ਸੰਗਰੂਰ, 13 ਫਰਵਰੀ (ਅਮਨਦੀਪ ਸਿੰਘ ਬਿੱਟਾ) - ਨਜ਼ਦੀਕੀ ਰੇਲਵੇ ਸਟੇਸ਼ਨ ਬਹਾਦਰ ਸਿੰਘ ਵਾਲਾ ਵਿਖੇ ਰੇਲ ਵਿਚੋਂ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ | ਰੇਲਵੇ ਪੁਲਿਸ ਦੇ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਫ਼ਿਲਹਾਲ ਸਬੰਧਿਤ ਵਿਅਕਤੀ ਦੀ ਕੋਈ ਪਹਿਚਾਣ ਨਹੀਂ ਹੋ ਸਕੀ ਹੈ | ਉਨ੍ਹਾਂ ਦੱਸਿਆ ਕਿ ਅਣਪਛਾਤਾ ਵਿਅਕਤੀ ਉਮਰ ਕਰੀਬ 40-45 ਸਾਲ, ਜਿਸ ਦੇ ਚਿੱਟੇ ਰੰਗ ਦੀ ਟੀ ਸ਼ਰਟ, ਹਰੇ ਰੰਗ ਦੀ ਪੈਂਟ ਪਾਈ ਹੋਈ ਹੈ, ਦੇ ਵਾਲ ਕੱਟੇ ਹੋਏ ਅਤੇ ਰੰਗ ਕਣਕ ਬੰਨਾ ਕੱਲ੍ਹ ਸਵੇਰੇ 8.30 ਵਜੇ ਲੁਧਿਆਣਾ ਤੋਂ ਸੰਗਰੂਰ ਵੱਲ ਪਸੰਜਰ ਰੇਲ ਰਾਹੀ ਆ ਰਿਹਾ ਸੀ | ਪਿੰਡ ਬਹਾਦਰ ਸਿੰਘ ਵਾਲਾ ਸਟੇਸ਼ਨ ਨਜ਼ਦੀਕ ਸਬੰਧਿਤ ਵਿਅਕਤੀ ਅਚਾਨਕ ਰੇਲ ਵਿਚੋਂ ਡਿੱਗਣ ਕਾਰਣ ਗੰਭੀਰ ਫੱਟੜ ਹੋ ਗਿਆ | ਪਹਿਲਾਂ ਰੇਲਵੇ ਪੁਲਿਸ ਨੇ ਸਬੰਧਿਤ ਵਿਅਕਤੀ ਨੂੰ ਸਿਵਲ ਹਸਪਤਾਲ ਸੰਗਰੂਰ ਦਾਖਲ ਕਰਵਾਇਆ ਫਿਰ ਉਸ ਨੂੰ ਰਾਜਿੰਦਰ ਹਸਪਤਾਲ ਪਟਿਆਲਾ ਭੇਜ ਦਿੱਤਾ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਰੇਲਵੇ ਪੁਲਿਸ ਅਧਿਕਾਰੀ ਨੇ ਦੱਸਿਆ ਸ਼ਨਾਖ਼ਤ ਲਈ ਉਪਰੋਕਤ ਵਿਅਕਤੀ ਦੀ ਮਿ੍ਤਕ ਦੇਹ ਨੂੰ ਰਜਿੰਦਰ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ |