11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਮੈਡੀਕਲ ਕੈਂਪ ਦੌਰਾਨ 651 ਮਰੀਜ਼ਾਂ ਦੀ ਕੀਤੀ ਜਾਂਚ <br/>

ਅਜੀਤ ਡੈਸਕ 01-02-2026
ਅਮਰਗੜ੍ਹ, 31 ਜਨਵਰੀ (ਪਵਿੱਤਰ ਸਿੰਘ) - ਗੁਰਦੁਆਰਾ ਸਿੰਘ ਸਭਾ ਅਮਰਗੜ੍ਹ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਾਣਯੋਗ ਡਾਇਰੈਕਟਰ ਆਯੁਰਵੇਦ, ਪੰਜਾਬ ਡਾ. ਰਮਨ ਖੰਨਾ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਆਯੁਰਵੇਦ ਅਤੇ ਯੂਨਾਨੀ ਅਫ਼ਸਰ ਡਾ. ਮਲਕੀਤ ਸਿੰਘ ਅਤੇ ਜ਼ਿਲ੍ਹਾ ਹੋਮਿਉਪੈਥੀ ਅਫ਼ਸਰ ਡਾ. ਰਾਜੀਵ ਜਿੰਦੀਆ ਦੀ ਰਹਿਨੁਮਾਈ ਹੇਠ ਇੱਕ ਆਯੁਸ਼ ਕੈਂਪ ਲਗਾਇਆ ਗਿਆ | ਡਾ. ਅੰਮਿ੍ਤ ਪਾਲ ਸਿੰਘ ਅਤੇ ਡਾ.ਕਮਲਪ੍ਰੀਤ ਦੀ ਦੇਖ-ਰੇਖ ਲਗਾਏ ਗਏ ਇਸ ਕੈਂਪ ਦੌਰਾਨ ਆਯੁਰਵੈਦਿਕ ਅਤੇ ਹੋਮਿਉਪੈਥੀ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਸ਼ੂਗਰ, ਚਮੜੀ ਦੇ ਰੋਗ, ਜੋੜਾਂ ਦੇ ਰੋਗ, ਇਸਤਰੀ ਰੋਗ, ਪੇਟ ਦੇ ਰੋਗ ਅਤੇ ਮੌਸਮੀ ਬਿਮਾਰੀਆਂ ਸਮੇਤ 651 ਮਰੀਜ਼ਾਂ ਦੀ ਜਾਂਚ ਕਰ ਬਿਲਕੁਲ ਮੁਫ਼ਤ ਆਯੁਰਵੈਦਿਕ ਅਤੇ ਹੋਮਿਉਪੈਥੀ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਗਈਆਂ | ਜ਼ਿਲ੍ਹਾ ਮਲੇਰਕੋਟਲਾ ਦੇ ਡਿਪਟੀ ਸਿਵਲ ਸਰਜਨ ਡਾਕਟਰ ਸਜੀਲਾ ਖ਼ਾਨ ਅਤੇ ਅਮਰਗੜ੍ਹ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਅਮਨਦੀਪ ਕੌਰ ਵਲੋਂ ਉਚੇਚੇ ਤੌਰ ਤੇ ਪੁੱਜ ਕੇ ਕੈਂਪ ਦਾ ਨਿਰੀਖਣ ਕੀਤਾ ਗਿਆ | ਕੈਂਪ ਦੌਰਾਨ ਡਾ. ਵਾਹਿਦ, ਡਾ. ਨਿਸ਼ਾਤ ਭੱਟੀ ਅਤੇ ਡਾ ਜਸਦੀਪ ਸਿੰਘ ਵਲੋਂ ਮਰੀਜ਼ਾਂ ਦੀ ਜਾਂਚ ਕਰਕੇ ਉਨ੍ਹਾਂ ਦੀ ਬਿਮਾਰੀ ਅਨੁਸਾਰ ਉਚਿੱਤ ਦਵਾਈਆਂ ਅਤੇ ਸਿਹਤਮੰਦ ਖ਼ੁਰਾਕ ਬਾਰੇ ਸਲਾਹ ਦਿੱਤੀ ਗਈ | ਡਾਕਟਰਾਂ ਵਲੋਂ ਨਿਰਧਾਰਿਤ ਦਵਾਈਆਂ ਨੂੰ ਠੀਕ ਮਾਤਰਾ ਅਤੇ ਅਨੁਪਾਤ ਸਮੇਤ ਉਪ ਵੈਦ ਰਮਨਜੀਤ ਕੌਰ , ਗੁਰਪ੍ਰੀਤ ਸਿੰਘ, ਡਿਸਪੈਸਰ ਨੀਰੂ ਗਰਗ ਅਤੇ ਰੁਬੀਨਾ ਵਲੋਂ ਵੰਡੀਆਂ ਗਿਆ | ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਅਮਰਗੜ੍ਹ ਦੇ ਪ੍ਰਧਾਨ ਰਣਜੀਤ ਸਿੰਘ,ਨੰਬਰਦਾਰ ਪਰਮਜੀਤ ਸਿੰਘ, ਨੰਬਰਦਾਰ ਸੁਰਿੰਦਰ ਸਿੰਘ ਅਤੇ ਭਜਨ ਸਿੰਘ ਵਲੋਂ ਕੈਂਪ ਚ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ | ਕੈਂਪ ਵਿਚ ਵਿਸ਼ੇਸ਼ ਤੌਰ ਤੇ ਡਾ. ਕਰਨ ਸ਼ਰਮਾ, ਰਣਬੀਰ ਸਿੰਘ ਢੰਡੇ, ਡਾ. ਅਮਨ ਸੋਹਲ, ਡਾ. ਭੈਇੰਦਰ ਸਿੰਘ ਪਹੁੰਚੇ | ਡਾ. ਵਾਹਿਦ ਦੁਆਰਾ ਲੋਕਾਂ ਨੂੰ ਆਯੂਸ਼ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ |

ਪਿਛਲੀ ਖ਼ਬਰ ਗੁਰਦੁਆਰਾ ਬੜੂ ਸਾਹਿਬ ਵਿਖੇ ਬਾਬਾ ਇਕਬਾਲ ਸਿੰਘ ਦੀ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਮੈਡਮ ਨਿਸ਼ਾਤ ਅਖ਼ਤਰ ਦੀ ਨਿਯੁਕਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।