19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੁਰਦੁਆਰਾ ਸਾਹਿਬ ਭਾਈ ਲਾਲੋ ਵਿਖੇ ਕੀਰਤਨ ਸਮਾਗਮ ਕਰਵਾਇਆ

ਅਜੀਤ ਡੈਸਕ 24-02-2026
ਸੰਦੌੜ, 23 ਫਰਵਰੀ (ਜੱਸੀ) - ਭਾਈ ਲਾਲੋ ਜੀ ਚੈਰੀਟੇਬਲ ਸੁਸਾਇਟੀ (ਰਜਿ.) ਪ੍ਰਬੰਧਕ ਗੁਰਦੁਆਰਾ ਸਾਹਿਬ ਭਾਈ ਲਾਲੋ ਸਰੀਂਹ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਮੁੰਡੇ ਕੇ.ਐਸ. ਗਰੁੱਪ ਤੇ ਪ੍ਰਧਾਨ ਗਿਆਨੀ ਅਮਰ ਸਿੰਘ ਦਸਮੇਸ਼ ਗਰੁੱਪ ਮਲੇਰਕੋਟਲਾ ਦੀ ਅਗਵਾਈ ਵਿੱਚ ਕੀਰਤਨ ਦਰਬਾਰ ਕਰਵਾਇਆ ਗਿਆ | ਤੇਜਿੰਦਰ ਸਿੰਘ ਸੋਖੀ ਐਮ.ਡੀ. ਸੋਖੀ ਪਿਟਮੈਨ ਇੰਡਸਟਰੀ ਲੁਧਿਆਣਾ ਦੇ ਪਰਿਵਾਰ ਵੱਲੋਂ ਕੀਰਤਨ ਕਰਵਾਏ, ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਹੈੱਡ ਗ੍ਰੰਥੀ ਭਾਈ ਗੁਰਮੇਲ ਸਿੰਘ ਨਿਮਾਣਾ ਵੱਲੋਂ ਕੀਰਤਨ ਦਰਬਾਰ ਸਜਾਇਆ ਗਿਆ | ਬੀਬੀ ਸ਼ਰਨਜੀਤ ਕੌਰ ਸੰਸਥਾਪਕ ਗ਼ਰੀਬ ਨਿਵਾਜ ਕੀਰਤਨੀ ਜਥਾ ਲੁਧਿਆਣਾ ਦੇ ਜਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ | ਬੀਬੀ ਗੁਰਮੀਤ ਕੌਰ ਦੁੱਗਰੀ ਨੇ ਰਸ ਭਿੰਨਾ ਕੀਰਤਨ ਕੀਤਾ | ਬੀਬੀ ਬਲਦੀਪ ਕੌਰ ਲੁਧਿਆਣਾ ਨੇ ਸ਼ਬਦ ਗਾਇਣ ਕੀਤਾ | ਦਸਮੇਸ਼ ਪਿਤਾ ਦੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘ ਜਥੇ ਨੇ ਵੀ ਹਾਜ਼ਰੀ ਭਰੀ | ਪ੍ਰਬੰਧਕ ਕਮੇਟੀ ਪ੍ਰਧਾਨ ਅਮਰ ਸਿੰਘ, ਕੈਸ਼ੀਅਰ ਅਮਰਜੀਤ ਸਿੰਘ ਹੁੰਜਣ, ਹਰਜਿੰਦਰ ਸਿੰਘ ਖੁਰਲ, ਜਨਰਲ ਸਕੱਤਰ ਚਰਨਦਾਸ ਸੌਂਦ ਵੱਲੋਂ ਤੇਜਿੰਦਰ ਸਿੰਘ ਸੋਖੀ, ਸੂਬੇਦਾਰ ਸੁਦਾਗਰ ਸਿੰਘ ਲੁਧਿਆਣਾ, ਜਸਪ੍ਰੀਤ ਸਿੰਘ ਚਾਨਾ ਸਪੁੱਤਰ ਜਸਵੀਰ ਸਿੰਘ ਅਤੇ ਪੱਤਰਕਾਰ ਭੁਪਿੰਦਰ ਸਿੰਘ ਪਨੇਸਰ ਨੂੰ ਸਨਮਾਨਿਤ ਕੀਤਾ ਗਿਆ | ਪ੍ਰਧਾਨ ਅਮਰ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹਿੰਦਰ ਸਿੰਘ ਕੇ.ਕੇ., ਤਿਰਲੋਚਨ ਸਿੰਘ ਜਗਦੇਵ, ਇੰਦਰਜੀਤ ਸਿੰਘ ਐਲ.ਆਈ.ਸੀ., ਰਾਜਿੰਦਰ ਸਿੰਘ ਸੋਖੀ, ਸੁਖਵਿੰਦਰ ਸਿੰਘ ਸੋਖੀ (ਰਾਜਾ), ਜਗਜੀਤ ਸਿੰਘ ਮਠਾੜੂ, ਸੁਖਪਾਲ ਸਿੰਘ, ਤੇਜਿੰਦਰ ਸਿੰਘ ਚਾਨਾ, ਬਲਜਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਵਾਸੀ ਵਲੋਂ ਆਪਣੇ ਰਿਸ਼ਤੇਦਾਰ 'ਤੇ ਲੋਹੇ ਦੇ ਪਾਈਪ ਨਾਲ ਹਮਲਾ ਕਰ ਦੇਣ 'ਤੇ ਹੋਈ ਮੌਤ, ਪੁਲਿਸ ਵਲੋਂ ਮਾਮਲਾ ਦਰਜ਼ ਅਗਲੀ ਖ਼ਬਰ ਭਗਤ ਪੂਰਨ ਸਿੰਘ ਵਲੋਂ ਵਾਤਾਵਰਨ ਸੰਭਾਲ ਸੰਦੇਸ਼ਾਂ ਅਧੀਨ ਸ਼ਤਾਬਦੀ ਸਮਾਰੋਹ ਦੇ ਪੋ੍ਰਗਰਾਮ ਉਲੀਕਣ ਲਈ ਵਿਸ਼ੇਸ਼ ਮੀਟਿੰਗ 2...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।