15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਹਲਵਾਰਾ ਕੌਮਾਂਤਰੀ ਏਅਰਪੋਰਟ ਨੂੰ ਜੋੜਨ ਵਾਲਾ ਮਾਲੇਰਕੋਟਲਾ-ਰਾਏਕੋਟ ਮੁੱਖ ਮਾਰਗ ਥਾਂ-ਥਾਂ 'ਤੋਂ ਟੁੱਟ ਜਾਣ ਕਾਰਨ ਰਾਹਗੀਰਾਂ ਲਈ ਬਣਿਆ ਜਾਨ ਦਾ ਖੌਅ

ਮਲੇਰਕੋਟਲਾ ਰਾਏਕੋਟ ਦੀ ਖਸਤਾ ਹਾਲਤ ਦੀ ਮੂੰਹ ਬੋਲਦੀ ਤਸਵੀਰ ਅਤੇ ਸੜਕ ਦੇ ਪਏ ਖੱਡਿਆਂ ਨੂੰ ਖ਼ੁਦ ਭਰਦੇ ਹੋਏ ਲੋਕ | ਤਸਵੀਰ: ਗੁਰਪ੍ਰੀਤ ਸਿੰਘ ਚੀਮਾ
ਬੀਬਾ ਨਿਸ਼ਾਂਤ ਅਖ਼ਤਰ
15-02-2026
ਸੰਦੌੜ, 14 ਫਰਵਰੀ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਸੜਕ ਕ੍ਰਾਂਤੀ ਲਿਆਉਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਹਕੀਕਤ ਵਿਚ ਸੜਕਾਂ ਦੀ ਹਾਲਤ ਦਿਨੋਂ ਦਿਨ ਬਦਤਰ ਹੋ ਰਹੀ ਹੈ | ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਮਲੇਰਕੋਟਲਾ ਅਤੇ ਜਗਰਾਉਂ ਨੂੰ ਜੋੜਦੀ ਮਲੇਰਕੋਟਲਾ-ਰਾਏਕੋਟ-ਜਗਰਾਉਂ ਮੁੱਖ ਸੜਕ ਨੇ ਖ਼ੂਨੀ ਸੜਕ ਦਾ ਰੂਪ ਧਾਰਨ ਕਰ ਲਿਆ ਹੈ | ਜ਼ਿਕਰਯੋਗ ਹੈ ਕਿ ਕੌਮਾਂਤਰੀ ਏਅਰਪੋਰਟ ਹਲਵਾਰਾ ਤੱਕ ਜਾਣ ਲਈ ਇਹ ਸੜਕ ਪ੍ਰਮੁੱਖ ਹੈ | ਇਸ ਸੜਕ ਦੀ ਖਸਤਾ ਹੋ ਚੁੱਕੀ ਹਾਲਤ ਕਾਰਨ ਹੀ ਇੱਕ ਹਫ਼ਤੇ ਵਿਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਤਿੰਨ ਜਣੇ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਜਦਕਿ ਨਿੱਤ ਦਿਨ ਕਈ ਜ਼ਖਮੀ ਹੋ ਰਹੇ ਹਨ | ਇਹ ਪ੍ਰਮੁੱਖ ਸੜਕ ਹੁਣ ਰਾਹਗੀਰਾਂ ਲਈ ਜਾਨ ਦਾ ਖੌਅ ਬਣੀ ਹੋਈ ਹੈ | ਮਲੇਰਕੋਟਲਾ ਤੋਂ ਲੈ ਕੇ ਰਾਏਕੋਟ ਜਗਰਾਉਂ ਤੱਕ ਸੜਕ ਉੱਪਰ ਥਾਂ-ਥਾਂ 'ਤੇ ਡੂੰਘੇ ਖੱਡੇ ਅਤੇ ਟੋਏ ਪੈ ਚੁੱਕੇ ਹਨ | ਲੋਕਾਂ 'ਚ ਇਸ ਗੱਲ ਨੂੰ ਲੈ ਕੇ ਕਾਫ਼ੀ ਰੋਸ ਹੈ ਕਿ ਸਰਕਾਰ ਵੱਲੋਂ ਨਾ ਤਾਂ ਸੜਕ ਨੂੰ ਬਣਾਇਆ ਜਾ ਰਿਹਾ ਹੈ ਅਤੇ ਨਾ ਹੀ ਸੜਕ ਵਿੱਚ ਪਏ ਖੱਡਿਆਂ ਅਤੇ ਟੋਇਆਂ ਨੂੰ ਭਰਿਆ ਜਾ ਰਿਹਾ ਹੈ | ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਵੱਖ ਵੱਖ ਥਾਵਾਂ ਤੇ ਲੋਕਾਂ ਅਤੇ ਰਾਹਗੀਰਾਂ ਵੱਲੋਂ ਖ਼ੁਦ ਸੜਕ ਤੇ ਪਏ ਡੂੰਘੇ ਖੱਡਿਆਂ ਨੂੰ ਆਪਣੇ ਖ਼ਰਚੇ 'ਤੇ ਭਰਿਆ ਜਾ ਰਿਹਾ ਹੈ |
