01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਜਸਵਿੰਦਰ ਕੌਰ ਨੂੰ ਸੇਵਾ ਮੁਕਤੀ 'ਤੇ ਸ਼ਾਨਦਾਰ ਵਿਦਾਇਗੀ <br/>

ਜਸਵਿੰਦਰ ਕੌਰ ਨੂੰ ਸੇਵਾ ਮੁਕਤੀ 'ਤੇ ਸਨਮਾਨਿਤ ਕੀਤੇ ਜਾਣ ਦੀ ਝਲਕ | ਤਸਵੀਰ: ਮੁਕੇਸ਼ ਕੁਮਾਰ <br/> 01-01-2026
ਸੰਗਰੂਰ, 31 ਦਸੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਦੇ ਮੀਟਿੰਗ ਹਾਲ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਜਸਵਿੰਦਰ ਕੌਰ ਸੁਪਰਡੰਟ ਗ੍ਰੇਡ-1 ਦੀ ਸੇਵਾ ਮੁਕਤੀ ਤੇ ਸਨਮਾਨ ਸਮਾਰੋਹ ਅਤੇ ਵਿਦਾਇਗੀ ਸਮਾਗਮ ਸ੍ਰੀ ਬਲਵਿੰਦਰ ਸਿੰਘ ਅੱਤਰੀ, ਸੁਪਰਡੰਟ, ਅਮਰਿੰਦਰ ਸਿੰਘ ਸੁਪਰਡੰਟ, ਅਨੀਤਾ ਰਾਣੀ ਸੁਪਰਡੰਟ, ਮਨਜੀਤ ਕੌਰ, ਸੁਪਰਡੰਟ, ਸੰਜੀਵ ਕੁਮਾਰ ਸੀਨੀਅਰ ਸਹਾਇਕ, ਜੋਗਿੰਦਰ ਸਿੰਘ ਸੀਨੀਅਰ ਸਹਾਇਕ, ਪ੍ਰਭਜੋਤ ਸਿੰਘ, ਜੂਨੀਅਰ ਸਹਾਇਕ ਦੀ ਅਗਵਾਈ ਵਿਚ ਸੰਪੰਨ ਹੋਇਆ | ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਰਾਹੁਲ ਚਾਬਾ, ਆਈ.ਏ.ਐਸ ਡਿਪਟੀ ਕਮਿਸ਼ਨਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ੍ਰੀ ਅੰਕੂਰ ਮਹਿੰਦਰੂ, ਪੀ.ਸੀ.ਐਸ., ਵਧੀਕ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਸ਼ਿਰਕਤ ਕੀਤੀ ਗਈ | ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਚਾਬਾ ਵਲੋਂ ਮੈਡਮ ਜਸਵਿੰਦਰ ਕੌਰ ਨੂੰ ਸੁਭ ਇੱਛਾਵਾਂ ਦਿੱਤੀਆਂ | ਪੰਜਾਬ ਸਟੇਟ ਮਨੀਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਮੌਜੂਦਾ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦੇ ਹੋਏ ਆਖਿਆ ਕਿ ਸੇਵਾ ਮੁਕਤ ਜਸਵਿੰਦਰ ਕੌਰ ਸੁਪਰਡੰਟ ਗ੍ਰੇਡ-1 ਵਲੋਂ ਲਗਭਗ 43 ਸਾਲ ਸ਼ਾਨਦਾਰ ਸੇਵਾਵਾਂ ਦਿੱਤੀਆਂ ਗਈਆਂ ਹਨ | ਇਸ ਮੌਕੇ ਤੇ ਜਸਵਿੰਦਰ ਕੌਰ ਦਾ ਦਮਾਦ ਜਤਿੰਦਰਪਾਲ ਸਿੰਘ ਅਤੇ ਅਵਿੰਦਰ ਸਿੰਘ, ਨੂੰਹ ਅਮਨਦੀਪ ਕੌਰ ਬੇਟੀ ਅਮਨਜੋਤ ਕੌਰ ਅਤੇ ਰਮਨਪ੍ਰੀਤ ਕੌਰ, ਮਾਮਾ ਸੁਖਧੀਰ ਸਿੰਘ ਅਤੇ ਗੁਰਤੇਜ ਸਿੰਘ ਤੋਂ ਇਲਾਵਾ ਵੱਖ-ਵੱਖ ਸਰਕਾਰੀ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਾਹਿਬਨ ਰਿਪਨਜੋਤ ਸਿੰਘ, ਅਕਸ਼ਨਿੰਦਰ ਸਿੰਘ, ਗੁਰਜੀਤ ਸਿੰਘ, ਹਰਜੀਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਬਲਵਿੰਦਰ ਸਿੰਘ ਅੱਤਰੀ, ਸੁਪਰਡੰਟ ਗ੍ਰੇਡ-2 ਵਲੋਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਨੂੰ ਇਸ ਤਰ੍ਹਾਂ ਆਪਸੀ ਪਿਆਰ, ਏਕਤਾ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ | ਗੁਰਦਰਸ਼ਨ ਸਿੰਘ, ਕਰਮਿੰਦਰ ਸਿੰਘ, ਹਰੀਸ਼ ਕੁਮਾਰ, ਅਮਰਿੰਦਰ ਸਿੰਘ, ਸੁਖਜੀਤ ਕੌਰ, ਅਮਨਦੀਪ ਕੌਰ, ਨੀਸ਼ੂ ਗੁਪਤਾ, ਇੰਦੂ, ਖਜ਼ਨਾ ਵਿਭਾਗ ਤੋਂ ਸੁਰਿੰਦਰ ਸਿੰਘ ਸੋਢੀ, ਅਸ਼ਵਨੀ ਕੁਮਾਰ ਤੋਂ ਇਲਾਵਾ ਡੀ.ਸੀ. ਦਫ਼ਤਰ ਦਾ ਸਮੁੱਚਾ ਸਟਾਫ਼ ਹਾਜ਼ਰ ਸੀ | ਡਿਪਟੀ ਕਮਿਸ਼ਨਰ, ਸੰਗਰੂਰ ਦੇ ਸਟਾਫ਼ ਵਲੋਂ ਜਸਵਿੰਦਰ ਕੌਰ ਸੁਪਰਡੰਟ ਗ੍ਰੇਡ-1 ਨੂੰ ਹਾਰ ਪਹਿਣਾ ਕੇ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਗੁਰਮਤਿ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਯੂਥ ਪਾਰਲੀਮੈਂਟ 2025-26 ਨੌਜਵਾਨਾਂ ਦੀ ਸੋਚ ਲੋਕਤੰਤਰ ਦੀ ਮਜ਼ਬੂਤ ਝਲਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।