ਸੰਗਰੂਰ, 15 ਫਰਵਰੀ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਤਹਿਸੀਲ ਕੰਪਲੈਕਸ ਵਿਖੇ ਜ਼ਿਲ੍ਹਾ ਪੈਨਸ਼ਨਰਜ਼ ਐਸੋਸੀਏਸ਼ਨ ਦਫ਼ਤਰ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਮਹੀਨਾਵਰ ਜਨਮ ਦਿਨ ਸਨਮਾਨ ਸਮਾਰੋਹ ਯੂਨਿਟ ਸਰਪ੍ਰਸਤ ਜੀਤ ਸਿੰਘ ਢੀਂਡਸਾ ਦੀ ਅਗਵਾਈ 'ਚ ਕੀਤਾ | ਉਨ੍ਹਾਂ ਦੇ ਨਾਲ ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ, ਹਰਵਿੰਦਰ ਸਿੰਘ ਭੱਠਲ, ਰਵਿੰਦਰ ਸਿੰਘ ਗੁੱਡੂ, ਲਾਭ ਸਿੰਘ ਖ਼ਜ਼ਾਨਚੀ ਯੂਨਿਟ ਆਗੂ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ | ਅਵਿਨਾਸ਼ ਸ਼ਰਮਾ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਸਤਪਾਲ ਸਿੰਗਲਾ ਨੇ ਸਭ ਨੂੰ ਜੀ ਆਇਆਂ ਕਿਹਾ | ਉਪਰੰਤ ਰਾਮ ਲਾਲ ਪਾਂਧੀ, ਰਵਿੰਦਰ ਸਿੰਘ ਗੁੱਡੂ, ਸੁਰਿੰਦਰ ਪਾਲ ਸਿੰਘ ਸਿਦਕੀ, ਅਮਰੀਕ ਸਿੰਘ ਖੋਖਰ, ਜੀਤ ਸਿੰਘ ਢੀਂਡਸਾ ਨੇ ਜਨਮ ਦਿਨ ਵਾਲੇ ਮੈਂਬਰਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਦੀ ਸਿਹਤ ਤੰਦਰੁਸਤੀ ਦੀ ਕਾਮਨਾ ਕੀਤੀ | ਇਸ ਮੌਕੇ ਰਾਜ ਕੁਮਾਰ ਅਰੋੜਾ ਤੇ ਉਪਰੋਕਤ ਬੁਲਾਰਿਆਂ ਨੇ ਪੰਜਾਬ ਸਰਕਾਰ ਵਲੋਂ ਪੈਨਸ਼ਨਰਜ਼ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਨਾਂਹ ਪੱਖੀ ਵਤੀਰੇ ਦੀ ਪੁਰਜ਼ੋਰ ਸ਼ਬਦਾਂ 'ਚ ਨਿਖੇਧੀ ਕੀਤੀ | ਰਾਜ ਕੁਮਾਰ ਅਰੋੜਾ ਨੇ ਇਸ ਗੱਲ 'ਤੇ ਅਫ਼ਸੋਸ ਪ੍ਰਗਟ ਕੀਤਾ ਕਿ ਇਸ ਬਦਲਾਅ ਵਾਲੀ ਸਰਕਾਰ ਵਲੋਂ ਆਪਣੀਆਂ ਮੰਗਾਂ ਪ੍ਰਤੀ ਜਾਗਰੂਕ ਕਰਨ ਵਾਲੇ ਮੁਲਾਜ਼ਮਾਂ ਵਿਸ਼ੇਸ਼ ਕਰ ਕੇ ਬੀਬੀਆਂ ਤੇ ਵੀ ਲਾਠੀਚਾਰਜ ਕਰ ਕੇ ਉਨ੍ਹਾਂ ਦੀ ਬੇਪਤੀ ਕੀਤੀ ਜਾ ਰਹੀ ਹੈ ਜਿਸ ਦੀ ਅਸੀਂ ਪੁਰਜ਼ੋਰ ਨਿਖੇਧੀ ਕਰਦੇ ਹਾਂ | ਸੱਭਿਆਚਾਰਕ ਪ੍ਰੋਗਰਾਮ ਦਾ ਆਗਾਜ਼ ਤੇਜਾ ਸਿੰਘ ਮੰਗਵਾਲ ਨੇ ਧਾਰਮਿਕ ਗੀਤ ਨਾਲ ਕੀਤਾ | ਉਪਰੰਤ ਮਲਕੀਤ ਸਿੰਘ ਮੀਤ ਸਕਰੌਦੀ, ਮਾਸਟਰ ਫ਼ਕੀਰ ਚੰਦ, ਮਹੇਸ਼ ਜੌਹਰ, ਗੁਰਦੇਵ ਸਿੰਘ ਲੂੰਬਾ ਵਲੋਂ ਖ਼ੂਬਸੂਰਤ ਢੰਗ ਨਾਲ ਗੀਤ ਸੰਗੀਤ ਦੀ ਮਹਿਫ਼ਲ ਸਜਾਈ | ਹਰਪਾਲ ਸਿੰਘ ਸੰਗਰੂਰਵੀ, ਨੰਦ ਲਾਲ ਮਲਹੋਤਰਾ, ਓਮ ਪ੍ਰਕਾਸ਼ ਸ਼ਰਮਾ ਦੀਆਂ ਸੇਵਾਵਾਂ ਤਹਿਤ ਜਨਮ ਦਿਨ ਵਾਲੇ ਮੈਂਬਰਾਂ ਮਦਨ ਗੋਪਾਲ, ਰਾਜ ਸਿੰਘ, ਹਰਬੰਤ ਸਿੰਘ, ਸੁਰਿੰਦਰ ਸਿੰਘ ਸੋਢੀ, ਪਵਨ ਕੁਮਾਰ ਗਰਗ, ਦੇਵਿੰਦਰ ਕੁਮਾਰ ਜਿੰਦਲ, ਕੌਰ ਸਿੰਘ, ਨਰੇਸ਼ ਕੁਮਾਰ, ਸਤਪਾਲ ਸਿੰਗਲਾ, ਬਲਬੀਰ ਸਿੰਘ ਰਤਨ, ਹਰੀ ਸਿੰਘ ਅਤੇ ਬੀਬੀ ਇਕਬਾਲ ਕੌਰ ਆਦਿ ਨੂੰ ਪ੍ਰਧਾਨਗੀ ਮੰਡਲ, ਬੁਲਾਰਿਆਂ ਦੇ ਨਾਲ ਕਰਨੈਲ ਸਿੰਘ ਸੇਖੋਂ, ਜਰਨੈਲ ਸਿੰਘ ਲੁਬਾਣਾ, ਜਸਪਾਲ ਸ਼ਰਮਾ, ਗੁਰਦੇਵ ਸਿੰਘ ਭੁੱਲਰ, ਸੁਰਿੰਦਰ ਪਾਲ ਗਰਗ, ਸੁਰਿੰਦਰ ਸ਼ੋਰੀ, ਬਲਦੇਵ ਰਾਜ ਮਦਾਨ, ਮੋਹਨ ਸਿੰਘ, ਜਗਦੀਸ਼ ਰਾਏ ਗਰਗ, ਬਲਦੇਵ ਸਿੰਘ ਰਤਨ, ਗਿਰਧਾਰੀ ਲਾਲ, ਬਹਾਦਰ ਸਿੰਘ ਆਦਿ ਨੇ ਹਾਰ ਪਾ ਕੇ ਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ | ਹਰਵਿੰਦਰ ਸਿੰਘ ਭੱਠਲ ਸੀਨੀਅਰ ਮੀਤ ਪ੍ਰਧਾਨ ਨੇ ਸਭ ਸਾਥੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ |