09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜਥੇ: ਇੰਦਰਜੀਤ ਸਿੰਘ ਤੂਰ ਨੰੂ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੀਤ ਬਣਾਉਣ 'ਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ <br/>

ਅਜੀਤ ਡੈਸਕ 29-03-2026
ਭਵਾਨੀਗੜ੍ਹ, 28 ਮਾਰਚ, (ਰਣਧੀਰ ਸਿੰਘ ਫੱਗੂਵਾਲਾ)-ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸਥਾਨਕ ਗੁਰਦੁਆਰਾ ਪਾਤਿਸ਼ਾਹੀ ਨੌਵੀਂ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਇੰਦਰਜੀਤ ਸਿੰਘ ਤੂਰ ਨੂੰ ਪਾਰਟੀ ਦਾ ਸੂਬਾ ਮੀਤ ਪ੍ਰਧਾਨ ਬਣਾਉਣ 'ਤੇ ਇਲਾਕਾ ਵਿਚ ਖ਼ੁਸ਼ੀ ਦੀ ਲਹਿਰ ਪਾਈ ਗਈ | ਜਥੇ: ਇੰਦਰਜੀਤ ਸਿੰਘ ਤੂਰ ਸ਼ਹਿਰ ਦੇ ਟਕਸਾਲੀ ਅਕਾਲੀ ਆਗੂ ਹਨ, ਜੋ ਹਮੇਸ਼ਾ ਸ਼ੋ੍ਰਮਣੀ ਅਕਾਲੀ ਦਲ ਨਾਲ ਜੁੜ ਕੇ ਦਲ ਦੀ ਹਰ ਲੜਾਈ ਅਤੇ ਹਰ ਚੋਣ ਵਿਚ ਅੱਗੇ ਹੋ ਕੇ ਅਹਿਮ ਰੋਲ ਨਿਭਾਉਂਦੇ ਆ ਰਹੇ ਹਨ | ਇਨ੍ਹਾਂ ਦੀ ਨਿਯੁਕਤੀ 'ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਸਾਬਕਾ ਪ੍ਰਬੰਧਕੀ ਮੈਂਬਰ ਗੁਰਬਚਨ ਸਿੰਘ ਬਚੀ, ਅਜੈਬ ਸਿੰਘ ਗਹਿਲਾਂ, ਹਰਜੀਤ ਸਿੰਘ ਬੀਟਾ, ਰਵਜਿੰਦਰ ਸਿੰਘ ਕਾਕੜਾ, ਕੁਲਵੰਤ ਸਿੰਘ ਜੌਲੀਆਂ, ਸਤਿਗੁਰ ਸਿੰਘ ਮਸਾਣੀ, ਬਲਜਿੰਦਰ ਸਿੰਘ ਗੋਗੀ ਚੰਨੋਂ, ਹਰਦੇਵ ਸਿੰਘ ਕਾਲਾਝਾੜ, ਕੁਲਦੀਪ ਸਿੰਘ ਤੂਰ ਪੱਤੀ, ਕੁਲਦੀਪ ਸਿੰਘ ਨਾਗਰੀ, ਸੁਰਜੀਤ ਸਿੰਘ ਫੌਜੀ, ਗੁਰਤੇਜ ਸਿੰਘ ਚਹਿਲ, ਸੁਖਦੇਵ ਸਿੰਘ ਮਾਨ, ਹਰੀ ਸਿੰਘ ਚਹਿਲ, ਨਿਹਾਲ ਸਿੰਘ ਨੰਦਗੜ੍ਹ, ਧਨਮਿੰਦਰ ਸਿੰਘ ਭੱਟੀਵਾਲ, ਜਗਦੀਸ਼ ਸਿੰਘ ਬਲਿਆਲ, ਚਮਕੌਰ ਸਿੰਘ ਸਰਾਓ, ਗੁਰਜੀਤ ਸਿੰਘ ਗੱਗੀ ਸਾਬਕਾ ਸਰਪੰਚ, ਗੋਬਿੰਦਰ ਸਿੰਘ ਗਰੇਵਾਲ, ਵਰਖਾ ਸਿੰਘ ਮੁਨਸ਼ੀਵਾਲਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਆਗੂਆਂ ਨੇ ਜਥੇ: ਤੂਰ ਨੂੰ ਇਹ ਵੱਡਾ ਮਾਣ ਦੇਣ 'ਤੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਜਥੇ: ਤੂਰ ਨੂੰ ਵਧਾਈ ਦਿੱਤੀ |

ਪਿਛਲੀ ਖ਼ਬਰ ਸੁਖਬੀਰ ਬਾਦਲ ਅੱਜ ਪੁੱਜਣਗੇ ਲੌਂਗੋਵਾਲ <br/> ਅਗਲੀ ਖ਼ਬਰ ਚੀਮਾ ਸੈਕੰਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।