29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਪਿੰਡਾਂ ਨੂੰ ਜੋੜਨ ਵਾਲੀਆਂ ਿਲੰਕ ਸੜਕਾਂ ਨੂੰ ਬਣਾਉਣ ਲਈ ਸਰਕਾਰ ਸਿਰਫ਼ ਲਾਰੇ ਲਾ ਰਹੀ-ਕਮਲਜੀਤ ਸਿੰਘ ਬਬਲੀ <br/>

ਅਜੀਤ ਡੈਸਕ 16-02-2026
ਸ਼ਹਿਣਾ, 15 ਫਰਵਰੀ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਵਲੋਂ ਲੰਬੇ ਸਮੇਂ ਤੋਂ ਪਿੰਡਾਂ ਦੀਆਂ ਿਲੰਕ ਸੜਕਾਂ ਬਣਾਉਣ ਲਈ ਲਾਰੇ ਲਾਏ ਜਾ ਰਹੇ ਹਨ, ਪਰ ਇਨ੍ਹਾਂ 'ਤੇ ਅਮਲ ਨਹੀਂ ਕੀਤਾ | ਇਹ ਸ਼ਬਦ ਕਮਲਜੀਤ ਸਿੰਘ ਬਬਲੀ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਗੱਲਬਾਤ ਕਰਦਿਆਂ ਆਖੇ | ਉਨ੍ਹਾਂ ਕਿਹਾ ਕਿ ਮੌੜਾਂ ਦੇ 20 ਦੇ ਕਰੀਬ ਵੱਖ-ਵੱਖ ਪਿੰਡ ਹਨ, ਪਰ ਕਿਸੇ ਵੀ ਪਿੰਡ ਨੂੰ ਜਾਣ ਵਾਲੀ ਸੜਕ ਨਵੀਂ ਨਹੀਂ ਬਣੀ | ਸਿਰਫ਼ ਟੋਏ ਤੇ ਖੱਡੇ ਹੀ ਸੜਕਾਂ ਵਿਚ ਨਜ਼ਰ ਆਉਂਦੇ ਹਨ | ਸਰਕਲ ਪ੍ਰਧਾਨ ਨੇ ਕਿਹਾ ਕਿ ਹਲਕਾ ਵਿਧਾਇਕ ਵਲੋਂ ਆਰੀਆ ਭੱਟ ਤੋਂ ਲੈ ਕੇ ਜੈਮਲ ਸਿੰਘ ਵਾਲਾ ਤੱਕ ਸੜਕ ਬਣਾਉਣ ਦਾ ਕਈ ਵਾਰ ਐਲਾਨ ਕੀਤਾ, ਪਰ ਫਰਵਰੀ ਦਾ ਮਹੀਨਾ ਲੰਘ ਜਾਣ ਦੇ ਬਾਵਜੂਦ ਵੀ ਸੜਕ 'ਤੇ ਕੋਈ ਪੱਥਰ ਜਾਂ ਮਿੱਟੀ ਪਾਉਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ | ਇਸੇ ਤਰ੍ਹਾਂ ਪਿੰਡ ਸੁਖਪੁਰਾ ਮੌੜ ਦੇ ਬੱਸ ਅੱਡੇ ਤੋਂ ਭੋਤਨਿਆ ਤੱਕ 18 ਫੱੁਟ ਚੌੜੀ ਸੜਕ ਬਣਨੀ ਸੀ | ਸ਼ਹਿਣਾ ਤੋਂ ਲੈ ਕੇ ਕੁੱਝ ਕੁ ਟੋਟੇ ਨਵੇਂ ਬਣਾ ਕੇ ਡੰਗ ਸਾਰ ਦਿੱਤਾ ਜਦਕਿ 18 ਫੱੁਟ ਚੌੜੀ ਸੜਕ ਬਣਾਉਣ ਦੀ ਬਜਾਏ ਪੈਚ ਵਰਕ ਕਰ ਕੇ ਹੀ ਡੰਗ ਲਾਹਿਆ ਗਿਆ ਹੈ, ਜੋ ਕਿ ਕੁੱਝ ਹਫ਼ਤਿਆਂ ਬਾਅਦ ਹੀ ਦੁਬਾਰਾ ਟੱੁਟ ਗਈ ਹੈ | ਸਰਕਲ ਪ੍ਰਧਾਨ ਬਬਲੀ ਨੇ ਕਿਹਾ ਕਿ ਵੱਡੇ ਪਿੰਡਾਂ ਦੀਆਂ ਸੜਕਾਂ ਦਾ ਇਹ ਹਾਲ ਹੈ, ਤਾਂ ਛੋਟੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਦੀ ਹਾਲਤ ਇਸ ਤੋਂ ਵੀ ਮਾੜੀ ਹੈ | ਸਰਕਲ ਪ੍ਰਧਾਨ ਨੇ ਇਹ ਵੀ ਕਿਹਾ ਕਿ ਕਿਸੇ ਵੀ ਪਿੰਡ ਵਿਚ ਕੋਈ ਵਿਕਾਸ ਕਾਰਜ ਨਹੀਂ ਹੋ ਰਿਹਾ |

ਪਿਛਲੀ ਖ਼ਬਰ ਸਕੂਲ ਫਾਊਾਡੇਸ਼ਨ ਦਿਵਸ ਮਨਾਇਆ ਅਗਲੀ ਖ਼ਬਰ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਫੋਰਟਰੈਸ ਚੈੱਕ ਤਹਿਤ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।