10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਇੱਟ ਦੇ ਭਾਅ ਅਸਮਾਨੀ ਚੜੇ੍ਹ, ਮੱਧ ਵਰਗੀ ਪਰਿਵਾਰਾਂ ਨੂੰ ਆਪਣੇ ਮਕਾਨ ਬਣਾਉਣ ਦੀ ਚਿੰਤਾ ਸਤਾਉਣ ਲੱਗੀ

ਅਜੀਤ ਡੈਸਕ 29-03-2026
ਲੌਂਗੋਵਾਲ, 28 ਮਾਰਚ (ਸ.ਸ. ਖੰਨਾ)-ਅੱਜ ਵਿਗਿਆਨਕ ਯੁੱਗ ਦੇ ਅੰਦਰ ਮਹਿੰਗਾਈ ਦੀ ਦਰ ਪਰਾਲੀ ਦੀ ਅੱਗ ਦੀ ਵਾਂਗੂੰ ਅਸਮਾਨੀ ਚੜ੍ਹ ਗਈ ਹੈ | ਜਿੱਥੇ ਹਰ ਇੱਕ ਮੱਧ ਵਰਗੀ ਪਰਿਵਾਰ ਦੀ ਪਹੁੰਚ ਤੋਂ ਹਰ ਇੱਕ ਵਸਤੂ ਦੂਰ ਹੁੰਦੀ ਜਾ ਰਹੀ ਹੈ | ਜਿਸ ਦੀ ਤਾਜ਼ਾ ਮਿਸਾਲ ਪਿੰਡਾਂ ਤੇ ਕਸਬਿਆਂ ਵਿੱਚ ਵੇਖਣ ਨੂੰ ਮਿਲ ਰਹੀ ਹੈ ਕਿ ਘਰ ਬਣਾਉਣ ਦੇ ਲਈ ਵਰਤੀਆਂ ਜਾਣ ਵਾਲੀਆਂ ਭੱਠੇ ਦੀਆਂ ਇੱਟਾਂ ਇਹਨਾਂ ਪਰਿਵਾਰਾਂ ਦੀ ਪਹੁੰਚ ਤੋਂ ਕਿਤੇ ਦੂਰ ਹੋ ਗਈਆਂ ਹਨ | ਜਿਸ ਦਾ ਅੱਜ ਰੇਟ ਪ੍ਰਤੀ ਇੱਕ ਹਜ਼ਾਰ ਇੱਟ ਤਕਰੀਬਨ ਸਾਢੇ ਅੱਠ ਹਜ਼ਾਰ ਤੋਂ ਲੈ ਨੌਂ ਹਜ਼ਾਰ ਰੁਪਏ ਤੱਕ ਭੱਠਾਂ ਮਾਲਕਾਂ ਵੱਲੋਂ ਵੇਚੀ ਜਾ ਰਹੀ ਹੈ | ਭੱਠਾ ਮਾਲਕਾ ਵੱਲੋਂ ਇੱਟਾਂ ਦੇ ਰੇਟ ਅਸਮਾਨੀ ਚਾੜ ਦਿੱਤੇ ਗਏ ਹਨ ਜੋ ਇੱਕ ਆਮ ਦਿਹਾੜੀਦਾਰ ਅਤੇ ਮੱਧ ਵਰਗੀ ਪਰਿਵਾਰ ਜਿਹੜਾ ਕਿ ਆਪਣੇ ਪਰਿਵਾਰ ਦਾ ਸਹੀ ਪਾਲਣ ਪੋਸ਼ਣ ਕਰਨ ਤੋਂ ਵੀ ਅਸਮਰਥ ਹੈ ਉਸ ਦੇ ਲਈ ਆਪਣਾ ਘਰ ਬਣਾਉਣਾ ਤਾਂ ਬਹੁਤ ਦੂਰ ਗੱਲ ਉਹ ਇੱਕ ਕਮਰਾ ਤੱਕ ਵੀ ਨਹੀਂ ਖੜ੍ਹਾ ਕਰ ਸਕਦਾ | ਅੱਜ ਮਹਿੰਗਾਈ ਦੇ ਜ਼ਮਾਨੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਇੱਕ ਪਾਸੇ ਇੱਟਾਂ ਦੇ ਭਾਅ ਇੰਨੇ ਕੁ ਅਸਮਾਨੀ ਚੜੇ੍ਹ ਹੋਏ ਹਨ ਕਿ ਉਹ ਇਨ੍ਹਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ਜੇਕਰ ਇਹੀ ਇੱਟ ਬਣਾਉਣ ਅਤੇ ਪਕਾਉਣ ਵਾਲੇ ਮਜ਼ਦੂਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਮਿਹਨਤਾਨਾ ਇਨ੍ਹਾਂ ਘੱਟ ਹੈ ਕਿ ਉਹ ਦੋ ਵਕਤ ਦੀ ਰੋਟੀ ਤੋਂ ਬਿਨਾ ਉਹ ਹੋਰ ਆਪਣੇ ਪਰਿਵਾਰ ਦੀਆਂ ਘਰੇਲੂ ਲੋੜਾਂ ਵੀ ਪੂਰੀਆਂ ਨਹੀਂ ਕਰ ਸਕਦੇ ਮੱਧ ਵਰਗੀ ਲੋਕਾਂ ਦੇ ਪਰਿਵਾਰਾਂ ਅੰਦਰ ਆਪਣੇ ਮਕਾਨ ਬਣਾਉਣ ਦੇ ਲਈ ਇਸ ਗੱਲ ਦੀ ਚਿੰਤਾ ਛਿੜੀ ਹੋਈ ਹੈ ਕਿ ਉਹ ਅੱਤ ਦੀ ਮਹਿੰਗਾਈ ਵਾਲੇ ਯੁੱਗ ਵਿੱਚ ਕਦੇ ਵੀ ਆਪਣਾ ਮਕਾਨ ਨਹੀਂ ਬਣਾ ਸਕਣਗੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੇਕਰ ਇਹਨਾਂ ਮੱਧ ਵਰਗੀ ਪਰਿਵਾਰਾਂ ਦੇ ਸਿਰ ਦੇ ਉੱਪਰ ਛੱਤ ਨਾ ਹੋਈ ਤਾਂ ਇਨ੍ਹਾਂ ਦਾ ਜਿਉਣਾ ਕਿੰਨਾ ਅÏਖਾ ਹੋਵੇਗਾ ਇਹ ਤਾਂ ਫਿਰ ਉਹ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ |
ਪਿਛਲੀ ਖ਼ਬਰ ਕੁੱਟਮਾਰ ਦੇ ਮਾਮਲੇ ਵਿਚ ਤਿੰਨ ਵਿਅਕਤੀ ਬਰੀ ਅਗਲੀ ਖ਼ਬਰ ਹਲਕਾ ਅਮਰਗੜ੍ਹ ਅੰਦਰ ਅਕਾਲੀ ਦਲ (ਬ) ਨੂੰ ਲੱਗਿਆ ਝਟਕਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।