ਮਲੇਰਕੋਟਲਾ, 17 ਫਰਵਰੀ (ਮਨਜਿੰਦਰ ਸਿੰਘ ਸਰੌਦ) - ਪਿਛਲੇ ਲੰਬੇ ਸਮੇਂ ਤੋਂ ਖੇਡਾਂ ਤੇ ਪੜ੍ਹਾਈ ਦੇ ਖੇਤਰ ਅੰਦਰ ਵੱਡੀਆਂ ਮੱਲ੍ਹਾਂ ਮਾਰ ਰਹੀ ਮਲੇਰਕੋਟਲਾ ਦੀ ਧੀ ਲੀਜਾ ਟਾਂਕ ਨੇ ਇੱਕ ਵਾਰ ਫਿਰ ਆਪਣਾ ਤੇ ਆਪਣੇ ਸ਼ਹਿਰ ਦਾ ਨਾਂ ਚਮਕਾਇਆ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਇੰਸਪੈਕਟਰ ਦੀਪਕ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ ਕਾਲਜ ਬੈਡਮਿੰਟਨ ਟੂਰਨਾਮੈਂਟ ਵਿਚ ਐਮ.ਸੀ.ਐਮ.ਡੀ.ਏ.ਵੀ. ਕਾਲਜ ਨੇ ਟੂਰਨਾਮੈਂਟ ਵਿਚ ਭਾਗ ਲਿਆ, ਜਿਸ ਵਿਚ ਲੀਜਾ ਟਾਂਕ ਨੇ ਟੂਰਨਾਮੈਂਟ ਵਿਚ ਆਪਣੇ ਸਾਰੇ ਮੈਚ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗ਼ਾ ਪ੍ਰਾਪਤ ਕੀਤਾ | ਇਸ ਨਾਲ ਕਾਲਜ ਤੇ ਯੂਨੀਵਰਸਿਟੀ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਗਿਆ | ਇਸ ਹੋਣਹਾਰ ਖਿਡਾਰਨ ਦੇ ਘਰ ਪਰਤਣ ਤੇ ਮਲੇਰਕੋਟਲਾ ਵਾਸੀਆਂ ਨੇ ਵੀ ਲੀਜਾ ਟਾਂਕ ਨੂੰ ਮੁਬਾਰਕਬਾਦ ਦਿੱਤੀ |