28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ (ਬ) ਦਾ 'ਸਿਆਸੀ ਗਣਿਤ ਗੁਣੀਏ' 'ਚ ਆਉਣਾ ਸ਼ੁਰੂ

ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਅਕਾਲੀ ਆਗੂਆਂ ਦੀਆਂ ਤਸਵੀਰਾਂ | <br/> 18-02-2026
ਮਲੇਰਕੋਟਲਾ, 17 ਫਰਵਰੀ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ 'ਸਿਆਸੀ ਗਣਿਤ' ਹੁਣ ਹੌਲੀ-ਹੌਲੀ 'ਗੁਣੀਏ' 'ਚ ਆਉਂਦਾ ਨਜ਼ਰੀਂ ਪੈਂਦਾ ਹੈ | ਪਿਛਲੇ ਲੰਬੇ ਸਮੇਂ ਤੋਂ ਬੁਰੀ ਤਰ੍ਹਾਂ ਧਾਰਮਿਕ ਮਸਲਿਆਂ ਨੂੰ ਲੈ ਕੇ ਘਿਰੇ ਰਹੇ ਅਕਾਲੀ ਦਲ ਨੂੰ ਕੋਈ ਵੀ ਰਾਹ ਨਜ਼ਰ ਨਹੀਂ ਸੀ ਆਉਂਦਾ ਪਰ ਜਿਉਂ-ਜਿਉਂ ਸਮਾਂ ਬੀਤ ਰਿਹਾ ਹੈ, ਤਿਉਂ ਤਿਉਂ ਅਕਾਲੀ ਦਲ ਦਾ ਗਰਾਫ਼ ਕਦਮ ਦਰ ਕਦਮ ਉੱਚਾ ਉੱਠਦਾ ਹੋਇਆ ਆਏ ਦਿਨ ਨਵੀਂ ਵਿਉਂਤਬੰਦੀ ਦੇ ਤਹਿਤ ਬੀਤੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਅੰਦਰ ਬਾਕੀ ਸਿਆਸੀ ਧਿਰਾਂ ਦੇ ਮੁਕਾਬਲੇ ਵਧੀਆ ਕਾਰਗੁਜ਼ਾਰੀ ਦੀ ਬਦੌਲਤ ਚਰਚਾ ਦਾ ਵਿਸ਼ਾ ਰਿਹਾ | ਜਿੱਥੇ ਅਕਾਲੀ ਦਲ ਨੇ ਹਲਕਾ ਮਲੇਰਕੋਟਲਾ ਦੇ ਅੰਦਰ ਕਰੀਬ 11 ਹਜ਼ਾਰ ਵੋਟ ਲੈ ਕੇ ਬਲਾਕ ਸੰਮਤੀ ਦੇ 6 ਜ਼ੋਨਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ ਜਦਕਿ 'ਆਪ' ਨੇ 5 ਤੇ ਕਾਂਗਰਸ ਦੇ ਹਿੱਸੇ 4 ਜ਼ੋਨ ਆਏ ਸਨ | ਇਨ੍ਹਾਂ ਚੋਣਾਂ ਵਿਚ ਜਿੱਤ ਤੋਂ ਬਾਅਦ ਪੂਰੀ ਤਰ੍ਹਾਂ ਬਾਗ਼ੋ-ਬਾਗ਼ ਨਜ਼ਰ ਆ ਰਹੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਮਲੇਰਕੋਟਲਾ ਦੇ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਦਿੱਤੀ ਜਾ ਰਹੀ ਰਾਜਨੀਤਿਕ ਅਹਿਮੀਅਤ ਨੂੰ 'ਸਿਆਸੀ ਅੱਖ' ਨਾਲ ਵੇਖਦਿਆਂ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ | ਉੱਧਰ ਜ਼ਿਲ੍ਹੇ ਦੇ ਦੂਜੇ ਵਿਧਾਨ ਸਭਾ ਹਲਕੇ ਅਮਰਗੜ੍ਹ ਦੇ ਅੰਦਰ ਵੀ ਅਕਾਲੀ ਦਲ (ਬ) ਦੇ ਹੋ ਰਹੇ ਉਭਾਰ ਨੂੰ 'ਸਿਆਸੀ ਪੰਡਤ' ਅਗਲੀਆਂ ਚੋਣਾਂ ਲਈ ਵਰਦਾਨ ਮੰਨ ਕੇ ਚੱਲ ਰਹੇ ਹਨ | ਹਲਕੇ ਦੇ ਪਿੰਡਾਂ ਅੰਦਰ ਤਕੜਾ ਜਨਤਕ ਆਧਾਰ ਰੱਖਦੇ ਟਕਸਾਲੀ ਅਕਾਲੀ ਪਰਿਵਾਰ ਦੇ ਨਾਲ ਸੰਬੰਧਿਤ ਨੌਜਵਾਨ ਜਸਵੀਰ ਸਿੰਘ ਜੱਸੀ ਮੰਨਵੀਂ ਦੀ ਪਾਰਟੀ 'ਚ ਤਾਜ਼ਾ ਸ਼ਮੂਲੀਅਤ ਸ਼ੁੱਭ ਸ਼ਗਨ ਹੈ | ਅਗਲੇ ਦਿਨਾਂ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਫੇਰੀ ਨਵੇਂ ਸਮੀਕਰਨ ਤੈਅ ਕਰਨ ਦੇ ਸਮਰੱਥ ਹੋਵੇਗੀ ਕਿ ਕਿਸ ਆਗੂ ਤੇ 'ਸਿਆਸੀ ਗੁਣੀਆਂ' ਪੈਂਦਾ ਹੈ | ਪਾਰਟੀ ਵਲੋਂ ਰੁੱਸਿਆਂ ਨੂੰ ਮਨਾਉਣ ਦੇ ਲਈ ਸਿਰਤੋੜ ਯਤਨਾਂ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ | ਕੁੱਲ ਮਿਲਾ ਕੇ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਹਾਲ ਦੀ ਘੜੀ ਅਕਾਲੀ ਦਲ (ਬ) ਦਾ ਗਣਿਤ ਗੁਣੀਏ 'ਚ ਫਿੱਟ ਬੈਠਦਾ ਨਜ਼ਰੀ ਪੈਂਦਾ ਹੈ |

ਪਿਛਲੀ ਖ਼ਬਰ ਫਲਦਾਰ ਬੂਟਾ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਦੇਸ਼ ਦਿੱਤਾ <br/> ਅਗਲੀ ਖ਼ਬਰ ਸੁਨਾਮ ਦੇ ਉਦਯੋਗਪਤੀ ਯੋਗੇਸ਼ ਬਾਂਸਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।