02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਸਿੱਖੀ ਸਰੂਪ ਵਾਲੇ ਬੱਚਿਆਂ ਦਾ ਸਨਮਾਨ <br/>

ਪਿੰਡ ਫਰਵਾਲੀ ਵਿਖੇ ਸਿੱਖੀ ਸਰੂਪ ਵਾਲੇ ਬੱਚਿਆਂ ਦਾ ਸਨਮਾਨ ਕਰਦੇ ਹੋਏ ਗੁਰਮੁਖ ਸਿੰਘ ਸਰਪੰਚ, ਮਾਸਟਰ ਵਰਿੰਦਰ ਸਿੰਘ ਅਤੇ ਪ੍ਰਬੰਧਕ | ਤਸਵੀਰ: ਜਸਵੀਰ ਸਿੰਘ ਜੱਸੀ <br/> 01-01-2026
ਸੰਦੌੜ, 31 ਦਸੰਬਰ (ਜਸਵੀਰ ਸਿੰਘ ਜੱਸੀ) - ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਛੋਟੇ ਬੱਚਿਆਂ ਨੂੰ ਗੁਰੂ ਚਰਨਾਂ ਨਾਲ ਜੋੜਨ ਲਈ ਸਿੱਖ ਇਤਿਹਾਸ ਅਤੇ ਸਿੱਖੀ ਸਰੂਪ ਨਾਲ ਸੰਬੰਧਿਤ ਮੁਕਾਬਲੇ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਨੌਜਵਾਨ ਵੀਰਾਂ ਦੇ ਸਹਿਯੋਗ ਸਦਕਾ ਸੰਤ ਬਾਬਾ ਅਤਰ ਸਿੰਘ ਗੁਰਦੁਆਰਾ ਸਾਹਿਬ ਪਿੰਡ ਫਰਵਾਲੀ ਵਿਖੇ ਕਰਵਾਏ ਗਏ | ਜਿਸ ਵਿਚ ਪੰਜ ਸਾਲ ਤੱਕ ਦੇ ਛੋਟੇ ਬੱਚਿਆਂ ਨੇ ਭਾਗ ਲਿਆ | ਇਨ੍ਹਾਂ ਬੱਚਿਆਂ ਨੇ ਚਾਰ ਸਾਹਿਬਜ਼ਾਦਿਆਂ ਦੇ ਨਾਮ, ਪੰਜ ਕਕਾਰਾਂ, ਪੰਜ ਪਿਆਰਿਆਂ, ਪੰਜ ਤਖ਼ਤਾਂ ਅਤੇ ਦਸ ਗੁਰੂ ਸਾਹਿਬਾਨਾਂ ਦੇ ਨਾਮ ਸੁਣਾ ਕੇ ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਜਸ਼ਨਪ੍ਰੀਤ ਕੌਰ ਨੇ ਪਹਿਲਾ, ਹਰਸ਼ਵੀਰ ਕੌਰ ਨੇ ਦੂਜਾ, ਗੁਰਸੀਰਤ ਕੌਰ ਨੇ ਤੀਜਾ, ਨਿਮਰਤ ਕੌਰ ਨੇ ਚੌਥਾ, ਦਿਲਬਾਜ਼ ਸਿੰਘ ਨੇ ਪੰਜਵਾਂ, ਤਜਿੰਦਰ ਸਿੰਘ ਨੇ ਛੇਵਾਂ, ਸ਼ੁਭਦੀਪ ਸਿੰਘ ਨੇ ਸੱਤਵਾਂ ਸਥਾਨ ਪ੍ਰਾਪਤ ਕੀਤਾ | ਦਿਲਬਾਜ ਸਿੰਘ ਪੁੱਤਰ ਸਤਬੀਰ ਸਿੰਘ ਨੇ ਸਿੱਖੀ ਸਰੂਪ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਨਾਨਕ ਵੀਰ ਸਿੰਘ ਨੂੰ ਕਿਟ ਬੈਗ ਨਾਲ ਸਨਮਾਨਿਤ ਕੀਤਾ ਗਿਆ | ਮਾਸਟਰ ਵਰਿੰਦਰ ਸਿੰਘ ਕਹਿਲ ਅਤੇ ਮਾਸਟਰ ਪ੍ਰਦੀਪ ਸਿੰਘ ਵਲੋਂ ਜੱਜਮੈਂਟ ਦੀ ਸੇਵਾ ਨਿਭਾਈ ਗਈ | ਇਸ ਪ੍ਰੋਗਰਾਮ ਲਈ ਇਨਾਮ ਦੇਣ ਵਿਚ ਸ. ਗੁਰਮੁਖ ਸਿੰਘ ਸਰਪੰਚ, ਸ. ਬਲਤੇਜ ਸਿੰਘ ਸੋਹੀ, ਸ. ਹਰਜੀਤ ਸਿੰਘ ਉੱਪਲ, ਸ. ਬਹਾਦਰ ਸਿੰਘ ਪ੍ਰਧਾਨ ਬਿਜਲੀ ਬੋਰਡ, ਸ. ਰੇਸ਼ਮ ਸਿੰਘ ਅਤੇ ਹੋਰ ਨੌਜਵਾਨ ਵੀਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ | ਗੁਰਮੁਖ ਸਿੰਘ ਸਰਪੰਚ ਵਲੋਂ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਅਤੇ ਨੌਜਵਾਨ ਵੀਰਾਂ ਦਾ ਧੰਨਵਾਦ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਮਾਸਟਰ ਵਰਿੰਦਰ ਸਿੰਘ ਵਲੋਂ ਨਿਭਾਈ ਗਈ | ਇਸ ਸਮੇਂ ਗੁਰੂ ਘਰ ਦੇ ਪ੍ਰਧਾਨ ਭਾਈ ਰਣਧੀਰ ਸਿੰਘ, ਭਾਈ ਚਮਕੌਰ ਸਿੰਘ, ਭਾਈ ਇਕਬਾਲ ਸਿੰਘ, ਸ. ਮਨਜੀਤ ਸਿੰਘ ਪੰਚ, ਪ੍ਰਧਾਨ ਕੁਲਵੰਤ ਸਿੰਘ ਬਾਜਵਾ, ਨੰਬਰਦਾਰ ਸ. ਚਮਕੌਰ ਸਿੰਘ, ਜਸਵਿੰਦਰ ਸਿੰਘ ਜੱਸੂ, ਸਤਨਾਮ ਸਿੰਘ ਕਹਿਲ, ਜਸਪ੍ਰੀਤ ਸਿੰਘ ਜੱਸੀ, ਹਰਮਨਦੀਪ ਸਿੰਘ, ਅਰਵਿੰਦਰ ਸਿੰਘ ਸੰਮੀ, ਹਰਕੀਤ ਸਿੰਘ, ਸਤਬੀਰ ਸਿੰਘ ਆਦਿ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਮਲੇਰਕੋਟਲਾ ਦੇ ਅੰਦਰ 'ਮਹਾਂ ਵਿਕਾਸ ਪ੍ਰੋਜੈਕਟਾਂ' ਰਾਹੀਂ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵਚਨਬੱਧ-ਵਿਧਾਇਕ ਡਾ.... ਅਗਲੀ ਖ਼ਬਰ ਗਰੀਬ ਪਰਿਵਾਰਾਂ ਨੰੂ ਗਰਮ ਕੰਬਲ ਤੇ ਕੱਪੜੇ ਵੰਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।