07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਰਕਾਰੀ ਕਾਲਜ ਅਮਰਗੜ੍ਹ 'ਚ ਅਥਲੈਟਿਕ ਮੀਟ ਕਰਵਾਈ <br/>

ਅਜੀਤ ਡੈਸਕ 12-04-2026
ਅਮਰਗੜ੍ਹ, 11 ਅਪ੍ਰੈਲ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਸਰਕਾਰੀ ਕਾਲਜਾਂ ਅਮਰਗੜ੍ਹ ਵਿਖੇ ਪਿ੍ੰਸੀਪਲ ਪ੍ਰੋ. ਨਿਸ਼ਠਾ ਤਿ੍ਪਾਠੀ ਦੀ ਅਗਵਾਈ ਤੇ ਡਾਇਰੈਕਟਰ ਆਫ਼ ਮੀਟ ਡਾ. ਤੇਜਿੰਦਰ ਸਿੰਘ ਸੇਖੋਂ ਦੀ ਦੇਖ ਰੇਖ ਹੇਠ ਕਾਲਜ ਦੀ ਗਿਆਰ੍ਹਵੀਂ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ | ਮੁੱਖ ਮਹਿਮਾਨ ਡਾ. ਹਰਦੀਪ ਸਿੰਘ ਸੇਵਾਮੁਕਤ ਪਿ੍ੰਸੀਪਲ ਸਰਕਾਰੀ ਕਾਲਜ ਮਾਨਸਾ ਦੁਆਰਾ ਮੀਟ ਦਾ ਉਦਘਾਟਨ ਵਿਸ਼ੇਸ਼ ਮਹਿਮਾਨ ਸ੍ਰ. ਸਵਰਨਜੀਤ ਸਿੰਘ (ਐਮ.ਡੀ. ਲੈਂਡ ਫੋਰਸ ਅਮਰਗੜ੍ਹ) ਤੇ ਸ਼ਹਿਰ ਦੇ ਪਤਵੰਤਿਆਂ ਦੀ ਭਰਵੀਂ ਹਾਜ਼ਰੀ ਵਿੱਚ ਕੀਤਾ ਗਿਆ | ਵਿਦਿਆਰਥੀਆਂ ਦੇ ਭਾਗ ਲੈਣ ਦੇ ਉਤਸ਼ਾਹ ਨਾਲ ਇਹ ਮੀਟ ਯਾਦਗਾਰੀ ਹੋ ਨਿੱਬੜੀ | ਬੈਜ ਸੈਰੇਮਨੀ, ਦੋ ਸਾਲ ਤੋਂ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਕਾਲਜ ਦੀ ਹਾਕੀ ਟੀਮ ਦੇ ਕਪਤਾਨ ਸੁਖਜੀਤ ਸਿੰਘ ਗੱਡੂ ਦੀ ਅਗਵਾਈ ਵਿੱਚ ਹੋਏ ਮਾਰਚ ਪਾਸਟ ਤੋਂ ਸਲਾਮੀ ਲਈ | ਕਾਲਜ ਦੀ ਬੈੱਸਟ ਅਥਲੀਟ ਰਹੀ ਮਨਦੀਪ ਕੌਰ ਨੇ ਖਿਡਾਰੀਆਂ ਵੱਲੋਂ ਸੱਚੀ ਖੇਡ ਭਾਵਨਾ ਨਾਲ ਭਾਗ ਲੈਣ ਦੀ ਸਹੁੰ ਚੁੱਕੀ | ਮੁੱਖ ਮਹਿਮਾਨ ਵੱਲੋਂ ਅਥਲੈਟਿਕਸ ਮੀਟ ਸ਼ੁਰੂ ਕਰਨ ਦੀ ਘੋਸ਼ਣਾ, ਝੰਡਾ ਲਹਿਰਾਉਣ, ਗ਼ੁਬਾਰਿਆਂ ਨਾਲ ਕਾਲਜ ਲੋਗੋ ਛੱਡਣ, ਪਿ੍ੰਸੀਪਲ ਸਾਹਿਬ ਦੇ ਜੀ ਆਇਆ ਨੂੰ ਕਹਿਣ ਉਪਰੰਤ ਸ਼ਹਿਰ ਦੀਆਂ ਪ੍ਰਸਿੱਧ ਸ਼ਖ਼ਸੀਅਤਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਦੇ ਕੁੰਜੀਵਤ ਭਾਸ਼ਣ ਨਾਲ ਇਹ ਦਿਨ ਯਾਦਗਾਰੀ ਬਣ ਗਿਆ | ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਸਰਬਜੀਤ ਸਿੰਘ ਗੋਗੀ ਸਰਪੰਚ, ਪ੍ਰੋ. ਰਵਿੰਦਰ ਸਿੰਘ ਭੰਗੂ, ਰਾਜਿੰਦਰ ਸਿੰਘ ਟੀਨਾ ਸਰਪੰਚ, ਪਿ੍ਤਪਾਲ ਸਿੰਘ ਗੋਲਡੀ, ਜਸਮਿੰਦਰ ਸਿੰਘ, ਝਿਰਮਲ ਸਿੰਘ ਭੁੱਲਰ, ਰਾਜਿੰਦਰ ਸਿੰਘ, ਅਲੂਮਨਾਈ ਐਸੋਸੀਏਸ਼ਨ ਦੇ ਪ੍ਰਧਾਨ ਗੁਰਸ਼ਰਨਜੀਤ ਸਿੰਘ ਗੋਲਡੀ ਨੇ ਮਹਿਮਾਨਾਂ ਵਜੋਂ ਸ਼ਿਰਕਤ ਕਰਕੇ ਖੇਡ ਸਮਾਰੋਹ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ | ਇਸ ਮੌਕੇ ਡਾ. ਅਮਨਦੀਪ ਵਾਤਿਸ਼, ਪ੍ਰੋ. ਬੰਸੀ ਲਾਲ, ਡਾ. ਸੁਖਦੀਪ ਸਿੰਘ, ਡਾ. ਕਾਦੰਬਰੀ ਗਾਸੋ, ਪ੍ਰੋ. ਤਨੁਸ਼ੀ ਜੈਨ, ਪ੍ਰੋ. ਰਮਨਦੀਪ ਕੌਰ, ਪ੍ਰੋ. ਦੀਪਕਾ ਜਿੰਦਲ, ਪ੍ਰੋ. ਸੋਨੀਆ ਗੱਖੜ, ਡਾ. ਕੰਵਲਜੀਤ ਸਿੰਘ, ਪ੍ਰੋ. ਅਨੀਤਾ, ਪ੍ਰੋ. ਸਤਬੀਰ ਕੌਰ, ਸੰਦੀਪ ਸਿੰਘ, ਸੁੱਚਾ ਰਾਮ, ਸੁਖਪਾਲ ਸਿੰਘ, ਨਿੰਮੋ ਦੇਵੀ, ਰਾਜਵੰਤ ਕੌਰ ਨੇ ਅਥਲੈਟਿਕਸ ਮੀਟ ਨੂੰ ਸਫਲ ਬਣਾਉਣ ਵਿੱਚ ਵਧੀਆ ਯੋਗਦਾਨ ਪਾਇਆ | ਇਸ ਮੌਕੇ ਤੇ ਝਿਰਮਲ ਸਿੰਘ ਭੁੱਲਰ, ਸੁਖਚੈਨ ਸਿੰਘ ਤੇ ਸੁੱਚਾ ਰਾਮ ਨੂੰ ਵਿਸ਼ੇਸ਼ ਤੌਰ ਤੇ ਕਾਲਜ ਵੱਲੋਂ ਸਨਮਾਨਿਤ ਕੀਤਾ ਗਿਆ | ਪ੍ਰੋ. ਜਗਜੀਤ ਸਿੰਘ ਹਰੀ ਅਤੇ ਸ੍ਰ. ਗੁਰਦੀਪ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਕੇ ਚੰਗਾ ਰੰਗ ਬੰਨਿ੍ਹਆ | ਅਥਲੈਟਿਕਸ ਮੀਟ ਦੇ ਡਾਇਰੈਕਟਰ ਡਾ. ਤੇਜਿੰਦਰ ਸਿੰਘ ਸੇਖੋਂ ਨੇ ਮੀਟ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਵੱਡੀ ਇਕੱਤਰਤਾ ਦੌਰਾਨ ਭੱਠਾ ਮਜ਼ਦੂਰ ਯੂਨੀਅਨ ਨੇ ਵਿਚਾਰੇ ਮਸਲੇ, ਸਾਬਕਾ ਵਿਧਾਇਕ ਜੋਧਾ ਨੇ ਕੀਤਾ ਸੰਬੋਧਨ ਅਗਲੀ ਖ਼ਬਰ 'ਵਿਸ਼ਵ ਸਿਹਤ ਦਿਵਸ' ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।