ਜ਼ਿਲ੍ਹਾ ਕਾਂਗਰਸ ਕਮੇਟੀ ਮਲੇਰਕੋਟਲਾ ਦੇ ਪ੍ਰਧਾਨ ਬੀਬਾ ਨਿਸ਼ਾਂਤ ਅਖ਼ਤਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਦੌਰਾਨ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਹਲਕਾ ਮਲੇਰਕੋਟਲਾ ਅੰਦਰ ਅਨੇਕਾਂ ਨਵੀਆਂ ਸੜਕਾਂ ਬਣਾਈਆਂ ਸਨ ਅਤੇ ਪੁਰਾਣੀਆਂ ਖਸਤਾ ਹਾਲਤ ਹੋ ਚੁੱਕੀਆਂ ਸੜਕਾਂ ਨੂੰ ਮੁੜ ਨਵਾਂ ਬਣਾਇਆ ਸੀ ਪਰ ਪਿਛਲੇ ਚਾਰ ਸਾਲਾਂ ਵਿਚ ਹਲਕਾ ਮਲੇਰਕੋਟਲਾ ਦੀ ਕਿਸੇ ਵੀ ਸੜਕ ਦੀ ਮੌਜੂਦਾ ਸਰਕਾਰ ਨੇ ਸਾਰ ਤੱਕ ਨਹੀਂ ਲਈ |
ਸ਼੍ਰੋਮਣੀ ਅਕਾਲੀ ਦਲ ਦੇ ਮਲੇਰਕੋਟਲਾ ਦੇ ਇੰਚਾਰਜ ਬੀਬਾ ਜਾਹਿਦਾ ਸੁਲੇਮਾਨ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਦੌਰਾਨ ਸੜਕਾਂ ਅਤੇ ਪੁਲਾਂ ਦੇ ਜਾਲ ਵਿਛਾਏ ਗਏ ਸਨ ਪਰ ਉਸ ਤੋਂ ਬਾਅਦ ਸਰਕਾਰਾਂ ਨੇ ਸੂਬੇ ਦੀਆਂ ਸੜਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ ਪੰਜਾਬ ਦੇ ਲੋਕ ਖਸਤਾ ਹਾਲਤ ਸੜਕਾਂ 'ਤੋਂ ਦੀ ਸਫ਼ਰ ਕਰਨ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਹਲਕਾ ਮਲੇਰਕੋਟਲਾ ਦੀਆਂ ਸੜਕਾਂ ਦੀ ਖਸਤਾ ਹੋ ਚੁੱਕੀ ਹਾਲਤ ਨੂੰ ਲੈ ਕੇ ਅਕਾਲੀ ਦਲ ਬਹੁਤ ਜਲਦ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦਾ ਪ੍ਰੋਗਰਾਮ ਬਣਾ ਰਿਹਾ ਹੈ |
ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਮੈਡਮ ਪਰਨੀਤ ਕੌਰ ਟਿਵਾਣਾ ਨੇ ਸੰਪਰਕ ਕਰਨ ਤੇ ਕਿਹਾ ਕਿ ਇਸ ਪ੍ਰਮੁੱਖ ਸੜਕ ਦੇ ਮੁੜ ਨਿਰਮਾਣ ਸਬੰਧੀ ਟੈਂਡਰ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਅਗਲੇ ਇੱਕ ਹਫ਼ਤੇ ਦੇ ਵਿਚ-ਵਿਚ ਇਸ ਸੜਕ ਦਾ ਮੁੜ ਨਿਰਮਾਣ ਸ਼ੁਰੂ ਹੋ ਜਾਵੇਗਾ | ਉਨ੍ਹਾਂ ਦੱਸਿਆ ਕਿ 18 ਕਰੋੜ 94 ਲੱਖ ਰੁਪਏ ਦੀ ਲਾਗਤ ਨਾਲ ਇਸ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਸੜਕ ਦੀ ਚੌੜਾਈ ਨੂੰ ਲੈ ਕੇ ਚੱਲ ਰਹੀਆਂ ਅਫ਼ਵਾਹਾਂ ਸਬੰਧੀ ਉਨ੍ਹਾਂ ਕਿਹਾ ਕਿ ਫ਼ਿਲਹਾਲ ਇਸ ਸੜਕ ਨੂੰ ਹੋਰ ਚੌੜਾ ਨਹੀਂ ਕੀਤਾ ਜਾ ਰਿਹਾ, ਪਹਿਲਾਂ ਦੀ ਤਰ੍ਹਾਂ ਹੀ ਇਸ ਸੜਕ ਦਾ ਮੁੜ ਨਿਰਮਾਣ ਕੀਤਾ ਜਾਵੇਗਾ |

ਪਿਛਲੀ ਖ਼ਬਰ ਪਿੰਡ ਜੋਧਪੁਰ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ
ਅਗਲੀ ਖ਼ਬਰ ਮਲੇੇਰਕੋਟਲਾ-ਰਾਏਕੋਟ ਮੁੱਖ ਸੜਕ ਦੇ ਨਵੀਨੀਕਰਨ ਦਾ ਹਲਕਾ ਵਿਧਾਇਕ ਡਾ. ਰਹਿਮਾਨ ਨੇ ਰੱਖਿਆ ਨੀਂਹ-ਪੱਥਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।