11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਡੀ.ਸੀ. ਨੂੰ ਦਿੱਤਾ ਮੰਗ-ਪੱਤਰ <br/>

ਅਜੀਤ ਡੈਸਕ 19-04-2026
ਸੁਨਾਮ ਊਧਮ ਸਿੰਘ ਵਾਲਾ, 18 ਅਪ੍ਰੈਲ (ਧਾਲੀਵਾਲ, ਭੁੱਲਰ)-ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ ਸੂਬਾ ਪ੍ਰਧਾਨ ਬਲਬੀਰ ਚੰਦ ਲੌਂਗੋਵਾਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਮਿਲ ਕੇ ਇਕ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਜ਼ਿਲ੍ਹੇ ਦੇ ਪਿੰਡ ਬਖਸ਼ੀਵਾਲਾ ਦੇ ਸਰਕਾਰੀ ਹਾਈ ਸਕੂਲ ਦਾ ਨਾਂ ਗ਼ਦਰ ਲਹਿਰ ਦੀ ਮਹਾਨ ਸੁਤੰਤਰਤਾ ਸੰਗਰਾਮਣ ਗੁਲਾਬ ਕੌਰ ਦੇ ਨਾਂਅ 'ਤੇ ਰੱਖਣ ਦੀ ਮੰਗ ਕੀਤੀ ਗਈ | ਇਸ ਸਮੇਂ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਅਤੇ ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਸੁਨਾਮ ਨੇ ਕਿਹਾ ਕਿ ਮੰਚ ਦੇ ਵਫ਼ਦ ਨੇ ਕਿਹਾ ਬੀਬੀ ਗੁਲਾਬ ਕੌਰ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਹੋਰ ਗ਼ਦਰੀਆਂ ਨਾਲ ਫਿਲੀਪੀਨ ਤੋਂ ਵਾਪਸ ਭਾਰਤ ਆਈ ਸੀ | ਇਨ੍ਹਾਂ ਹੀ ਨਹੀ ਬੀਬੀ ਗੁਲਾਬ ਕੌਰ 'ਤੇ ਦਰਜਨਾਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਹਨ ਜੋ ਡਿਪਟੀ ਕਮਿਸ਼ਨਰ ਨੂੰ ਦਿਖਾਈਆਂ ਗਈਆਂ | ਉਨ੍ਹਾਂ ਕਿਹਾ ਕਿ ਹੋਰਨਾਂ ਸ਼ਹੀਦਾਂ ਦੀ ਤਰਜ਼ 'ਤੇ ਸਰਕਾਰੀ ਸਕੂਲ ਬਖਸ਼ੀਵਾਲਾ ਦੇ ਸਕੂਲ ਦਾ ਨਾਂਅ ਵੀ ਬੀਬੀ ਗੁਲਾਬ ਕੌਰ ਦੇ ਨਾਂਅ 'ਤੇ ਰੱਖਿਆ ਜਾਵੇ | ਇਸ ਮੌਕੇ ਜੁਝਾਰ ਲੌਂਗੋਵਾਲ, ਲਾਭ ਛਾਜਲਾ, ਪਵਨ ਕੁਮਾਰ, ਹਰਗੋਬਿੰਦ ਸ਼ੇਰਪੁਰ, ਗੁਰਚਰਨ ਖੋਖਰ, ਜਗਦੇਵ ਵਰਮਾ, ਚਮਕੌਰ ਮਹਿਲਾਂ, ਸੁਖਜਿੰਦਰ ਸੰਗਰੂਰ, ਪ੍ਰੇਮ ਸਰੂਪ ਤੇ ਗੁਰਦੀਪ ਲਹਿਰਾ ਸ਼ਾਮਿਲ ਸਨ |

ਪਿਛਲੀ ਖ਼ਬਰ ਦੇਸ਼ ਦੀ ਜਨਗਣਨਾ ਪਹਿਲੀ ਵਾਰ ਡਿਜੀਟਲ ਰੂਪ 'ਚ ਕਰਵਾਈ ਜਾ ਰਹੀ-ਰਾਜਦੀਪ ਸਿੰਘ ਬਰਾੜ <br/> ਅਗਲੀ ਖ਼ਬਰ ਬੇਅਦਬੀ ਕਾਨੂੰਨ ਸੰਬੰਧੀ ਪੰਜਾਬ ਸਰਕਾਰ ਸਿਰਫ਼ ਰਾਜਨੀਤੀ ਕਰ ਰਹੀ ਹੈ-ਕਾਮਰੇਡ ਸੇਖੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।