07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਉਦਾਸੀਨ ਆਸ਼ਰਮ ਇਮਾਮਗੜ੍ਹ ਵਿਖੇ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ

ਅਜੀਤ ਡੈਸਕ 12-04-2026
ਮਲੇਰਕੋਟਲਾ, 11 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ) - ਉਦਾਸੀਨ ਆਸ਼ਰਮ ਇਮਾਮਗੜ੍ਹ ਦੇ ਗੱਦੀਨਸ਼ੀਨ ਮਹੰਤ ਹਰਪਾਲ ਦਾਸ ਦੀ ਸਰਪ੍ਰਸਤੀ ਹੇਠ ਡਾਕਟਰ ਜਗਦੀਪ ਕੌਰ ਅਹੂਜਾ ਦੀ ਪ੍ਰਧਾਨਗੀ ਹੇਠ ਉਪਰੋਕਤ ਆਸ਼ਰਮ ਵਿਖੇ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਮੌਕੇ ਸਰਦਾਰ ਕੁਲਵੰਤ ਸਿੰਘ ਬੂੰਗਾ ਦੀ ਪੁਸਤਕ 'ਅਤੀਤ' 'ਚ ਡੁੱਬਿਆ ਵਰਤਮਾਨ 'ਤੇ ਸਰਬਾਂਗੀ ਲੇਖਕ ਸਰਦਾਰ ਸੁਖਦੇਵ ਸਿੰਘ ਅÏਲਖ ਨੇ ਵਿਸਥਾਰ ਸਹਿਤ ਵਿਚਾਰ ਪ੍ਰਗਟ ਕੀਤੇ | ਡਾਕਟਰ ਜਗਦੀਪ ਕੌਰ ਪ੍ਰਧਾਨ ਦੀ ਪੁਸਤਕ 'ਰਿਸ਼ਤਿਆਂ ਦੇ ਇਰਦ ਗਿਰਦ' ਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਹੋਇਆ | ਦੋਵੇਂ ਸਾਹਿਤਕਾਰਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ | ਇਹ ਕਾਵਿ ਸੰਗ੍ਰਹਿ ਪੰਜਾਬੀ ਮਾਂ ਬੋਲੀ ਦੇ ਮਾਣ-ਸਨਮਾਨ ਵਿਚ ਵਾਧਾ ਕਰਦੇ ਹਨ | ਬਹੁਤ ਸਾਰੇ ਕਵੀ ਇਕੱਤਰ ਹੋਏ ਅਤੇ ਆਪਣੀਆਂ ਰਚਨਾਵਾਂ ਸਬੰਧੀ ਸਾਂਝ ਪਾਈ | ਇਸ ਮੌਕੇ ਮਹੰਤ ਹਰਪਾਲ ਦਾਸ, ਡਾਕਟਰ ਜਗਦੀਪ ਕੌਰ ਅਹੂਜਾ, ਹਰਬੰਸ ਸਿੰਘ ਦੌਦ ਜਨਰਲ ਸਕੱਤਰ, ਸੁਖਦੇਵ ਸਿੰਘ ਅÏਲਖ, ਡਾਕਟਰ ਰਾਕੇਸ਼ ਸ਼ਰਮਾ, ਕੁਲਵੰਤ ਸਿੰਘ ਬੂੰਗਾ, ਦਿਲਸ਼ਾਦ ਜਮਾਲਪੁਰੀ, ਕੇਵਲ ਸਿੰਘ ਮਹਿਰਮ, ਮੁਖਤਿਆਰ ਸਿੰਘ ਅਲਾਲ, ਪਿ੍ੰਸੀਪਲ ਕਮਲੇਸ਼, ਮੀਤ ਸਕਰੌਦੀ, ਨਾਇਬ ਸਿੰਘ ਬੁੱਕਣਵਾਲ ਪ੍ਰਧਾਨ, ਬਲਰਾਜ ਸਿੰਘ ਦੌਲੋਵਾਲ, ਗੁਰਨਾਮ ਸਿੰਘ, ਸਿੰਘ ਸਟੂਡੀਓ, ਨਿਰਮਲ ਸਿੰਘ ਫਲੌਂਡ, ਅਨੂਪ ਇੰਦਰ ਕੌਰ, ਮਨਜੀਤ ਕੌਰ ਸੰਧੂ, ਮਨਪ੍ਰੀਤ ਕੌਰ ਢੀਂਡਸਾ ਆਦਿ ਨੇ ਰਚਨਾਵਾਂ ਪੜ੍ਹੀਆਂ | ਅੰਤ ਵਿਚ ਡਾਕਟਰ ਜਗਦੀਪ ਕੌਰ ਅਹੂਜਾ ਨੇ ਰੱਬੀ ਰੂਹ ਮਹੰਤ ਹਰਪਾਲ ਦਾਸ ਦਾ ਸਨਮਾਨ ਕੀਤਾ ਗਿਆ ਅਤੇ ਮਹੰਤ ਹਰਪਾਲ ਦਾਸ ਵੱਲੋਂ ਕੁਲਵੰਤ ਸਿੰਘ ਬੂੰਗਾ ਅਤੇ ਡਾਕਟਰ ਜਗਦੀਪ ਕੌਰ ਅਹੂਜਾ ਦਾ ਸਨਮਾਨ ਕੀਤਾ ਗਿਆ | ਸਾਰੇ ਕਵੀਆਂ ਅਤੇ ਕਵਿੱਤਰੀਆਂ ਦਾ ਸਨਮਾਨ ਕੀਤਾ ਗਿਆ ਅਤੇ ਅਖੀਰ ਵਿਚ ਮਹੰਤ ਹਰਪਾਲ ਦਾਸ ਵੱਲੋਂ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ |
ਪਿਛਲੀ ਖ਼ਬਰ ਗੋਡੇ ਬਦਲੀ ਕਰਵਾਉਣ ਲਈ ਪ੍ਰਵਾਸੀ ਭਾਰਤੀਆਂ ਲਈ ਪਸੰਦੀਦਾ ਮੰਜ਼ਿਲ ਬਣਿਆ ਅਨਹਦ ਕਲੀਨਿਕ ਗਿੱਲ ਅਗਲੀ ਖ਼ਬਰ ਦੇਸ਼ ਭਗਤ ਕਾਲਜ ਬਰੜਵਾਲ ਵਿੱਚ ਪੰਜਾਬੀ ਸਾਹਿਤ ਦੇ ਸਮਕਾਲੀ ਝੁਕਾਅ 'ਤੇ ਰਾਸ਼ਟਰੀ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।