21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਸੂਬੇ 'ਚ ਲੱਗ ਰਹੇ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਖੰਨਾ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਅੱਗੇ ਦਿੱਤਾ ਵਿਸ਼ਾਲ ਰੋਸ ਧਰਨਾ <br/>

ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਅੱਗੇ ਅਕਾਲੀ ਦਲ ਵੱਲੋਂ ਦਿੱਤੇ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਖੰਨਾ | ਤਸਵੀਰ : ਮੁਕੇਸ਼ ਕੁਮਾਰ <br/> 01-05-2026
ਸੰਗਰੂਰ, 30 ਅਪ੍ਰੈਲ (ਦਮਨਜੀਤ ਸਿੰਘ)-ਪੰਜਾਬ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਦੇ ਕੱਟਾਂ ਅਤੇ ਸੂਬੇ ਦੇ ਖ਼ਰਾਬ ਹੁੰਦੇ ਹਾਲਤਾਂ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰੋਸ ਧਰਨੇ ਦੇਣ ਦੇ ਦਿੱਤੇ ਸੱਦੇ ਤਹਿਤ ਵਿਧਾਨ ਸਭਾ ਹਲਕਾ ਸੰਗਰੂਰ ਵੱਲੋਂ ਹਲਕਾ ਇੰਚਾਰਜ ਅਰਵਿੰਦ ਖੰਨਾ ਦੀ ਅਗਵਾਈ ਵਿੱਚ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ ਜਿਸ ਵਿੱਚ ਵਿਧਾਨ ਸਭਾ ਹਲਕਾ ਸੰਗਰੂਰ 'ਚੋਂ ਵੱਡੀ ਗਿਣਤੀ ਪਾਰਟੀ ਆਗੂਆਂ,ਵਰਕਰਾਂ ਅਤੇ ਸਥਾਨਕ ਲੋਕਾਂ ਨੇ ਹਿੱਸਾ ਲਿਆ | ਇਸ ਧਰਨੇ ਦੌਰਾਨ ਸੰਬੋਧਨ ਕਰਦਿਆਂ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਵਿੱਚ ਲਗਾਤਾਰ ਬਿਜਲੀ ਦੇ ਕੱਟਾਂ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ, ਵਪਾਰੀਆਂ ਅਤੇ ਘਰੇਲੂ ਖਪਤਕਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਇਸ ਮਾਮਲੇ 'ਤੇ ਚੁੱਪ ਧਾਰ ਕੇ ਬੈਠੀ ਹੈ | ਅਰਵਿੰਦ ਖੰਨਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਹੀ ਬਿਜਲੀ ਸੰਕਟ ਦਾ ਹੱਲ ਨਾ ਕੀਤਾ ਤਾਂ ਅਕਾਲੀ ਦਲ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਅੰਤ ਵਿੱਚ ਪਾਰਟੀ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ 'ਤੇ ਅੰਦੋਲਨ ਕੀਤਾ ਜਾਵੇਗਾ | ਇਸ ਧਰਨੇ ਵਿੱਚ ਹਲਕਾ ਸੰਗਰੂਰ ਦੇ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਤਜਿੰਦਰ ਪਾਲ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ, ਇਕਬਾਲ ਸਿੰਘ ਪੂਨੀਆ ਮੀਤ ਪ੍ਰਧਾਨ, ਰੁਪਿੰਦਰ ਸਿੰਘ ਰੰਧਾਵਾ ਸਾਬਕਾ ਚੇਅਰਮੈਨ, ਹਰਵਿੰਦਰ ਸਿੰਘ ਕਾਕੜਾ, ਧਰਮਿੰਦਰ ਸਿੰਘ ਦੁਲੱਟ, ਪਰਮਜੀਤ ਕੌਰ ਵਿਰਕ, ਪਿ੍ੰਸੀਪਲ ਨਰੇਸ਼ ਕੁਮਾਰ, ਅਮਰਜੀਤ ਸਿੰਘ ਜੀਤ ਪ੍ਰਧਾਨ, ਜਸਵੀਰ ਸਿੰਘ ਬਾਲਦ, ਬਿੰਦਰ ਸਿੰਘ ਬੱਟੜਿਆਣਾ, ਪਰਮਜੀਤ ਸਿੰਘ ਸੰਗਤਪੁਰਾ, ਹਰਵਿੰਦਰ ਸਿੰਘ ਗੋਲਡੀ ਤੂਰ ,ਬਿਕਰਮਜੀਤ ਸਿੰਘ ਵਿੱਕੀ ਕੋਚ, ਜਥੇਦਾਰ ਜੋਗਾ ਸਿੰਘ ਫਗੂਵਾਲਾ, ਗੁਰਮੀਤ ਸਿੰਘ ਕਾਕਾ ਪ੍ਰਧਾਨ, ਅਮਰਜੀਤ ਸਿੰਘ ਸੁੰਦਰ ਬਸਤੀ, ਚਿਤਵੰਤ ਸਿੰਘ ਹਨੀ ਮਾਨ, ਇੰਦਰਪਾਲ ਸਿੰਘ ਸਿਬੀਆ ਸਾਬਕਾ ਕੌਂਸਲਰ, ਸੱਜਣ ਸਿੰਘ ਸਾਬਕਾ ਕੌਂਸਲਰ, ਜੋਗੀ ਰਾਮ ਸਾਬਕਾ ਕੌਂਸਲਰ, ਦਵਿੰਦਰ ਕਨਗੋ, ਰਿਸ਼ੂ ਬਾਗੜੀ, ਜਗਜੀਤ ਸਿੰਘ ਜੱਗੀ ਮੈਨੇਜਰ, ਗੁਰਵਿੰਦਰ ਸਿੰਘ ਬਿੰਦੂ ਭੜੋ, ਜਗਦੇਵ ਸਿੰਘ ਖੰਡੇਬਾਦ, ਜਗਤਾਰ ਸਿੰਘ ਸੋਮਾ ਫਗੂਵਾਲਾ, ਭਰਪੂਰ ਸਿੰਘ ਫੱਗੂਵਾਲਾ, ਹਰਬੰਸ ਗਰਚਾ ਸਾਬਕਾ ਪ੍ਰਧਾਨ ਨਗਰ ਕੌਂਸਲ, ਗੁਰਮੀਤ ਸਿੰਘ ਰਾਜਾ, ਨਰਿੰਦਰ ਸ਼ੈਲੀ, ਸੁਖਜਿੰਦਰ ਸਿੰਘ ਰੀਟੂ ਚਹਿਲ ਸਾਬਕਾ ਕੌਂਸਲਰ, ਪਰਮਜੀਤ, ਮੰਗਲ ਸ਼ਰਮਾ ਸਾਬਕਾ ਕੌਂਸਲਰ, ਸੁਖਦਰਸ਼ਨ ਸਾਲਦੀ ਕੌਂਸਲਰ, ਸੁੰਦਰ ਕਿ੍ਸ਼ਨ ਬਿੱਲੂ, ਜਸਵਿੰਦਰ ਕੌਰ ਨਕਟੇ, ਬੂਟਾ ਸਿੰਘ ਬਾਲਦ ਕਲਾ, ਬੂਟਾ ਸਿੰਘ ਸਰਪੰਚ ਥਲੇਸਾਂ, ਹਮੀਰ ਸਿੰਘ ਸਰਪੰਚ ਨਰਾਇਣਗੜ੍ਹ, ਦਵਿੰਦਰ ਸਿੰਘ ਆਲੋਅਰਖ, ਨਰੇਸ਼ ਪਵਰੇਜਾ, ਅਤੁਲ ਸਾਹਨੀ, ਸੋਨੂ ਪ੍ਰਭਾਕਰ, ਡਾਕਟਰ ਕੌਰ ਸਿੰਘ, ਜਰਨੈਲ ਸਿੰਘ ਕਰਤਾਰਪੁਰ, ਵਿੱਕੀ ਲਾਲਕਾ, ਗੁਰਨੈਬ ਸਿੰਘ ਰੋਹੀ ਅਤੇ ਹਰਜਿੰਦਰ ਪ੍ਰਕਾਸ਼ ਸੂਬਾ ਬਾਬਾ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਆੜ੍ਹਤੀ ਐਸੋਸੀਏਸ਼ਨ ਡਸਕਾ ਨੇ ਸਰਬਸੰਮਤੀ ਨਾਲ ਸੁਖਦੇਵ ਸ਼ਰਮਾ ਨੂੰ ਚੁਣਿਆ ਪ੍ਰਧਾਨ <br/> ਅਗਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਨੇ ਦਿੱਤਾ ਧਰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।