21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਛਾਜਲੀ ਵਿਚ ਪੰਚਾਇਤ ਅਤੇ ਸਮਰਾਓ ਪੱਤੀ ਵਿਚਕਾਰ ਵਿਵਾਦ ਖ਼ਤਮ <br/>

ਪੰਚਾਇਤ ਅਤੇ ਸਮਰਾਓ ਪੱਤੀ ਦੇ ਸਮਝੌਤੇ ਦੌਰਾਨ ਸਰਪੰਚ ਗੁਰਬਿਆਸ ਸਿੰਘ ਅਤੇ ਪਿੰਡ ਦੇ ਹੋਰ ਪਤਵੰਤੇ ਵਿਅਕਤੀ | ਤਸਵੀਰ: ਅਜਾਇਬ ਸਿੰਘ ਨੀਲੋਵਾਲ <br/> 01-05-2026
ਛਾਜਲੀ, 30 ਅਪ੍ਰੈਲ (ਅਜਾਇਬ ਸਿੰਘ ਨੀਲੋਵਾਲ)-ਪਿੰਡ ਛਾਜਲੀ ਵਿਖੇ ਪੰਚਾਇਤ ਅਤੇ ਸਮਰਾਓ ਪੱਤੀ ਵਿਚਕਾਰ ਕਾਫ਼ੀ ਸਮੇਂ ਤੋਂ ਚੱਲ ਰਹੇ ਸਟੇਡੀਅਮ ਅਤੇ ਪਾਣੀ ਨਿਕਾਸੀ ਸਬੰਧੀ ਵਿਵਾਦ ਦਾ ਅੱਜ ਸਹਿਮਤੀ ਨਾਲ ਅੰਤ ਹੋ ਗਿਆ | ਇਸ ਮੌਕੇ ਪੰਚਾਇਤ, ਸਮਰਾਓ ਪੱਤੀ ਅਤੇ ਰੋਝਾਂ ਪੱਤੀ ਦੇ ਨੁਮਾਇੰਦਿਆਂ ਸਮੇਤ ਪਿੰਡ ਦੇ ਮੋਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਸਮਝੌਤਾ ਕੀਤਾ ਗਿਆ | ਸਰਪੰਚ ਗੁਰਬਿਆਸ ਸਿੰਘ ਨੇ ਦੱਸਿਆ ਕਿ ਇਹ ਵਿਵਾਦ ਮੁੱਖ ਤੌਰ 'ਤੇ ਪਾਣੀ ਨਿਕਾਸੀ ਅਤੇ ਜਗਾ ਦੀ ਵਰਤੋਂ ਨੂੰ ਲੈ ਕੇ ਸੀ, ਜਿਸ ਨੰੂ ਬੈਠਕ ਕਰਕੇ ਸੁਲਝਾ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਹੁਣ ਸਟੇਡੀਅਮ, ਪਾਰਕ ਅਤੇ ਪਾਣੀ ਨਿਕਾਸੀ ਦੇ ਕੰਮ ਤੁਰੰਤ ਸ਼ੁਰੂ ਕੀਤੇ ਜਾਣਗੇ | ਮਿਲੀ ਜਾਣਕਾਰੀ ਅਨੁਸਾਰ ਸਮਝੌਤੇ ਅਨੁਸਾਰ ਪਾਣੀ ਦੀ ਨਿਕਾਸੀ ਲਈ ਨਾਲਿਆਂ ਦਾ ਠੀਕ ਪ੍ਰਬੰਧ ਕੀਤਾ ਜਾਵੇਗਾ, ਟੋਭੇ ਦੀ ਸਫ਼ਾਈ ਹੋਵੇਗੀ ਅਤੇ ਵਾਟਰ ਵਰਕਸ ਦੀ ਸੁਵਿਧਾ ਵੀ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਸਟੇਡੀਅਮ ਅਤੇ ਪਾਰਕ ਦੇ ਨਿਰਮਾਣ ਨੂੰ ਵੀ ਤਰਜੀਹ ਦਿੱਤੀ ਜਾਵੇਗੀ, ਤਾਂ ਜੋ ਨੌਜਵਾਨਾਂ ਅਤੇ ਬੱਚਿਆਂ ਲਈ ਵਧੀਆ ਸਹੂਲਤਾਂ ਤਿਆਰ ਹੋ ਸਕਣ | ਪਿੰਡ ਦੇ ਆਗੂਆਂ ਨੇ ਕਿਹਾ ਕਿ ਇਹ ਸਮਝੌਤਾ ਪਿੰਡ ਵਿੱਚ ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰੇਗਾ | ਉਨ੍ਹਾਂ ਨੇ ਪੰਚਾਇਤ ਨੂੰ ਭਰੋਸਾ ਦਿੱਤਾ ਕਿ ਅੱਗੇ ਵੀ ਹਰ ਵਿਕਾਸ ਕਾਰਜ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ | ਸਰਪੰਚ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਪਿੰਡ ਲਈ ਗ੍ਰਾਂਟਾਂ ਆਉਣ ਦੀ ਉਮੀਦ ਹੈ, ਜਿਸ ਨਾਲ ਇਹ ਸਾਰੇ ਕੰਮ ਤੇਜ਼ੀ ਨਾਲ ਪੂਰੇ ਕੀਤੇ ਜਾਣਗੇ | ਇਸ ਮੌਕੇ ਤੇ ਨੰਬਰਦਾਰ ਸ਼ਮਸ਼ੇਰ ਸਿੰਘ, ਅੰਤਰ ਸਿੰਘ, ਪੰਚ ਬਲਜੀਤ ਸਿੰਘ ਸਮੇਤ ਹੋਰ ਵੀ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ (ਬ) ਲੀਡਰਸ਼ਿਪ ਅਤੇ ਪ੍ਰਵਾਸੀ ਪੰਜਾਬੀਆਂ ਦਰਮਿਆਨ ਅਹਿਮ ਮਿਲਣੀ <br/> ਅਗਲੀ ਖ਼ਬਰ ਗੋਲਡੀ ਖੰਗੂੜਾ ਵਲੋਂ ਬੱਸ ਸਟੈਂਡ ਰੋਡ ਦੇ ਦੁਕਾਨਦਾਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।