18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਸ਼ੇਰਪੁਰ ਦੀ ਯੁਗਤੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਾਨਵੋਕੇਸ਼ਨ ਵਿੱਚ ਮਿਲਿਆ ਗੋਲਡ ਮੈਡਲ

ਅਜੀਤ ਡੈਸਕ 16-04-2026
ਸ਼ੇਰਪੁਰ, 15 ਅਪ੍ਰੈਲ (ਮੇਘ ਰਾਜ ਜੋਸ਼ੀ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਈ 41ਵੀਂ ਕਨਵੋਕੇਸ਼ਨ ਦੌਰਾਨ ਸ਼ੇਰਪੁਰ ਦੀ ਹੋਣਹਾਰ ਵਿਦਿਆਰਥਣ ਯੁਗਤੀ ਨੂੰ ਬੀ.ਏ ਵਿੱਚੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਯੁਗਤੀ, ਜੋ ਕਿ ਵੈਦ ਡਾ. ਪ੍ਰਦੀਪ ਕੁਮਾਰ (ਪੁੱਤਰ ਵਿਸਾਖਾ ਚੰਦ ਚੱਕੀ ਵਾਲੇ) ਦੀ ਪੁਤਰੀ ਨੇ ਸੈਸ਼ਨ 2020-23 ਵਿੱਚ ਪਹਿਲੀ ਪੁਜ਼ੀਸ਼ਨ ਹਾਸਲ ਕਰ ਕੇ ਇਹ ਮਾਣ ਪ੍ਰਾਪਤ ਕੀਤਾ | ਸਮਾਗਮ ਦੌਰਾਨ ਪੰਜਾਬ ਦੇ ਗਵਰਨਰ ਸ੍ਰੀ ਗੁਲਾਬ ਚੰਦ ਕਟਾਰੀਆ ਅਤੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਯੁਗਤੀ ਨੂੰ ਗੋਲਡ ਮੈਡਲ ਅਤੇ ਮੈਰਿਟ ਸਰਟੀਫਿਕੇਟ ਭੇਂਟ ਕਰ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਵਿਤਾ ਸਕੂਲ ਸ਼ੇਰਪੁਰ ਦੇ ਚੇਅਰਮੈਨ ਅਤੇ ਉੱਘੇ ਛੰਦ ਸ਼ਾਸਤਰੀ ਜੰਗ ਸਿੰਘ ਫੱਟੜ ਵੱਲੋਂ ਵੀ ਯੁਗਤੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਭੋਲਾ, ਜੀਵਨ ਕੁਮਾਰ, ਡਾ. ਪ੍ਰਦੀਪ ਕੁਮਾਰ ਅਤੇ ਅਨੂ ਗੁਪਤਾ ਸਮੇਤ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਨੂੰਨ ਸ਼ਲਾਘਾਯੋਗ, ਸੀਨੀਅਰ ਆਪ ਆਗੂ ਮੁੱਖ ਮੰਤਰੀ ਦੇ ਫ਼ੈਸਲ... ਅਗਲੀ ਖ਼ਬਰ ਲੌਂਗੋਵਾਲ ਖੇਤਰ ਵਿਚ ਫਾਇਰ ਬਿ੍ਗੇਡ ਦੇ ਪ੍ਰਬੰਧ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।