11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਗੁਆਰਾ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਹੋਈ ਚੋਣ <br/>

ਅਜੀਤ ਡੈਸਕ 06-03-2026
ਅਮਰਗੜ੍ਹ, 5 ਮਾਰਚ (ਜਤਿੰਦਰ ਮੰਨਵੀ)-ਇਲਾਕੇ ਦੀ ਪ੍ਰਮੁੱਖ ਸੰਸਥਾ ਦੀ ਗੁਆਰਾ ਖੇਤੀਬਾੜੀ ਬਹੁ-ਮੰਤਵੀ ਸਹਿਕਾਰੀ ਸਭਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਅੱਜ ਪਿੰਡਾਂ ਦੀ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਪੂਰਨ ਤੌਰ 'ਤੇ ਸਰਵਸੰਮਤੀ ਨਾਲ ਨੇਪਰੇ ਚੜ੍ਹੀ | ਸਰਕਾਰੀ ਨੁਮਾਇੰਦੇ ਵਰਿੰਦਰ ਸਿੰਘ, ਜਸਪ੍ਰੀਤ ਸਿੰਘ ਅਤੇ ਸਭਾ ਦੇ ਸਕੱਤਰ ਗੁਰਕੀਰਤ ਸਿੰਘ ਸਲਾਰ ਦੇ ਵਿਸ਼ੇਸ਼ ਸਹਿਯੋਗ ਨਾਲ ਮੁਕੰਮਲ ਹੋਈ ਇਸ ਚੋਣ ਪ੍ਰਕਿਰਿਆ 'ਚ ਜਥੇਦਾਰ ਮੇਘ ਸਿੰਘ ਗੁਆਰਾ ਦੀ ਸੂਝਵਾਨ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ 7 ਮੈਂਬਰ ਅਤੇ ਆਮ ਆਦਮੀ ਪਾਰਟੀ ਦੇ 4 ਮੈਂਬਰ ਚੁਣੇ ਗਏ | ਨਵੀਂ ਚੁਣੀ ਗਈ ਪ੍ਰਬੰਧਕ ਕਮੇਟੀ ਵਿਚ ਪਿੰਡ ਗੁਆਰਾ ਤੋਂ ਮਾ. ਦਲਵਿੰਦਰ ਸਿੰਘ, ਲਖਵੀਰ ਸਿੰਘ ਲੱਖਾ, ਮਾਲਵਿੰਦਰ ਸਿੰਘ ਮਾਲੀ, ਹਾਕਮ ਸਿੰਘ, ਤੇਜਾ ਸਿੰਘ, ਸੁਰਜੀਤ ਸਿੰਘ, ਪਰਮਜੀਤ ਕੌਰ, ਗਗਨ ਸਿੰਘ ਅਤੇ ਪਿੰਡ ਸਲਾਰ ਤੋਂ ਮਨਜੀਤ ਸਿੰਘ ਰੌਕੀ, ਸਿਮਰਨਦੀਪ ਸਿੰਘ ਨੋਨੀ ਤੇ ਬਲਵੀਰ ਕੌਰ ਆਦਿ ਸ਼ਾਮਲ ਹਨ | ਇਸ ਮੌਕੇ ਜਥੇਦਾਰ ਮੇਘ ਸਿੰਘ ਗੁਆਰਾ ਸਾਬਕਾ ਚੇਅਰਮੈਨ, ਸਰਪੰਚ ਤਰਸਪਾਲ ਸਿੰਘ, ਸਰਪੰਚ ਗੁਰਵਿੰਦਰ ਸਿੰਘ ਸਲਾਰ, ਸਾਬਕਾ ਸਰਪੰਚ ਗਮਦੂਰ ਸਿੰਘ ਸਲਾਰ, ਜਗਜੀਤ ਸਿੰਘ, ਟੇਕ ਸਿੰਘ ਸਲਾਰ, ਲਾਭ ਸਿੰਘ, ਪਰਮਜੀਤ ਸਿੰਘ ਗੁਆਰਾ, ਜਗਦੀਪ ਸਿੰਘ ਪੰਧੇਰ, ਜੁਗਰਾਜ ਸਿੰਘ ਸਲਾਰ, ਡਾ. ਮਨਜੋਤ ਸਿੰਘ, ਬਲਦੇਵ ਸਿੰਘ ਸੰਘਾ, ਹਰਦੀਪ ਸਿੰਘ ਗੁਆਰਾ, ਗੁਰਬਚਨ ਸਿੰਘ, ਰਜਿੰਦਰ ਸਿੰਘ ਸਲਾਰ, ਦਵਿੰਦਰ ਸਿੰਘ ਸਲਾਰ, ਛੋਟਾ ਸਿੰਘ, ਸਰਵਜੀਤ ਸਿੰਘ, ਗੁਰਜੀਤ ਸਿੰਘ ਸਲਾਰ, ਸਤਵੰਤ ਸਿੰਘ, ਹਰਦੀਪ ਸਿੰਘ, ਜਗਦੀਪ ਸਿੰਘ ਸਲਾਰ ਅਤੇ ਬਲਦੇਵ ਸਿੰਘ ਪੰਚ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ, ਜਿਨ੍ਹਾਂ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਵਿੱਤ ਮੰਤਰੀ ਨੇ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਨੂੰ ਦਿੱਤੀ ਵਧਾਈ ਅਗਲੀ ਖ਼ਬਰ ਮੰਦਬੁੱਧੀ ਮਰੀਜ਼ ਦੀ ਠੀਕ ਹੋਣ ਉਪਰੰਤ ਪਿੰਗਲਵਾੜਾ ਤੋਂ ਘਰ ਵਾਪਸੀ ਹੋਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।