22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸ਼ੋ੍ਰਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਵਿਚ ਸਾਰੇ ਵਾਰਡਾਂ 'ਤੇ ਉਮੀਦਵਾਰ ਖੜ੍ਹੇ ਕਰੇਗਾ-ਅਰਵਿੰਦ ਖੰਨਾ <br/>

ਮੀਟਿੰਗ ਉਪਰੰਤ ਆਗੂਆਂ ਅਤੇ ਵਰਕਰਾਂ ਨਾਲ ਗੱਲਬਾਤ ਕਰਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਅਰਵਿੰਦ ਖੰਨਾ ਅਤੇ ਹੋਰ | ਤਸਵੀਰ: ਰਣਧੀਰ ਸਿੰਘ ਫੱਗੂਵਾਲਾ <br/> 01-05-2026
ਭਵਾਨੀਗੜ੍ਹ, 30 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸ਼ੋ੍ਰਮਣੀ ਅਕਾਲੀ ਦਲ ਨਗਰ ਕੌਂਸਲ ਚੋਣਾਂ ਵਿਚ ਸਾਰੇ ਵਾਰਡਾਂ 'ਤੇ ਉਮੀਦਵਾਰ ਖੜੇ੍ਹ ਕਰੇਗਾ, ਇਹ ਵਿਚਾਰ ਦਲ ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਨੇ ਅਕਾਲੀ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਹਰ ਜਿੱਤਣ ਵਾਲੇ ਵਿਅਕਤੀ ਨੂੰ ਹਰ ਵਾਰਡ ਵਿਚ ਖੜੇ੍ਹ ਕਰਕੇ ਉਹ ਦੀ ਹਰ ਪੱਧਰ 'ਤੇ ਮਦਦ ਕੀਤੀ ਜਾਵੇਗੀ | ਸ਼੍ਰੀ ਖੰਨਾ ਨੇ ਪਿਛਲੇ ਦਿਨੀਂ ਟਰੱਕ ਯੂਨੀਅਨ ਵਿਚ ਵਾਪਰੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਪ ਦੇ ਆਗੂਆਂ ਦੀ ਆਪਸੀ ਲੜਾਈ ਗ਼ਰੀਬ ਟਰੱਕ ਅਪਰੇਟਰਾਂ ਦਾ ਨੁਕਸਾਨ ਕਰ ਰਹੀ ਹੈ | ਇਸ ਮੌਕੇ 'ਤੇ ਉਨ੍ਹਾਂ ਪੰਜਾਬ ਸਰਕਾਰ ਨੂੰ ਹਰ ਪੱਧਰ 'ਤੇ ਫ਼ੇਲ੍ਹ ਦੱਸਦਿਆਂ ਅਕਾਲੀ ਆਗੂਆਂ ਨੂੰ ਨਗਰ ਕੌਂਸਲ ਚੋਣਾਂ ਦੇ ਨਾਲ ਪਿੰਡਾਂ ਵਿਚ ਵੀ ਹਰ ਪਿੰਡ ਵਾਸੀ ਅਤੇ ਸ਼ਹਿਰ ਦੇ ਵਾਰਡਾਂ ਦੇ ਵਾਸੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਦੁੱਖ-ਸੁੱਖ ਦੇ ਸਾਂਝੀ ਬਣਨ ਦਾ ਸੱਦਾ ਦਿੱਤਾ | ਇਸ ਮੌਕੇ 'ਤੇ ਮੀਟਿੰਗ ਦੌਰਾਨ ਨਗਰ ਕੌਂਸਲ ਚੋਣਾਂ ਸਬੰਧੀ ਅਹਿਮ ਵਿਚਾਰਾਂ ਕਰਦਿਆਂ ਆਗੂਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਹਰਵਿੰਦਰ ਸਿੰਘ ਕਾਕੜਾ, ਰੁਪਿੰਦਰ ਸਿੰਘ ਰੰਧਾਵਾ, ਕਪਿਲ ਗਰਗ, ਧਰਵਿੰਦਰ ਸਿੰਘ ਦੁੱਲਟ, ਹਰਵਿੰਦਰ ਸਿੰਘ ਗੋਲਡੀ ਤੂਰ, ਜਗਜੀਤ ਸਿੰਘ ਜੱਗੀ ਸੰਗਤਪੁਰਾ, ਵਿਪਨ ਸ਼ਰਮਾਂ, ਰਵਿੰਦਰ ਸਿੰਘ ਠੇਕੇਦਾਰ, ਹਰਵਿੰਦਰ ਸਿੰਘ ਬੰਟੀ ਢਿੱਲੋਂ, ਗੁਰਦੇਵ ਗਰਗ, ਨਰਿੰਦਰ ਸ਼ੈਲੀ, ਸੁਖਮਨ ਸਿੰਘ ਬਰਾੜ, ਸੋਮਾ ਬਹਿਲਾ, ਰੀਟੂ ਚਹਿਲ, ਦਰਸ਼ਨ ਸਿੰਘ ਦਿਆਲਪੁਰਾ, ਨਛੱਤਰ ਸਿੰਘ ਭਵਾਨੀਗੜ੍ਹ, ਗੁਰਮੀਤ ਸਿੰਘ ਜੈਲਦਾਰ, ਬਾਵੀ ਧਾਲੀਵਾਲ, ਸਾਧੂ ਸਿੰਘ ਭਵਾਨੀਗੜ੍ਹ, ਕ੍ਰਿਸ਼ਨ ਸਿੰਘ, ਅਜੈਬ ਸਿੰਘ ਬਖੋਪੀਰ, ਪ੍ਰਭਜੀਤ ਸਿੰਘ ਲੱਕੀ, ਅਜੈਬ ਸਿੰਘ ਬਖੋਪੀਰ, ਸੁਖਦਰਸ਼ਨ ਸਲਦੀ, ਸੁਸ਼ਾਂਤ ਗਰਗ, ਯੋਗੇਸ਼ ਕੁਮਾਰ, ਗੁਰਿੰਦਰ ਸਿੰਘ ਜੈਲਦਾਰ, ਮਾਲਵਿੰਦਰ ਸਿੰਘ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਤੋਲੇਵਾਲ ਵਲੋਂ ਪ੍ਰਧਾਨ ਲਾਂਗੜੀਆਂ ਦਾ ਸਨਮਾਨ <br/> ਅਗਲੀ ਖ਼ਬਰ ਵਿਦਿਆਰਥੀਆਂ ਨੇ ਕੀਤਾ ਧਾਰਮਿਕ ਪ੍ਰੀਖਿਆ 'ਚ ਚੰਗਾ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।