16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਐੱਡ. ਸ਼ਿਵਾਨੀ ਸ਼ਰਮਾ ਦੇ ਬਾਰ ਕੌਂਸਲ ਦੀ ਚੋਣ ਲੜਨ 'ਤੇ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਵਲੋਂ ਸਮਰਥਨ

ਅਜੀਤ ਡੈਸਕ 14-02-2026
ਅਹਿਮਦਗੜ੍ਹ, 13 ਫਰਵਰੀ (ਖੇੜਾ) - ਅਹਿਮਦਗੜ੍ਹ ਦੇ ਜੰਮਪਲ ਐਡਵੋਕੇਟ ਬਿ੍ਜੇਸ਼ ਸ਼ਰਮਾ ਜੋ ਕਿ ਕਰੀਬ ਪਿਛਲੇ 20 ਸਾਲਾਂ ਤੋਂ ਹਾਈਕੋਰਟ ਵਿਚ ਵਕਾਲਤ ਕਰਦੇ ਹਨ ਅਤੇ ਉਨ੍ਹਾਂ ਦੀ ਪਤਨੀ ਐਡਵੋਕੇਟ ਸ਼ਿਵਾਨੀ ਸ਼ਰਮਾ ਜੋ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਵਕਾਲਤ ਕਰਦੇ ਹਨ ਤੇ ਐਡਵੋਕੇਟ ਸ਼ਿਵਾਨੀ ਸ਼ਰਮਾ ਵਲੋਂ ਕੱਲ੍ਹ ਬਾਰ ਕੌਂਸਲ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ | ਐਡਵੋਕੇਟ ਸ਼ਿਵਾਨੀ ਸ਼ਰਮਾ ਦੇ ਚੋਣ ਲੜਨ 'ਤੇ ਅਹਿਮਦਗੜ੍ਹ ਸ਼ਹਿਰ ਵਿਚ ਧਾਰਮਿਕ, ਸਿਆਸੀ ਤੇ ਸਮਾਜਿਕ ਜਥੇਬੰਦੀਆਂ ਵਲੋਂ ਸਵਾਗਤ ਕਰਦਿਆਂ ਸਮਰਥਨ ਕਰਨ ਦਾ ਐਲਾਨ ਕੀਤਾ ਹੈ | ਇਲਾਕੇ ਦੀ ਅਹਿਮ ਧਾਰਮਿਕ ਸ਼ਖ਼ਸੀਅਤ ਗਿਆਨੀ ਗਗਨਦੀਪ ਸਿੰਘ ਨਿਰਮਲੇ, ਚੰਦਨ ਬਾਬਾ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਉਭੀ, ਵਿਕਾਸ ਕਿ੍ਸ਼ਨ ਸ਼ਰਮਾ ਪ੍ਰਧਾਨ ਨਗਰ ਕੌਂਸਲ ਅਹਿਮਦਗੜ੍ਹ, ਉਪ ਪ੍ਰਧਾਨ ਜਗਵੰਤ ਸਿੰਘ ਜੱਗੀ, ਦੀਪਕ ਸ਼ਰਮਾ ਪ੍ਰਧਾਨ ਕਾਂਗਰਸ ਸ਼ਹਿਰੀ ਅਹਿਮਦਗੜ੍ਹ, ਕੌਂਸਲਰ ਵਿਕਾਸ ਟੰਡਨ ਸਾਬਕਾ ਪ੍ਰਧਾਨ, ਕੌਂਸਲਰ ਰਾਕੇਸ਼ ਸ਼ਾਹੀ, ਕੌਂਸਲਰ ਜਸਵਿੰਦਰ ਸਿੰਘ ਸੋਢੀ, ਕੌਂਸਲਰ ਜਗਵਿੰਦਰ ਸਿੰਘ ਮਨੀ ਸ਼ੇਖਾ, ਰਾਜਨ ਘਈ ਮੰਡਲ ਪ੍ਰਧਾਨ ਭਾਜਪਾ ਅਹਿਮਦਗੜ੍ਹ, ਆਸ਼ੂਤੋਸ਼ ਵਿਨਾਇਕ ਸੀਨੀਅਰ ਭਾਜਪਾ ਆਗੂ, ਅਵਤਾਰ ਸਿੰਘ ਜੱਸਲ ਸਾਬਕਾ ਪ੍ਰਧਾਨ, ਚੌਧਰੀ ਚਾਨਣ ਰਾਮ, ਅਮਰਜੀਤ ਸਿੰਘ ਲਾਡੀ, ਵਿਕਾਸ ਸ਼ਰਮਾ ਰਾਈਟ ਟਰੇਂਡ, ਅੰਮਿ੍ਤਪਾਲ ਸਿੰਘ ਬਾਠ, ਚੇਅਰਮੈਨ ਹਰਜਿੰਦਰ ਸਿੰਘ ਕਾਕਾ, ਗੁਰੂ ਹਰਕਿ੍ਸ਼ਨ ਟਰੱਸਟ ਦੇ ਮੁਖੀ ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਰਿੰਪੀ ਕੜਵਲ, ਸਰਪੰਚ ਗੁਰਦੀਪ ਸਿੰਘ ਬਿੱਲੂ, ਪੰਡਿਤ ਬੱਬੂ ਸ਼ਰਮਾ, ਮਾਸਟਰ ਰਾਜੇਸ਼ ਸ਼ਰਮਾ, ਨਰੇਸ਼ ਕੁਮਾਰ ਭੁੱਟਾ ਸਾਬਕਾ ਵਾਈਸ ਪ੍ਰਧਾਨ ਚੇਅਰਮੈਨ ਮਾਰਕੀਟ ਕਮੇਟੀ ਕਿਲਾ ਰਾਏਪੁਰ, ਮਨੀਸ਼ ਕਪਿਲਾ, ਬਾਬਾ ਦਲਜੀਤ ਸਿੰਘ ਸੌਂਦ, ਗੁਰਪ੍ਰੀਤ ਸਿੰਘ ਪ੍ਰੀਤ ਤੋਂ ਇਲਾਵਾ ਹੋਰ ਵੀ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਐਡਵੋਕੇਟ ਸ਼ਿਵਾਨੀ ਸ਼ਰਮਾ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਸ਼ਹਿਰ ਦੇ ਵਕੀਲ ਸਾਹਿਬਾਨਾਂ ਵਲੋਂ ਐਡਵੋਕੇਟ ਸ਼ਿਵਾਨੀ ਸ਼ਰਮਾ ਨੂੰ ਪੂਰਾ ਭਰੋਸਾ ਦਿੱਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਮਹਿਲਾਂ ਕਾਲਜ 'ਚ ਵਿਦਿਆਰਥੀਆਂ ਨੂੰ ਦਿੱਤੀ ਫੇਅਰਵੈੱਲ ਪਾਰਟੀ <br/> ਅਗਲੀ ਖ਼ਬਰ ਮਨੁੱਖੀ ਅਧਿਕਾਰ ਜਾਗਰੂਕਤਾ ਜਨ ਸੰਮੇਲਨ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।