ਸ਼ੇਰਪੁਰ, 13 ਫਰਵਰੀ (ਮੇਘ ਰਾਜ ਜੋਸ਼ੀ) - ਸਥਾਨਿਕ ਸਾਹਿਤ ਸਭਾ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਸਰਪ੍ਰਸਤ ਅਤੇ ਸਰਬਾਂਗੀ ਲੇਖਕ ਸੁਖਦੇਵ ਸਿੰਘ ਅÏਲਖ ਦੀ ਪ੍ਰਧਾਨਗੀ ਹੇਠ ਪੈੱ੍ਰਸ ਦਫ਼ਤਰ ਵਿਖੇ ਹੋਈ | ਜਿਸ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ ) ਰਜਿ. ਵਲੋਂ ਦਿੱਤੇ ਸੱਦੇ 'ਤੇ 21 ਫਰਵਰੀ 2026 ਨੂੰ 'ਕੌਮਾਂਤਰੀ ਮਾਂ ਬੋਲੀ ਦਿਵਸ' ਨੂੰ ਢੋਲ ਵਜਾਵੇ ਨਾਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਜਾਗਰੂਕਤਾ ਮੁਜ਼ਾਹਰੇ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ | ਅÏਲਖ ਨੇ ਦੱਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦਾ ਤਿੰਨ ਸਾਲਾ ਜਨਰਲ ਇਜਲਾਸ ਜੋ ਕਿ 26 ਅਪ੍ਰੈਲ ਨੂੰ ਬਰਨਾਲਾ ਵਿਖੇ ਹੋ ਰਿਹਾ ਹੈ ਉਸ ਵਿਚ ਸਹਿਤ ਸਭਾ ਸ਼ੇਰਪੁਰ ਵਲੋਂ ਭਰਪੂਰ ਸ਼ਮੂਲੀਅਤ ਕੀਤੀ ਜਾਵੇਗੀ | ਉਨ੍ਹਾਂ ਨਾਲ ਹੀ ਕਿਹਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਦੋ ਸਾਲਾ ਜਨਰਲ ਇਜਲਾਸ 15 ਮਾਰਚ ਨੂੰ ਲੁਧਿਆਣਾ ਵਿਖੇ ਹੋ ਰਿਹਾ ਹੈ ਜਿਸ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਚੋਣ ਪੈਨਲ ਮੁਤਾਬਿਕ ਹਿੱਸੇਦਾਰੀ ਯਕੀਨੀ ਬਣਾਈ ਜਾਵੇਗੀ | ਸਰਬਾਂਗੀ ਲੇਖਕ ਅÏਲਖ ਨੇ ਕਿਹਾ ਲੇਖਕ 'ਏਸੀ ਕਮਰਿਆਂ 'ਚ ਬੈਠ ਕੇ ਮਾਰੂਥਲਾਂ ਦਾ ਬਿਆਨ ਨਹੀਂ ਕਰ ਸਕਦੇ, ਇਸ ਲਈ ਸਾਹਿਤ ਸਭਾਵਾਂ ਦੀ ਹਾਜ਼ਰੀ ਬੇਹੱਦ ਜ਼ਰੂਰੀ ਹੁੰਦੀ ਹੈ ਤਾਂ ਕਿ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਜ਼ਮੀਨੀ ਪੱਧਰ ਤੇ ਦੇਖਿਆ ਤੇ ਲਿਖਿਆ ਜਾਵੇ | ਅੱਜ ਦੀ ਇਕੱਤਰਤਾ ਮੌਕੇ ਮਾਸਟਰ ਮਹਿੰਦਰ ਪ੍ਰਤਾਪ ਵਲੋਂ ਰੱਖੇ ਗਏ ਵਿਸ਼ੇ 'ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕੀ ਕੀਤਾ ਜਾਵੇ?' ਉੱਤੇ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਤਿਲ, ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਗੁਰਨਾਮ ਸਿੰਘ (ਸਿੰਘ ਸਟੂਡੀਓ), ਭੋਲਾ ਸਿੰਘ ਟਿੱਬਾ, ਬਲਜੀਤ ਸਿੰਘ ਸੱਪਲ, ਕੁਲਵੰਤ ਸਿੰਘ ਬੁੰਗਾ, ਮੁਖਤਿਆਰ ਬੜੈਚ ਅਲਾਲ, ਬਲਵੰਤ ਕੌਰ ਘਨੌਰੀ, ਡਾਕਟਰ ਰਣਜੀਤ ਕਾਲਾ ਬੂਲਾ, ਡਾਕਟਰ ਭਰਪੂਰ ਸਿੰਘ ਭੱਠਲ ਕਾਲਾ ਬੂਲਾ, ਅਰਸ਼ਦੀਪ ਸਿੰਘ ਨੇ ਆਪੋ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਮੂਹ ਹਾਜਰੀਨ ਲੇਖਕਾਂ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ |