10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸੰਗਰੂਰ ਪੁਲਿਸ ਨੇ ਰੇਲਵੇ ਸਟੇਸ਼ਨ ਦੀ ਕੀਤੀ ਅਚਨਚੇਤ ਚੈਕਿੰਗ

ਅਜੀਤ ਡੈਸਕ 19-04-2026
ਸੰਗਰੂਰ, 18 ਅਪ੍ਰੈਲ (ਬਿੱਟਾ) - ਸੰਗਰੂਰ ਪੁਲਿਸ ਵੱਲੋਂ ਐਸ.ਐੱਚ.ਓ. ਸਿਟੀ ਇੰਸਪੈਕਟਰ ਸੁਖਦੀਪ ਸਿੰਘ ਅਤੇ ਐਸ.ਐੱਚ.ਓ. ਸਿਟੀ ਇੰਸਪੈਕਟਰ ਗੁਲਾਬ ਸਿੰਘ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਸੰਗਰੂਰ ਦੀ ਅਚਨਚੇਤ ਚੈਕਿੰਗ ਕੀਤੀ ਗਈ | ਯਾਤਰੀ ਰੇਲਾਂ ਜੋ ਸਟੇਸ਼ਨ ਉੱਪਰ ਰੁੱਕੀਆ ਦੀ ਚੈਕਿੰਗ ਕਰਨ ਦੇ ਨਾਲ-ਨਾਲ ਸਟੇਸ਼ਨ ਉੱਪਰ ਮੌਜੂਦ ਵਾਹਨਾਂ ਦੀ ਪਾਰਕਿੰਗ ਦੀ ਵੀ ਉਚੇਚਾਂ ਤੌਰ ਉੱਤੇ ਚੈਕਿੰਗ ਕੀਤੀ ਗਈ | ਇੰਸਪੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਅਮਨ ਕਾਨੂੰਨ ਦੀ ਹਾਲਤ ਨੂੰ ਬਰਕਰਾਰ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਸਰਗਰਮੀਆਂ ਨੂੰ ਠੱਲ੍ਹ ਪਾਉਣ ਦੇ ਮੰਤਵ ਤਹਿਤ ਇਹ ਅਭਿਆਨ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਤਲਾਸ਼ੀ ਦੌਰਾਨ ਕੋਈ ਸ਼ੱਕੀ ਚੀਜ਼ ਜਾ ਵਸਤੂ ਪੁਲਿਸ ਨਹੀਂ ਮਿਲੀ ਹੈ | ਇਸ ਅਚਨਚੇਤ ਚੈਕਿੰਗ ਵਾਂਗ ਸੰਗਰੂਰ ਦੀ ਹੋਰ ਜਨਤਕ ਥਾਵਾਂ ਦੀਆਂ ਵੀ ਸਮੇਂ ਦਰ ਸਮੇਂ ਚੈਕਿੰਗ ਭਵਿੱਖ ਵਿੱਚ ਵੀ ਜਾਰੀ ਰੱਖਣ ਦੀ ਉਨ੍ਹਾਂ ਦੀ ਗੱਲ ਕੀਤੀ | ਇਸ ਮੌਕੇ ਇੰਸਪੈਕਟਰ ਜੋਗਿੰਦਰ ਸਿੰਘ, ਐਸ.ਐੱਚ.ਓ. ਹਰਵਿੰਦਰ ਸਿੰਘ ਥਾਣਾ ਰੇਲਵੇ ਪੁਲਿਸ, ਜ਼ਿਲ੍ਹਾ ਟਰੈਫ਼ਿਕ ਇੰਚਾਰਜ ਪਵਨ ਕੁਮਾਰ ਸ਼ਰਮਾ, ਸਿਟੀ ਟਰੈਫ਼ਿਕ ਇੰਚਾਰਜ ਜਸਵਿੰਦਰ ਸਿੰਘ ਗਿੰਦਾ ਆਦਿ ਹੋਰ ਅਧਿਕਾਰੀ ਮੌਜੂਦ ਸਨ |
ਪਿਛਲੀ ਖ਼ਬਰ ਸੰਗਰੂਰ ਦੇ ਅੱਠਵੀਂ ਦੇ ਮੈਰਿਟ ਸੂਚੀ ਵਿੱਚ ਆਏ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰ 'ਤੇ ਕੀਤਾ ਸ਼ਾਨਦਾਰ ਸਨਮਾਨ ਅਗਲੀ ਖ਼ਬਰ ਰਜੇਸ਼ ਕੁਮਾਰ ਸਨੇਹੀ ਨੇ ਡੀ. ਐੱਸ. ਪੀ. ਮੂਣਕ ਦਾ ਚਾਰਜ ਸੰਭਾਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।