22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਹੈੱਡ ਗ੍ਰੰਥੀ ਗਿਆਨੀ ਅਜੈਬ ਸਿੰਘ ਦਾ ਸਨਮਾਨ <br/>

ਉੱਘੇ ਸਿੱਖ ਵਿਦਵਾਨ ਗਿਆਨੀ ਅਜੈਬ ਸਿੰਘ ਦਾ ਸਨਮਾਨ ਕਰਦੇ ਹੋਏ ਆਗੂ | ਤਸਵੀਰ ਦਰਸ਼ਨ ਸਿੰਘ ਖੇੜੀ <br/> 01-05-2026
ਸ਼ੇਰਪੁਰ, 30 ਅਪੈ੍ਰਲ (ਦਰਸ਼ਨ ਸਿੰਘ ਖੇੜੀ) - ਇਤਿਹਾਸਕ ਅਸਥਾਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਦੇ ਮੁੱਖ ਗ੍ਰੰਥੀ ਗਿਆਨੀ ਅਜੈਬ ਸਿੰਘ ਦੇ ਸੇਵਕ ਜਥੇ ਦਾ ਸ਼ੇਰਪੁਰ ਵਿਖੇ ਪੁੱਜਣ ਤੇ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਸਿਰੋਪਾ ਅਤੇ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ | ਇਹ ਜਥਾ ਗੁਰੂ ਕੇ ਲੰਗਰ ਲਈ ਰਸਦਾਂ ਇਕੱਠੀਆਂ ਕਰਨ ਲਈ ਇਲਾਕਾ ਸ਼ੇਰਪੁਰ ਵਿਖੇ ਪੁੱਜਿਆ ਸੀ | ਮਾਸਟਰ ਸ਼ੇਰਪੁਰ ਨੇ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਯਾਤਰਾ ਸਮੇਂ ਸੰਗਤਾਂ ਇਸ ਪਾਵਨ ਅਸਥਾਨ ਤੇ ਠਹਿਰਾ ਕਰਦੀਆਂ ਹਨ | ਸੰਤ ਬਾਬਾ ਨਰੰਜਣ ਸਿੰਘ ਅਤੇ ਬਾਬਾ ਪ੍ਰੀਤਮ ਸਿੰਘ ਦੇ ਸੇਵਕ ਜਥੇ ਵੱਲੋਂ ਸੰਗਤਾਂ ਦੇ ਰਹਿਣ ਲਈ ਸਰਾਵਾਂ ਦੀ ਸੇਵਾ ਨਿਰੰਤਰ ਜਾਰੀ ਹੈ | ਇਸ ਮੌਕੇ ਭਾਈ ਹਨੀ ਸਿੰਘ, ਰਾਮਦਾਸ ਸਿੰਘ, ਥਾਣੇਦਾਰ ਮਨਜੀਤ ਸਿੰਘ ਤੂਰ, ਇੰਦਰ ਸਿੰਘ, ਹੈਪੀ ਸਿੰਘ, ਕਪਲ ਸਿੰਘ ਅਤੇ ਗੁਰਮੇਲ ਸਿੰਘ ਖੇੜੀ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਏਡਡ ਸਕੂਲਾਂ ਦੇ ਅਧਿਆਪਕ ਅਤੇ ਕਰਮਚਾਰੀ ਤਨਖ਼ਾਹਾਂ ਨੂੰ ਤਰਸੇਏਡਡ ਸਟਾਫ਼ ਦੀਆਂ ਮੰਗਾਂ ਅਤੇ ਆਟੋ ਪੈਰਿਟੀ ਅੱਗੇ ਰੋੜਾ ਬਣੀ... ਅਗਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੀਆਂ ਮੰਡੀਆਂ ਅੰਦਰ ਕਰੀਬ 1 ਲੱਖ 95 ਹਜ਼ਾਰ ਮੀਟਿ੍ਕ ਟਨ ਕਣਕ ਦੀ ਖ਼ਰੀਦ ਮੁਕੰਮਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।