30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਜ਼ਰੂਰਤ-ਬਾਬਾ ਬਲਕਾਰ ਸਿੰਘ <br/>

ਪਿੰਡ ਕੁਠਾਲਾ ਵਿਖੇ ਐਫ ਟੂ ਜਿਮ ਦੇ ਉਦਘਾਟਨ ਮੌਕੇ ਬਾਬਾ ਬਲਕਾਰ ਸਿੰਘ ਦਾ ਸਨਮਾਨ ਕਰਦੇ ਹੋਏ ਗੁਰਿੰਦਰਦੀਪ ਸਿੰਘ ਚਹਿਲ, ਪਿ੍ੰਸੀਪਲ ਜਸਵਿੰਦਰ ਸਿੰਘ ਚਹਿਲ, ਭਾਈ ਮਨਦੀਪ ਸਿੰਘ ਖੁਰਦ ਤੇ ਹੋਰ | ਤਸਵੀਰਾਂ: ਜਸਵੀਰ ਸਿੰਘ ਜੱਸੀ <br/> 03-03-2026
ਸੰਦੌੜ, 2 ਮਾਰਚ (ਜਸਵੀਰ ਸਿੰਘ ਜੱਸੀ)-ਅਜੋਕੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਵਗਦੇ ਦਰਿਆ ਵਿਚ ਡੁੱਬਣ ਤੋਂ ਬਚਾਉਣ ਲਈ ਜਿੱਥੇ ਗੁਰਬਾਣੀ ਲੜ ਲੱਗ ਕੇ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਉਥੇ ਹੀ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਈਸ਼ਰਸਰ ਫ਼ਤਿਹਗੜ੍ਹਪੰਜਗਰਾਈਆਂ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਕਾਰ ਸਿੰਘ ਪੰਜਗਰਾਈਆਂ ਵਾਲਿਆਂ ਨੇ ਪਿੰਡ ਕੁਠਾਲਾ ਵਿਖੇ ਐੱਫ ਟੂ ਜਿੰਮ ਦੇ ਉਦਘਾਟਨ ਸਮਾਗਮ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ ਹਰ ਇਨਸਾਨ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਵੇਂ ਪਿੰਡ ਕੁਠਾਲਾ ਵਿਖੇ ਸਿਹਤ ਦੀ ਸੰਭਾਲ ਲਈ ਇਕ ਆਧੁਨਿਕ ਜਿੰਮ ਦੀ ਸ਼ੁਰੂਆਤ ਹੋਈ ਹੈ, ਇਲਾਕੇ ਨੂੰ ਇਸ ਦਾ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰਨਾ ਚਾਹੀਦਾ ਹੈ, ਤਾਂ ਜ਼ੋ ਇਹ ਇਲਾਕਾ ਨਸ਼ਾ ਮੁਕਤ ਹੋਵੇ ਅਤੇ ਆਉਣ ਵਾਲੀ ਪੀੜੀ ਆਪਣਾ ਜੀਵਨ ਚੰਗਾ ਬਤੀਤ ਕਰ ਸਕੇ | ਇਸ ਮੌਕੇ ਐਫ ਟੂ ਜਿੰਮ ਦੇ ਮਾਲਕ ਗੁਰਿੰਦਰਦੀਪ ਸਿੰਘ ਚਹਿਲ ਨੇ ਬਾਬਾ ਬਲਕਾਰ ਸਿੰਘ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਭਾਈ ਮਨਦੀਪ ਸਿੰਘ ਖੁਰਦ, ਸਾਬਕਾ ਸਰਪੰਚ ਗੁਰਲਵਲੀਨ ਸਿੰਘ ਲਵਲੀ ਕੁਠਾਲਾ, ਪਿ੍ੰਸੀਪਲ ਜਸਵਿੰਦਰ ਸਿੰਘ ਚਹਿਲ ਕੁਠਾਲਾ, ਸਹਾਇਕ ਇੰਜੀਨੀਅਰ ਮਨਪ੍ਰੀਤ ਸਿੰਘ ਚਹਿਲ ਕੁਠਾਲਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨਿੰਦਰ ਸਿੰਘ, ਤਲਵੀਰ ਸਿੰਘ ਕਾਲਾ, ਬਾਬਾ ਕਾਕਾ ਸਿੰਘ, ਹਰਮਿੰਦਰ ਸਿੰਘ ਪੰਜਗਰਾਈਆਂ, ਨਾਨਕਜੀਤ ਸਿੰਘ ਜਗਦਿਓ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਸ਼ਟਰੀ ਸਿੱਖਿਆ ਨੀਤੀ ਤੇ ਵਰਕਸ਼ਾਪ ਕਰਵਾਈ <br/> ਅਗਲੀ ਖ਼ਬਰ ਨੌਜਵਾਨ ਨੇਤਾ ਸਚਿਨ ਮੁਲਤਾਨੀ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਮਲੇਰਕੋਟਲਾ ਦੇ ਸਪੋਰਟ ਸੈੱਲ ਦੇ ਬਣੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।