17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਕੋਆਪਰੇਟਿਵ ਬੈਂਕ ਨੇ ਆਪਣੇ ਖ਼ਾਲੀ ਪਏ ਪਲਾਟ ਦੀ ਚਾਰਦੀਵਾਰੀ ਸ਼ੁਰੂ ਕੀਤੀ <br/>

ਜ਼ਿਲ੍ਹਾ ਮੈਨੇਜਰ ਅਤੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਖਾਲੀ ਪਏ ਪਲਾਟ ਦੀ ਚਾਰਦੀਵਾਰੀ ਸ਼ੁਰੂ ਕਰਵਾਉਂਦੇ ਕੁਆਪਰੇਟਿਵ ਬੈਂਕ ਦੇ ਅਧਿਕਾਰੀ | ਤਸਵੀਰ: ਮੁਕੇਸ਼ ਕੁਮਾਰ <br/> 14-02-2026
ਸੰਗਰੂਰ, 13 ਫਰਵਰੀ (ਸੁਖਵਿੰਦਰ ਸਿੰਘ ਫੁੱਲ) - ਦੀ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਲਿਮ ਸੰਗਰੂਰ ਦੇ ਸਥਾਨਕ ਕਲੱਬ ਰੋਡ ਸਥਿਤ ਖ਼ਾਲੀ ਪਏ ਪਲਾਟ ਵਿਚ ਸਥਾਨਕ ਵਸਨੀਕਾਂ ਵਲੋਂ ਕੂੜਾ ਕਰਕਟ ਸੁੱਟਣ ਕਾਰਨ ਪਲਾਟ ਦੇ ਨਜ਼ਦੀਕ ਰਹਿਣ ਵਾਲੇ ਵਸਨੀਕਾਂ ਦਾ ਜਿਊਣਾ ਅÏਖਾ ਹੋਇਆ ਪਾਇਆ ਸੀ | ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਵਲੋਂ ਪਲਾਟ ਦੀ ਚਾਰਦੀਵਾਰੀ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ ਅਤੇ ਪੰਚਾਇਤੀ ਰਾਜ ਵਿਭਾਗ ਸੰਗਰੂਰ ਨੂੰ ਚਾਰਦੀਵਾਰੀ ਦੀ ਉਸਾਰੀ ਦਾ ਕੰਮ ਦਿੱਤਾ ਗਿਆ | ਅੱਜ ਬੈਂਕ ਦੇ ਸਮੂਹ ਬੋਰਡ ਆਫ਼ ਡਾਇਰੈਕਟਰਜ਼, ਪ੍ਰਬੰਧਕ ਨਿਰਦੇਸ਼ਕ, ਜ਼ਿਲ੍ਹਾ ਮੈਨੇਜਰ ਅਤੇ ਸੀਨੀਅਰ ਅਧਿਕਾਰੀਆਂ ਦੀ ਹਾਜ਼ਰੀ ਵਿਚ ਚਾਰਦੀਵਾਰੀ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ | ਇਸ ਮੌਕੇ ਸਤਗੁਰ ਸਿੰਘ, ਸੀਨੀਅਰ ਵਾਈਸ ਚੇਅਰਮੈਨ ਅਵਤਾਰ ਸਿੰਘ, ਮਹਿੰਦਰਪਾਲ, ਅਮਰਜੀਤ ਸਿੰਘ (ਸਾਰੇ ਬੋਰਡ ਆਫ਼ ਡਾਇਰੈਕਟਰਜ਼), ਜਸਪਾਲ ਸਿੰਘ ਜੱਸੀ ਪ੍ਰਬੰਧਕ ਨਿਰਦੇਸ਼ਕ, ਰਮਿਤ ਸਿੰਗਲ ਜ਼ਿਲ੍ਹਾ ਮੈਨੇਜਰ, ਸਤੱਪਾਲ ਸਿੰਘ ਲਵਲੀ ਅਤੇ ਪੁਸ਼ਪਿੰਦਰ ਸਿੰਘ ਅਤੇ ਹੋਰ ਹਾਜ਼ਰ ਹੋਏ |

ਪਿਛਲੀ ਖ਼ਬਰ 'ਆਪ' ਸਰਕਾਰ ਨਸ਼ਿਆਂ ਦੇ ਨਾਮ 'ਤੇ ਝੂਠੀ ਰਾਜਨੀਤੀ ਕਰਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ- ਪਰਮਿੰਦਰ ਸਿੰਘ ਢ... ਅਗਲੀ ਖ਼ਬਰ ਸਫ਼ਾਈ ਮਜ਼ਦੂਰ ਯੂਨੀਅਨ ਨੇ ਦਿੱਤਾ ਮੰਗ-ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।