11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਮੀਟਿੰਗ ਦੌਰਾਨ ਨੰਬਰਦਾਰਾਂ ਨੇ ਵਿਚਾਰੇ ਮਸਲੇ <br/>

ਅਜੀਤ ਡੈਸਕ 06-03-2026
ਸੰਗਰੂਰ, 5 ਮਾਰਚ (ਅਮਨਦੀਪ ਸਿੰਘ ਬਿੱਟਾ) - ਪੰਜਾਬ ਨੰਬਰਦਾਰਾਂ ਯੂਨੀਅਨ ਸੰਗਰੂਰ ਦੀ ਜ਼ਿਲ੍ਹਾ ਬਾਡੀ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਅਕਾਲਗੜ੍ਹ ਸਾਹਿਬ ਮਹਾਂਵੀਰ ਚੌਕ ਸੰਗਰੂਰ ਵਿਖੇ ਜ਼ਿਲ੍ਹਾ ਪ੍ਰਧਾਨ ਸ੍ਰ. ਕਰਮਜੀਤ ਸਿੰਘ ਨਮੋਲ ਪ੍ਰਧਾਨਗੀ ਹੇਠ ਹੋਈ ਅੱਜ ਵੀ ਮੀਟਿੰਗ ਵਿਚ ਜ਼ਿਲ੍ਹਾ ਸੰਗਰੂਰ ਦੇ ਸਮੂਹ ਨੰਬਰਦਾਰਾ ਨੂੰ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਵਲੋਂ ਹੋਲੇ ਮੁਹੱਲੇ ਦੀਆਂ ਵਧਾਈਆਂ ਦਿੱਤੀਆਂ | ਇਸ ਮੀਟਿੰਗ ਵਿਚ ਯੂਨੀਅਨ ਦੀਆਂ ਪੁਰਾਣੀਆਂ ਦੋਵੇਂ ਮੰਗਾਂ ਮਾਣਮੱਤਾ ਦੁੱਗਣਾ ਕਰਨ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਮੰਗਾ ਆਮ ਆਦਮੀ ਪਾਰਟੀ ਵਲੋਂ ਆਪਣੇ ਚੋਣ ਮੈਨੀਫੈਸਟੋ ਦੇ 13 ਨੁਕਾਤੀ ਪ੍ਰੋਗਰਾਮ ਵਿਚ ਮੰਨੀਆਂ ਹੋਈਆ ਹਨ ਪ੍ਰੰਤੂ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਨੇ ਇੱਕ ਵੀ ਮੀਟਿੰਗ ਸਾਡੀ ਯੂਨੀਅਨ ਨਾਲ ਨਹੀ ਕੀਤੀ ਅਤੇ ਨਾ ਹੀ ਦੋਵੇਂ ਮੰਗਾਂ ਲਾਗੂ ਕੀਤੀਆਂ ਹਨ | ਜੇਕਰ ਸਰਕਾਰ ਨੇ ਮੰਗਾਂ ਹੁਣ ਵੀ ਨਾ ਮੰਨੀਆਂ ਤਾਂ ਇਹ ਯੂਨੀਅਨ ਸਰਕਾਰ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ | ਸ੍ਰ. ਕੁਲਦੀਪ ਸਿੰਘ ਨੰਬਰਦਾਰ ਕਿਲਾ ਭਰੀਆ ਨੂੰ ਨੰਬਰਦਾਰ ਬਣਨ ਸਨਮਾਨਿਤ ਕੀਤਾ ਗਿਆ | ਇਸ ਮੀਟਿੰਗ ਪ੍ਰਧਾਨ ਕਰਮਜੀਤ ਨਮੋਲ ਤੋਂ ਇਲਾਵਾ ਕੇਸਰ ਸਿੰਘ ਪ੍ਰਧਾਨ ਧੂਰੀ, ਜਾਗਰ ਸਿੰਘ ਬੰਗਾਵਾਲੀ ਸੰਗਰੂਰ, ਮਨਜੀਤ ਸਿੰਘ ਪ੍ਰਧਾਨ ਲਹਿਰਾਗਾਗਾ, ਅਮਨਦੀਪ ਸਿੰਘ ਪ੍ਰਧਾਨ ਚੀਮਾ, ਕੇਸਰ ਸਿੰਘ ਜੱਖਲਾ ਧੂਰੀ, ਪਰਮਜੀਤ ਸਿੰਘ ਕਿਲਾ ਭਰੀਆ ਪ੍ਰਧਾਨ ਲੌਂਗੋਵਾਲ ਸਾਰੇ ਤਹਿਸੀਲ ਪ੍ਰਧਾਨ ਹਾਜ਼ਰ ਹੋਏ | ਇਨ੍ਹਾਂ ਤੋਂ ਇਲਾਵਾ ਪ੍ਰੀਤਮ ਸਿੰਘ ਸੈਣੀ ਸੰਗਰੂਰ ਅਮਰੀਕ ਸਿੰਘ ਚੀਮਾ, ਸੁਖਵਿੰਦਰ ਸਿੰਘ ਸੰਗਰੂਰ, ਰਵਿੰਦਰ ਸਿੰਘ ਲਿੱਦੜਾ, ਹਰੀ ਸਿੰਘ ਈਲਵਾਲ, ਜਸਵਿੰਦਰ ਸਿੰਘ ਸੰਗੀਤਵਾਲਾ, ਧੀਰਜ ਸਿੰਘ ਖਿੱਲਰੀਆਂ, ਕਿ੍ਸ਼ਨ ਸਿੰਘ ਰੂਪਾਹੇੜੀ, ਰਘਵੀਰ ਸਿੰਘ ਰੁਪਾਹੇੜੀ, ਦਲਬਾਰਾ ਸਿੰਘ ਕਾਂਝਲਾ, ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਸੰਗਰੂਰ, ਜਸਵਿੰਦਰ ਸਿੰਘ ਸੰਗੀਤਵਾਲਾ, ਭੁਪਿੰਦਰ ਸਿੰਘ ਖਿਲਰੀਆਂ, ਜਸਪਾਲ ਸਿੰਘ ਕਾਂਝਲਾ, ਜੋਗਿੰਦਰ ਸਿੰਘ ਪਲਾਸੌਰ, ਗੁਰਤੇਜ ਸਿੰਘ ਸਤੌਜ ਹਾਜ਼ਰ ਹੋਏ ਸੁਖਮਿੰਦਰ ਸਿੰਘ ਖੇੜੀ, ਨਛੱਤਰ ਸਿੰਘ ਤੋਲੇਵਾਲ ਸਰਪ੍ਰਸਤ, ਨੰਬਰਦਾਰ ਕੁਲਦੀਪ ਸਿੰਘ ਕਿਲਾ ਭਰੀਆ, ਮਹਿੰਦਰ ਸਿੰਘ ਰੂਪਾਹੇੜੀ, ਕੁਲਦੀਪ ਸਿੰਘ ਬਾਲੀਆ, ਸੁਖਜਿੰਦਰ ਸਿੰਘ ਬਾਲੀਆ, ਅਵਤਾਰ ਸਿੰਘ ਝਨੇੜੀ, ਬਲਵਿੰਦਰ ਸਿੰਘ ਸੇਰੋਂ, ਕੁਲਦੀਪ ਸਿੰਘ ਕਾਂਝਲਾ, ਹਰਜੀਤ ਸਿੰਘ ਈਲਵਾਲ, ਈਸ਼ਰ ਸਿੰਘ ਦੁੱਗਾਂ, ਸੁਖਪਾਲ ਸਿੰਘ ਮੰਗਵਾਲ, ਨਛੱਤਰ ਸਿੰਘ, ਨੰਬਰਦਾਰ ਸੂਬਾ ਸਿੰਘ ਰੱਤੋਕੇ, ਦਿਲਦਾਰ ਸਿੰਘ ਰੱਤੋਕੇ, ਹਾਕਮ ਸਿੰਘ ਕਿਲਾ ਭਰੀਆ ਅਤੇ ਹਰਜਿੰਦਰ ਸਿੰਘ ਮੂਲੋਵਾਲ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਪੈਨਸ਼ਨਰ ਬੁਢਾਪੇ 'ਚ ਸੜਕਾਂ 'ਤੇ ਉਤਰਨ ਲਈ ਮਜਬੂਰ <br/> ਅਗਲੀ ਖ਼ਬਰ ਗੁ: ਈਸ਼ਰ ਪ੍ਰਕਾਸ਼ ਬੇਗੋਵਾਲ ਵਿਖੇ ਕਰਵਾਇਆ 8 ਰੋਜ਼ਾ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।