀਤ ਸਿੰਘ ਖਾਲਸਾ)- ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਹੋਏ ਗੱਠਜੋੜ ’ਤੇ ਭਾਰੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਅਕਾਲੀ ਦਲ ਟਰਾਂਸਪੋਰਟ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਗਗੜਾ, ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਮੈਂਬਰ ਜਸਬੀਰ ਸਿੰਘ ਸੀਰਾ ਖੋਸਾ, ਸਰਕਲ ਪ੍ਰਧਾਨ ਚਰਨਜੀਤ ਸਿੰਘ ਮੂਸੇਵਾਲਾ, ਅਕਾਲੀ ਆਗੂ ਨੰਬਰਦਾਰ ਰੇਸ਼ਮ ਸਿੰਘ, ਗੁਰਭੇਜ ਸਿੰਘ ਕਾਦਰਵਾਲਾ ਅਤੇ ਰਜਿੰਦਰ ਸਿੰਘ ਗੋਰਾ ਜਨੇਰ ਯੂਥ ਸਰਕਲ ਪ੍ਰਧਾਨ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਲੋਕ ਪਹਿਲਾਂ ਵੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦਾ ਕਾਰਜਕਾਲ ਦੇਖ ਚੁੱਕੇ ਹਨ ਤੇ ਉਸ ਤੋਂ ਬਾਅਦ ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਸੂਬੇ ਵਿਚ ਚੱਲ ਰਹੀ ਹੈ ਦਾ ਕਾਰਜਕਾਲ ਵੀ ਸਾਹਮਣੇ ਹੈ ਪਰ ਜੇਕਰ ਕੰਮਾਂ ਦਾ ਅਸਲ ਮੁਲਾਂਕਣ ਕੀਤਾ ਜਾਵੇ ਤਾਂ ਅਕਾਲੀ ਭਾਜਪਾ ਸਰਕਾਰਾਂ ਦੌਰਾਨ ਹੀ ਸੂਬੇ ਵਿਚ ਜਿੱਥੇ ਵੱਡੇ ਪ੍ਰੋਜੈਕਟ, ਸੜਕਾਂ, ਹਸਪਤਾਲ, ਮੈਡੀਕਲ ਕਾਲਜ ਤੇ ਹੋਰ ਵਿਕਾਸ ਕੰਮਾਂ ਤੋਂ ਲੈ ਕੇ ਲੋੜਵੰਦਾਂ ਲਈ ਯੋਜਨਾਵਾਂ ਦੇ ਵੱਡੇ ਵੱਡੇ ਲਾਭ ਤੋਂ ਇਲਾਵਾ ਮਾਂ ਖੇਡ ਕਬੱਡੀ ਤੇ ਨੌਜਵਾਨਾਂ ਲਈ ਖੇਡ ਸਟੇਡੀਅਮ, ਜਿੰਮ, ਸਮੇਤ ਕਈ ਕੰਮ ਹੋਏ ਪਰ ਮੌਜੂਦਾ ਆਪ ਸਰਕਾਰ ਨੇ ਕਾਂਗਰਸ ਵਾਂਗ ਹੀ ਲੋਕਾਂ ਨੂੰ ਗੁਮਰਾਹ ਕਰਕੇ ਸਰਕਾਰ ਤਾਂ ਬਣਾ ਲਈ ਪਰ ਉਸ ਦੀਆਂ ਨੀਤੀਆਂ ਨੇ ਸੂਬੇ ਦੇ ਲੋਕਾਂ ਪੱਲੇ ਨਿਰਾਸ਼ਾ ਪਾਈ। ਇਸ ਲਈ ਹੁਣ ਲੋਕ ਵੀ ਚਾਹੁੰਦੇ ਹਨ ਕਿ ਸੂਬੇ ਦੀ ਅਸਲ ਤਰੱਕੀ ਖੁਸ਼ਹਾਲੀ ਲਈ ਅਕਾਲੀ ਭਾਜਪਾ ਗੱਠਜੋੜ ਸਰਕਾਰ ਦਾ ਸੂਬੇ ਵਿਚ ਆਉਣਾ ਜਰੂਰੀ ਹੈ।