29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਨਵ ਨਿਯੁਕਤ ਪ੍ਰਧਾਨ ਭਪਿੰਦਰ ਸਿੰਘ ਲਾਗੜੀਆ ਦਾ ਸਨਮਾਨ <br/>

ਅਹਿਮਦਗੜ੍ਹ ਵਿਖੇ ਹਲਕਾ ਇੰਚਾਰਜ ਕਾਂਗਰਸ ਸੁਮਿਤ ਸਿੰਘ ਮਾਨ ਦੀ ਅਗਵਾਈ ਵਿਚ ਕਾਂਗਰਸੀ ਆਗੂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਜ਼ਿਲ੍ਹਾ ਮਲੇਰਕੋਟਲਾ ਦੇ ਨਵ- ਨਿਯੁਕਤ ਪ੍ਰਧਾਨ ਭਪਿੰਦਰ ਸਿੰਘ ਲਾਗੜੀਆ ਦੇ ਸਨਮਾਨ ਦੌਰਾਨ ਲੱਡੂ ਵੰਡਦੇ ਹੋਏ | ਤਸਵੀਰ: ਰਣਧੀਰ ਸਿੰਘ ਮਹੋਲੀ <br/> 29-04-2026
ਅਹਿਮਦਗੜ੍ਹ, ਅਮਰਗੜ੍ਹ, 28 ਅਪ੍ਰੈਲ (ਰਣਧੀਰ ਸਿੰਘ ਮਹੋਲੀ, ਜਤਿੰਦਰ ਮੰਨਵੀ, ਪਵਿੱਤਰ ਸਿੰਘ) - ਕਾਂਗਰਸ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਤਹਿਤ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਜ਼ਿਲ੍ਹਾ ਮਲੇਰਕੋਟਲਾ ਦੇ ਨਵ ਨਿਯੁਕਤ ਪ੍ਰਧਾਨ ਬਣੇ ਭਪਿੰਦਰ ਸਿੰਘ ਲਾਗੜੀਆ ਨੂੰ ਅਹਿਮਦਗੜ੍ਹ ਪੁੱਜਣ 'ਤੇ ਕਾਂਗਰਸੀ ਆਗੂਆਂ ਵਲੋਂ ਸੁਮਿਤ ਸਿੰਘ ਮਾਨ ਦੀ ਅਗਵਾਈ ਵਿਚ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਕਾਂਗਰਸ ਹਲਕਾ ਇੰਚਾਰਜ ਸਮਿਤ ਸਿੰਘ ਮਾਨ ਬੁਲਾਰਾ ਆਲ ਇੰਡੀਆ ਕਾਂਗਰਸ ਨੇ ਕਿਹਾ ਕਿ ਕਾਂਗਰਸ ਪਾਰਟੀ ਇਮਾਨਦਾਰ ਮਿਹਨਤੀ ਅਤੇ ਪਾਰਟੀ ਲਈ ਕੰਮ ਕਰਨ ਵਾਲੇ ਆਗੂਆਂ ਅਤੇ ਵਰਕਰਾਂ ਨੂੰ ਹਮੇਸ਼ਾ ਮਾਣ ਸਤਿਕਾਰ ਦਿੰਦੀ ਹੈ | ਉਨ੍ਹਾਂ ਵਲੋਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਪ੍ਰਧਾਨ ਜਸਪ੍ਰੀਤ ਸਿੰਘ ਵਲੋਂ ਜਾਰੀ ਕੀਤਾ ਨਿਯੁਕਤੀ ਪੱਤਰ ਭੁਪਿੰਦਰ ਸਿੰਘ ਲਾਂਗੜੀਆ ਨੂੰ ਸੌਂਪਿਆ ਗਿਆ | ਇਸ ਮੌਕੇ ਬਲਾਕ ਪ੍ਰਧਾਨ ਅਹਿਮਦਗੜ੍ਹ ਦੀਪਕ ਸ਼ਰਮਾ, ਓ ਬੀ ਸੀ ਚੇਅਰਮੈਨ ਸਜਿਦ ਖਾਨ, ਪਿ੍ਤਪਾਲ ਸਿੰਘ, ਨਿਰਮਲਜੀਤ ਸਿੰਘ, ਸੰਦੀਪ ਬੱਧਣ, ਮੁਨੀਸ ਸਿੰਗਲਾ, ਜਰਨੈਲ ਵਿਕੀ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਅਕਾਲ ਅਕੈਡਮੀ ਚੀਮਾ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ <br/> ਅਗਲੀ ਖ਼ਬਰ ਆਧੁਨਿਕ ਤੇ ਰਵਾਇਤੀ ਤਰੀਕੇ ਨਾਲ ਕੱਪੜਿਆਂ ਦੀ ਸਜਾਵਟ ਬਾਰੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।