30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸੋਮਵਾਰ, 30 ਨਵੰਬਰ, 2026 ਸੇਵਾ ਮੁਕਤੀ ’ਤੇ ਵਿਸ਼ੇਸ਼- ਖੇਤੀਬਾੜੀ ਡਿਪਟੀ ਡਾਇਰੈਕਟਰ ਡਾ. ਨਵਦੀਪ ਸਿੰਘ ਜੌੜਾ

ਮੋਗਾ, ਨਿਹਾਲ ਸਿੰਘ ਵਾਲਾ, 29 ਨਵੰਬਰ- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਕਾਸ ਪੰਜਾਬ ’ਚ ਬਤੌਰ ਡਿਪਟੀ ਡਾਇਰੈਕਟਰ ਸੇਵਾਵਾਂ ਦੇਣ ਵਾਲੇ ਖੇਤੀ ਮਾਹਿਰ ਡਾ. ਨਵਦੀਪ ਸਿੰਘ ਜੌੜਾ ਅੱਜ ਆਪਣੀਆਂ ਸ਼ਾਨਦਾਰ ਖੇਤੀ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤ ਹੋ ਰਹੇ ਹਨ।

ਡਾ. ਨਵਦੀਪ ਸਿੰਘ ਜੌੜਾ 30-11-2026
ਮੋਗਾ, ਨਿਹਾਲ ਸਿੰਘ ਵਾਲਾ, 29 ਨਵੰਬਰ- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਕਾਸ ਪੰਜਾਬ ’ਚ ਬਤੌਰ ਡਿਪਟੀ ਡਾਇਰੈਕਟਰ ਸੇਵਾਵਾਂ ਦੇਣ ਵਾਲੇ ਖੇਤੀ ਮਾਹਿਰ ਡਾ. ਨਵਦੀਪ ਸਿੰਘ ਜੌੜਾ ਅੱਜ ਆਪਣੀਆਂ ਸ਼ਾਨਦਾਰ ਖੇਤੀ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤ ਹੋ ਰਹੇ ਹਨ। ਡਾਕਟਰ ਨਵਦੀਪ ਸਿੰਘ ਜੌੜਾ ਨੇ ਜਿੱਥੇ 26 ਸਾਲ ਖੇਤੀਬਾੜੀ ਵਿਭਾਗ ਵਿਚ ਵੱਖ-ਵੱਖ ਅਹੁਦਿਆਂ ‘ਤੇ ਕੰਮ ਕੀਤਾ, ਉੱਥੇ ਚਾਰ ਸਾਲ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵੀ ਬਤੌਰ ਖੇਤੀ ਵਿਗਿਆਨੀ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਪੀ.ਐਚ.ਡੀ. ਖੇਤੀਬਾੜੀ ਅਤੇ ਤਿੰਨ ਡਿਗਰੀਆਂ ਪ੍ਰਾਪਤ ਡਾਕਟਰ ਜੌੜਾ ਜਿੱਥੇ ਉੱਚ ਖੇਤੀ ਤਕਨੀਕਾਂ ਦੇ ਮਾਹਿਰ ਮੰਨੇ ਜਾਂਦੇ ਹਨ, ਉੱਥੇ ਉਹ ਕਿਸਾਨਾਂ ਨੂੰ ਸਮਰਪਿਤ ਇਮਾਨਦਾਰ ਅਤੇ ਖੇਤੀ ਮਸਲਿਆਂ ਦੀ ਅੰਤਰਰਾਸ਼ਟਰੀ ਪੱਧਰ ਦੀ ਸਮਝ ਰੱਖਣ ਵਾਲੇ ਖੇਤੀ ਅਧਿਕਾਰੀ ਵੀ ਹਨ। ਖੇਤੀ ਵਿਕਾਸ ਵਿਚ ਸਮੇਤ ਕਿਸਾਨਾਂ ਅਤੇ ਕੀਟਨਾਸ਼ਕ ਵਿਕ੍ਰੇਤਾਵਾਂ ਵਿਚ ਉਨ੍ਹਾਂ ਦੀ ਪਹਿਚਾਣ ਇਕ ਬੇਦਾਗ਼ ਅਤੇ ਮਿਹਨਤੀ ਅਫ਼ਸਰ ਵਜੋਂ ਰਹੀ ਹੈ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਉਨ੍ਹਾਂ ਵਲੋਂ ਜਿੱਥੇ ਲੇਖ ਅਤੇ ਪੂੰਜੀਵਾਦੀ ਪਾਠਕਾਂ ਦੀਆਂ ਖੇਤੀ ਚੁਨੌਤੀਆਂ ਲਈ ਉਨ੍ਹਾਂ ਦੇ ਭਾਸ਼ਣ ਕਿਸਾਨਾਂ ਵਲੋਂ ਤਰਜੀਹੀ ਤੌਰ ‘ਤੇ ਪੜ੍ਹੇ ਅਤੇ ਸੁਣੇ ਜਾਂਦੇ ਹਨ, ਉਨ੍ਹਾਂ ਦੀਆਂ ਕਿਸਾਨਾਂ ਨੂੰ ਅਦੁਤੀਆਂ ਸੇਵਾਵਾਂ ਸਦਕਾ ਅੱਜ ਵਿਭਾਗੀ ਅਫ਼ਸਰਾਂ, ਕਿਸਾਨਾਂ ਅਤੇ ਸ਼ੁੱਭਚਿੰਤਕਾਂ ਵਲੋਂ ਭਾਵਭਿੰਨੀ ਵਿਦਾਇਗੀ ਪਾਰਟੀ ਦਿੱਤੀ ਜਾ ਰਹੀ ਹੈ। - ਜਸਪਾਲ ਸਿੰਘ ਬੱਬੀ, ਪਲਵਿੰਦਰ ਸਿੰਘ ਟਿਵਾਣਾ
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵਲੋਂ ਫ਼ੰਡ ਇਕੱਤਰ ਕੀਤਾ ਅਗਲੀ ਖ਼ਬਰ ਸੰਤ ਬਾਬਾ ਬਾਬੂ ਰਾਮ ਦੀ ਬਰਸੀ ’ਤੇ ਸਮਾਗਮ 9 ਤੋਂ 11 ਦਸੰਬਰ ਤੱਕ ਹੋਣਗੇ- ਬਾਬਾ ਸੁਖਦੀਪ ਸਿੰਘ ਦੱਦਾਹੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।