10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸੱਤਾਧਾਰੀ ਧਿਰ 'ਆਪ' ਨੇ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਨਾ ਕਰਵਾ ਕੇ ਲੋਕਤੰਤਰੀ ਕਦਰਾਂ ਕੀਮਤਾਂ ਦਾ ਉਡਾਇਆ ਮਜ਼ਾਕ <br/>

ਅਜੀਤ ਡੈਸਕ 06-03-2026
ਸੰਗਰੂਰ, 5 ਮਾਰਚ (ਅਮਨਦੀਪ ਸਿੰਘ ਬਿੱਟਾ)-ਬਲਾਕ ਕਾਂਗਰਸ ਸੰਗਰੂਰ ਦੇ ਪ੍ਰਧਾਨ ਸ੍ਰੀ ਰੌਕੀ ਬਾਂਸਲ ਨੇ ਕਿਹਾ ਕਿ ਹਾਕਮ ਧਿਰ ਆਮ ਆਦਮੀ ਪਾਰਟੀ ਬਲਾਕ ਸੰਮਤੀ ਸੰਗਰੂਰ ਦੇ ਚੇਅਰਮੈਨ ਦੀ ਚੋਣ ਕਰਵਾਉਣ ਤੋਂ ਭੱਜ ਰਹੀ ਹੈ ਅਤੇ ਜੇ ਪ੍ਰਸ਼ਾਸਨ ਨੇ ਨਿਯਮਾਂ ਅਨੁਸਾਰ ਚੋਣ ਨਾ ਕਰਵਾਈ ਤਾਂ ਕਾਂਗਰਸ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਬੀ.ਡੀ.ਪੀ.ਓ. ਦਫ਼ਤਰ ਸੰਗਰੂਰ ਵਿਖੇ ਆਪਣੇ ਹੋਰ ਕਾਂਗਰਸ ਆਗੂਆਂ ਅਤੇ ਕਾਂਗਰਸ ਦੇ ਬਲਾਕ ਸੰਮਤੀ ਮੈਂਬਰਾਂ ਜਿਨ੍ਹਾਂ ਵਿਚ ਬੀਬੀ ਮਨਜੀਤ ਕੌਰ ਬਾਲੀਆ, ਮਨਦੀਪ ਕੌਰ ਬੰਗਾਵਾਲੀ, ਕੁਲਵਿੰਦਰ ਸਿੰਘ ਕਿੰਦਾ ਅਕੌਈ ਸਾਹਿਬ, ਜਗਜੀਤ ਸਿੰਘ ਜੱਗੀ ਚੰਗਾਲ, ਜਸਵੀਰ ਸਿੰਘ ਭਿੰਡਰਾਂ ਨਾਲ ਅੱਜ ਤੈਅਸ਼ਦਾ ਤਾਰੀਖ਼ ਉੱਤੇ ਚੇਅਰਮੈਨ ਦੀ ਚੋਣ ਵਿਚ ਭਾਗ ਲੈਣ ਪੁੱਜੇ ਰੌਕੀ ਬਾਂਸਲ ਨੇ ਦੋਸ਼ ਲਗਾਇਆ ਕਿ ਆਪ ਪਾਰਟੀ ਧੜੇਬੰਦੀ ਦਾ ਸ਼ਿਕਾਰ ਹੈ ਇਸ ਲਈ ਅੱਜ ਚੋਣ ਕਰਵਾਉਣ ਤੋਂ ਭੱਜੀ ਹੈ | ਉਨ੍ਹਾਂ ਕਿਹਾ ਕਿ ਐਸ.ਡੀ.ਐਮ. ਸੰਗਰੂਰ, ਡੀ.ਐਸ.ਪੀ. (ਆਰ) ਅਤੇ ਹੋਰ ਪੁਲਿਸ ਬਲ ਤਾਂ ਬੀ.ਡੀ.ਪੀ.