29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਸਨਾਤਨ ਸੰਸਕਿ੍ਤੀ ਸੰਸਕਾਰ ਅਭਿਆਨ ਦੇ ਹਿੱਸੇ ਵਜੋਂ ਆਸਥਾ ਧਾਮ ਮੰਦਰ ਵਿਖੇ ਬਾਲ ਸੰਸਕਾਰ ਕੇਂਦਰ ਖੋਲਿ੍ਹਆ <br/>

ਅਜੀਤ ਡੈਸਕ 16-02-2026
ਬਰਨਾਲਾ, 15 ਫਰਵਰੀ (ਗੁਰਪ੍ਰੀਤ ਸਿੰਘ ਲਾਡੀ)-ਆਸਥਾ ਇਨਕਲੇਵ ਬਰਨਾਲਾ 'ਚ ਸਥਿਤ ਆਸਥਾ ਧਾਮ ਮੰਦਰ ਵਿਚ ਪੂਜਨੀਯ ਸੁਧਾਂਸ਼ੂ ਮਹਾਰਾਜ ਦੀ ਪੇ੍ਰਰਨਾ ਤੇ ਆਸ਼ੀਰਵਾਦ ਨਾਲ ਬਾਲ ਸੰਸਕਾਰ ਕੇਂਦਰ ਖੋਲਿ੍ਹਆ ਗਿਆ ਹੈ | ਪ੍ਰੋਗਰਾਮ ਦਾ ਆਗਾਜ਼ ਮੁੱਖ ਮਹਿਮਾਨ ਸਵਾਮੀ ਅੰਮਿ੍ਤਾ ਨੰਦ ਤੇ ਸਵਾਮੀ ਅਨੰਤਾਨੰਦ ਜੀ ਝਲੂਰ ਧਾਮ ਵਾਲਿਆਂ ਵਲੋਂ ਕੀਤਾ ਗਿਆ | ਐਸ. ਡੀ. ਕਾਲਜ ਗਰੁੱਪ ਦੇ ਡਾਇਰੈਕਟਰ ਹਰਦਿਆਲ ਸਿੰਘ ਅੱਤਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਦੀਪਕ ਬਾਂਸਲ ਸੋਨੀ ਨੇ ਦੱਸਿਆ ਕਿ ਅੱਜ ਦੇ ਆਧੁਨਿਕ ਯੁੱਗ 'ਚ ਬੱਚਿਆਂ ਦੇ ਪਾਲਣ-ਪੋਸ਼ਣ ਵਿਚ ਬਾਲ ਸੰਸਕਾਰ ਕੇਂਦਰ ਦੀ ਮਹੱਤਵਪੂਰਨ ਭੂਮਿਕਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ | ਪਿ੍ੰਸੀਪਲ ਰਾਕੇਸ਼ ਨੇ ਵਿਦਿਆਰਥੀਆਂ ਦੇ ਜੀਵਨ 'ਚ ਬਾਲ ਸੰਸਕਾਰ ਕੇਂਦਰ ਦੀ ਨੀਂਹ, ਉਦੇਸ਼ ਤੇ ਮਹੱਤਵ ਬਾਰੇ ਵਿਸਥਾਰ ਨਾਲ ਦੱਸਿਆ | ਪ੍ਰੋਗਰਾਮ ਵਿਚ ਯੋਗਾ ਸੈਸ਼ਨ, ਸਰਸਵਤੀ ਵੰਦਨਾ, ਭਜਨ ਪ੍ਰਦਰਸ਼ਨ ਤੇ ਪ੍ਰੇਰਨਾਦਾਇਕ ਭਾਸ਼ਨ ਸ਼ਾਮਿਲ ਸਨ, ਜੋ ਬੱਚਿਆਂ ਵਿਚ ਨੈਤਿਕਤਾ, ਅਧਿਆਤਮਿਕਤਾ ਤੇ ਭਾਰਤੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਨੂੰ ਪੈਦਾ ਕਰਦੇ ਹਨ | ਇਸ ਮੌਕੇ ਸਵਾਮੀ ਗਿਰੀਸ਼ਾਸ਼ਰਮ ਨੇ ਨਿੱਜੀ ਤੌਰ 'ਤੇ ਪ੍ਰਸ਼ਾਦ ਵੰਡਿਆ | ਵਿਦਿਆਰਥੀਆਂ ਨੂੰ ਨੋਟ-ਬੁੱਕਾਂ ਤੇ ਸਟੇਸ਼ਨਰੀ ਕਿੱਟਾਂ ਵੀ ਵੰਡੀਆਂ ਗਈਆਂ | ਫੀਡ ਬੈਕ ਸੈਸ਼ਨ ਦੌਰਾਨ ਮਾਪਿਆਂ ਤੇ ਪਤਵੰਤਿਆਂ ਨੇ ਕੇਂਦਰ ਦੀ ਪ੍ਰਸ਼ੰਸਾ ਕੀਤੀ, ਇਸ ਨੂੰ ਬੱਚਿਆਂ ਦੇ ਸੰਪੂਰਨ ਵਿਕਾਸ ਵੱਲ ਇਕ ਸ਼ਲਾਘਾਯੋਗ ਪਹਿਲ ਦੱਸਿਆ | ਪਿ੍ੰਸੀਪਲ ਹਰੀਸ਼ ਬਾਂਸਲ ਨੇ ਸਟੇਜ ਸੰਚਾਲਨ ਕੀਤਾ | ਇਸ ਮੌਕੇ ਰਾਜੇਸ਼ ਕਾਂਸਲ, ਵਿਕਾਸ ਬਾਂਸਲ ਬੰਟੀ, ਪਵਨ ਗੋਇਲ, ਮਨੀਸ਼ ਗਰਗ, ਕ੍ਰਾਂਤੀ ਸਵਰੂਪ, ਸ਼ਸ਼ੀਕਾਂਤ ਚੋਪੜਾ, ਕਿ੍ਸ਼ਨਾ ਬਾਂਸਲ, ਮਨੀਸ਼ ਸਹੌਰੀਆ, ਤੇਜ਼ ਕੁਮਾਰ ਪਟਵਾਰੀ, ਪੰਡਿਤ ਉਮਾ ਸ਼ੰਕਰ, ਪੰਡਿਤ ਰਿੰਕੂ, ਰਾਜੇਸ਼ ਭੁਟਾਨੀ, ਰਾਜਪਾਲ ਸ਼ਰਮਾ, ਸੁਮੇਧਾ, ਮੰਜੂ ਭੰਡਾਰੀ, ਵਿਨੋਦ ਸ਼ਰਮਾ, ਮਨੀ ਤੇ ਵੱਡੀ ਗਿਣਤੀ 'ਚ ਸਥਾਨਕ ਪਤਵੰਤੇ ਮੌਜੂਦ ਸਨ | ਦੱਸਣਯੋਗ ਹੈ ਕਿ ਬਾਲ ਸੰਸਕਾਰ ਕੇਂਦਰ ਦੀਆਂ ਕਲਾਸਾਂ ਨਿਯਮਿਤ ਤੌਰ 'ਤੇ ਹਰ ਸਨਿਚਰਵਾਰ ਸ਼ਾਮ 4 ਵਜੇ ਤੋਂ 5:30 ਵਜੇ ਤੱਕ ਆਸਥਾ ਧਾਮ ਮੰਦਰ ਵਿਖੇ ਆਯੋਜਿਤ ਕੀਤੀਆਂ ਜਾਣਗੀਆਂ |

ਪਿਛਲੀ ਖ਼ਬਰ ਸੁਸਾਇਟੀ ਦੀਆਂ ਚੋਣਾਂ ਲਈ ਸਾਬਕਾ ਪ੍ਰਧਾਨ ਗੁਲਾਬ ਸਿੰਘ ਸਿੱਧੂ ਨੂੰ ਮੁੜ ਤੋਂ ਐਲਾਨਿਆ ਉਮੀਦਵਾਰ <br/> ਅਗਲੀ ਖ਼ਬਰ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਜ਼ਿਲ੍ਹਾ ਬਰਨਾਲਾ ਇਕਾਈ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।