15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਮਲੇਰਕੋਟਲਾ ਦੇ ਕਿਲ੍ਹਾ ਰਹਿਮਤਗੜ੍ਹ ਤੋਂ ਟਰੱਕ ਯੂਨੀਅਨ ਨੂੰ ਜਾਂਦੀ ਸੜਕ ਦੀ ਹਾਲਤ ਬਣੀ ਬੇਹੱਦ ਤਰਸਯੋਗ <br/>

ਮਲੇਰਕੋਟਲਾ ਵਿਖੇ ਖਸਤਾ ਹਾਲਤ ਸੜਕ ਦੀਆਂ ਤਸਵੀਰਾਂ | ਤਸਵੀਰ: ਮਨਜਿੰਦਰ ਸਿੰਘ ਸਰੌਦ <br/> 15-02-2026
ਮਲੇਰਕੋਟਲਾ, 14 ਫਰਵਰੀ (ਮਨਜਿੰਦਰ ਸਿੰਘ ਸਰੌਦ) - ਰਿਆਸਤੀ ਸ਼ਹਿਰ ਮਲੇਰਕੋਟਲਾ ਨੂੰ ਭਾਵੇਂ ਜ਼ਿਲ੍ਹੇ ਵਜੋਂ ਹੋਂਦ ਵਿਚ ਆਇਆ ਅੱਧਾ ਦਹਾਕਾ ਬੀਤਣ ਨੂੰ ਚੱਲਿਆ ਹੈ | ਮਲੇਰਕੋਟਲਾ ਦੇ ਜ਼ਿਲ੍ਹਾ ਬਣਨ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਧਿਰਾਂ ਵਲੋਂ ਇੱਕ ਦੂਜੇ 'ਤੇ ਸ਼ਬਦੀ ਵਾਰ ਕੀਤਾ ਜਾਂਦਾ ਹੈ ਕਿਉਂਕਿ ਜ਼ਿਲ੍ਹਾ ਬਣਨ ਤੋਂ ਲੈ ਕੇ ਅੱਜ ਤੱਕ ਮਲੇਰਕੋਟਲਾ ਸ਼ਹਿਰ ਬਹੁਤ ਸਾਰੀਆਂ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੋਣ ਦੇ ਚੱਲਦਿਆਂ ਕਈ ਜ਼ਰੂਰੀ ਮੁੱਦਿਆਂ ਦੇ ਕਾਰਨ ਅਕਸਰ ਚਰਚਾ ਵਿਚ ਰਹਿੰਦਾ ਹੈ | ਜੇਕਰ ਸ਼ਹਿਰ ਅੰਦਰ ਟਰੈਫ਼ਿਕ ਦੀ ਗੱਲ ਕਰੀਏ ਤਾਂ ਸ਼ਾਇਦ ਇੱਥੋਂ ਦੇ ਵਾਸੀ ਹੁਣ ਟਰੈਫ਼ਿਕ ਨਾਲ ਜੂਝਣਾ ਸਿੱਖ ਗਏ ਹਨ | ਸ਼ਹਿਰ ਦੇ ਵਿਚੋਂ ਦੀ ਗੁਜ਼ਰਦੀ ਸੰਗਰੂਰ-ਲੁਧਿਆਣਾ ਮੁੱਖ ਸੜਕ 'ਤੇ ਹਰ ਰੋਜ਼ ਟਰੈਫ਼ਿਕ ਜਾਮ ਦੀ ਸਥਿਤੀ ਬੇਹੱਦ ਗੰਭੀਰ ਹੋ ਚੁੱਕੀ ਹੈ | ਮੁੱਖ ਸੜਕ 'ਤੇ ਜਾਮ ਲੱਗਣ ਕਾਰਨ ਹੁਣ ਰਾਹਗੀਰਾਂ ਵਲੋਂ ਆਪਣੇ ਬਦਲਵੇਂ ਰਸਤੇ ਵਜੋਂ ਸਥਾਨਕ ਟਰੱਕ ਯੂਨੀਅਨ ਤੋਂ ਕਿਲ੍ਹਾ ਰਹਿਮਤਗੜ੍ਹ ਨੂੰ ਜਾਂਦੀ ਸੜਕ ਨੂੰ ਵਰਤਿਆ ਜਾਣ ਲੱਗਿਆ ਹੈ ਪਰ ਇਸ ਸੜਕ ਉੱਤੇ ਪਏ ਨਰਕ ਕੁੰਭੀ ਖੱਡਿਆਂ ਨੇ ਰਾਹਗੀਰਾਂ ਦਾ ਲੰਘਣਾ ਮੁਸ਼ਕਿਲ ਕਰ ਦਿੱਤਾ ਹੈ | ਡਾਕਟਰ ਰਣਜੀਤ ਸਿੰਘ ਕੁਠਾਲਾ ਤੇ ਸਥਾਨਕ ਵਾਸੀਆਂ ਨੇ ਆਖਿਆ ਕਿ ਇਸ ਸੜਕ ਦੀ ਵਰਤੋਂ ਬਹੁਤ ਜ਼ਿਆਦਾ ਹੋਣ ਕਾਰਨ ਸੜਕ ਦੀ ਹਾਲਤ ਕਾਫ਼ੀ ਮੰਦੀ ਹੋ ਚੁੱਕੀ ਹੈ ਕਿਉਂਕਿ ਇਹ ਸੜਕ ਪਟਿਆਲਾ-ਸੰਗਰੂਰ-ਲੁਧਿਆਣਾ ਮੁੱਖ ਮਾਰਗ ਨੂੰ ਆਪਸ ਵਿਚ ਜੋੜਦੀ ਹੈ ਤੇ ਨਵੀਂ ਕਚਹਿਰੀ ਵੀ ਇਸ ਸੜਕ 'ਤੇ ਸਥਿਤ ਹੋਣ ਕਾਰਨ ਆਵਾਜਾਈ ਬਹੁਤ ਜ਼ਿਆਦਾ ਹੈ | ਬੀਤੇ ਸਮੇਂ ਨਵੀਂ ਕਚਹਿਰੀ ਤੱਕ ਇਸ ਸੜਕ ਦੇ ਇੱਕ ਹਿੱਸੇ ਦੀ ਮੁਰੰਮਤ ਹੋ ਵੀ ਚੁੱਕੀ ਹੈ | ਸਥਾਨਕ ਵਾਸੀਆਂ ਨੇ ਆਖਿਆ ਕਿ ਚੰਗਾ ਹੋਵੇ ਜੇਕਰ ਸਬੰਧਿਤ ਵਿਭਾਗ ਸੜਕ ਦੀ ਜਲਦ ਸਾਰ ਲੈਂਦਿਆਂ ਇਸ ਦੀ ਮੁਰੰਮਤ ਕਰੇ ਤਾਂ ਕਿ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਦੇ ਵੱਲ ਜਾਣ ਦੇ ਲਈ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ | ਬੀਤੇ ਦਿਨੀਂ ਮੀਂਹ ਦੇ ਮੌਸਮ ਕਾਰਨ ਇਸ ਸੜਕ 'ਤੇ ਕਈ ਆਟੋ ਪਲਟ ਗਏ ਸਨ |

ਪਿਛਲੀ ਖ਼ਬਰ ਹਰ ਨਾਗਰਿਕ ਨੂੰ ਸੰਵਿਧਾਨ ਅਨੁਸਾਰ ਪ੍ਰਾਪਤ ਮੌਲਿਕ ਅਧਿਕਾਰਾਂ ਦੀ ਪੂਰੀ ਸੁਰੱਖਿਆ ਦਿਵਾਉਣਾ ਪੰਜਾਬ ਰਾਜ ਮਨੁੱਖੀ ਅਧਿਕਾਰ... ਅਗਲੀ ਖ਼ਬਰ ਕਾਂਝਲਾ, ਲੱਡਾ-ਬਾਲੀਆਂ ਸੜਕ 'ਤੇ ਇੰਟਰਲਾਕ ਟਾਇਲਾਂ ਲਗਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।