ਓ. ਦਫ਼ਤਰ ਚੋਣ ਕਰਵਾਉਣ ਆਏ ਪਰ ਸੱਤਾਧਾਰੀ ਧਿਰ ਨਾਲ ਸਬੰਧਿਤ 6 ਬਲਾਕ ਸੰਮਤੀ ਮੈਂਬਰਾਂ ਚੋਣ ਦਾ ਹਿੱਸਾ ਬਣਨ ਲਈ ਨਹੀਂ ਆਏ | ਉਪਰੋਕਤ ਆਪ ਦੇ ਛੇ ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਦੋ ਮੈਂਬਰਾਂ ਅਤੇ ਇੱਕ ਆਜ਼ਾਦ ਮੈਂਬਰ ਦੇ ਵੀ ਨਾ ਪੁੱਜਣ ਦੀ ਗੱਲ ਕਰਦਿਆਂ ਰੌਕੀ ਬਾਂਸਲ ਨੇ ਕਿਹਾ ਕਿ ਸੱਤਾਧਾਰੀ ਧਿਰ ਕੋਲ ਬਹੁਮਤ ਨਾ ਹੋਣ ਕਾਰਨ ਉਹ ਚੋਣ ਕਰਵਾਉਣ ਤੋਂ ਟਾਲਾਂ ਵੱਟ ਰਹੀ ਹੈ ਪਰ ਲੋਕਤੰਤਰੀ ਕਾਰਜ ਪ੍ਰਣਾਲੀ ਦੇ ਚੱਲਦਿਆਂ ਇਹ ਜ਼ਰੂਰੀ ਹੈ ਕਿ ਜੇ ਚੋਣ ਦੀ ਤਾਰੀਖ਼ ਮਿਥੀ ਗਈ ਹੈ ਤਾਂ ਉਸ ਦਿਨ ਚੋਣ ਜ਼ਰੂਰ ਕਰਵਾਈ ਜਾਵੇ | ਉਨ੍ਹਾਂ ਇਹ ਵੀ ਸ਼ੰਕਾ ਜਤਾਈ ਕਿ ਸੱਤਾਧਾਰੀ ਧਿਰ ਹੁਣ ਮੈਂਬਰਾਂ ਦੀ ਖ਼ਰੀਦ ਫ਼ਰੋਖ਼ਤ ਉੱਤੇ ਵੀ ਉਤਾਰੂ ਹੋ ਸਕਦੀ ਹੈ ਪਰ ਕਾਂਗਰਸ ਦੇ ਛੇ ਬਲਾਕ ਸੰਮਤੀ ਮੈਂਬਰ ਸਾਬਕਾ ਕੈਬਨਿਟ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਵਿਚ ਇੱਕਜੁੱਟ ਹਨ ਅਤੇ ਪ੍ਰਸ਼ਾਸਨ ਤੋ ਮੰਗ ਕਰਦੇ ਹਨ ਕਿ ਬਲਾਕ ਸੰਮਤੀ ਦੀ ਚੋਣ ਦੀ ਅਗਲੀ ਤਾਰੀਖ਼ ਬਿਨਾ ਕਿਸੇ ਦੇਰੀ ਤੋਂ ਮੁਕੱਰਰ ਕੀਤੀ ਜਾਵੇ | ਇਸ ਮੌਕੇ ਸੀਨੀਅਰ ਕਾਂਗਰਸ ਆਗੂ ਕੌਂਸਲਰ ਸੁਰਿੰਦਰ ਸਿੰਘ ਭਿੰਡਰਾਂ, ਮਨਜੀਤ ਸਿੰਘ ਭਿੰਡਰਾਂ, ਮੇਘ ਸਿੰਘ ਭਿੰਡਰਾਂ ਸਰਪੰਚ, ਕੁਲਵਿੰਦਰ ਸਿੰਘ ਬਾਲੀਆ ਵੀ ਮੌਜੂਦ ਸਨ |

ਪਿਛਲੀ ਖ਼ਬਰ ਮੰਦਬੁੱਧੀ ਮਰੀਜ਼ ਦੀ ਠੀਕ ਹੋਣ ਉਪਰੰਤ ਪਿੰਗਲਵਾੜਾ ਤੋਂ ਘਰ ਵਾਪਸੀ ਹੋਈ <br/> ਅਗਲੀ ਖ਼ਬਰ ਨੰਨ੍ਹੇ ਮੁੰਨਿ੍ਹਆਂ ਲਈ ਮੈਡੀਕਲ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।